ਲੁਧਿਆਣਾ ’ਚ ਵੱਡੀ ਗੈਂਗਵਾਰ, ਚੱਲੀਆਂ ਤਾਬੜਤੋੜ ਗੋਲ਼ੀਆਂ, ਨੌਜਵਾਨ ਦਾ ਕਤਲ

Tuesday, Feb 27, 2024 - 06:23 PM (IST)

ਲੁਧਿਆਣਾ ’ਚ ਵੱਡੀ ਗੈਂਗਵਾਰ, ਚੱਲੀਆਂ ਤਾਬੜਤੋੜ ਗੋਲ਼ੀਆਂ, ਨੌਜਵਾਨ ਦਾ ਕਤਲ

ਲੁਧਿਆਣਾ (ਰਾਜ) : ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੇ ਉਕਤ ਮਾਮਲੇ ਦੇ ਗਵਾਹ ਦਾ ਗੋਲ਼ੀਆਂ ਮਾਰ ਕੇ ਕਰ ਦਿੱਤਾ। ਜਦਕਿ ਉਸਦਾ ਦੂਜਾ ਸਾਥੀ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦਾ ਨਾਂ ਸੂਰਜ ਸ਼ਰਮਾ ਉਰਫ ਬਾਬੂ ਹੈ ਅਤੇ ਜ਼ਖਮੀ ਦਾ ਨਾਂ ਹਰਪ੍ਰੀਤ ਸਿੰਘ ਜਗਰਾਓਂ ਹੈ, ਜੋ ਹਸਪਤਾਲ ’ਚ ਦਾਖਲ ਹੈ। ਇਸ ਮਾਮਲੇ ਵਿਚ ਪੁਲਸ ਮੁਲਜ਼ਮ ਗਰੁੱਪ ਦੇ ਗੈਂਗਸਟਰਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਦੇਵਾਂ ਪਾਸਿਓਂ ਤਾਬੜਤੋੜ ਗੋਲੀਆਂ ਚੱਲਣ ਕਾਰਣ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ। 

ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਪਏ ਕੀਰਨੇ, ਡੀ. ਜੇ. ’ਤੇ ਗਾਣਾ ਲਾਉਣ ਤੋਂ ਹੋਈ ਖੂਨੀ ਝੜਪ, ਨੌਜਵਾਨ ਦੀ ਮੌਤ

ਜਾਣਕਾਰੀ ਮੁਤਾਬਕ ਇਹ ਘਟਨਾ ਦੇਰ ਰਾਤ ਵਾਪਰੀ। ਪਿਛਲੇ ਸਾਲ ਸੁੱਖਾ ਬਾੜੇਵਾਲੀਆ ਦਾ ਉਸ ਦੇ ਸਾਥੀਆਂ ਨੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸੂਰਜ ਸ਼ਰਮਾ ਉਕਤ ਮਾਮਲੇ ਦਾ ਮੁੱਖ ਗਵਾਹ ਸੀ। ਮੁਲਜ਼ਮਾਂ ਨੇ ਕੇਸ ਵਿਚ ਬਚਣ ਲਈ ਦੇਰ ਰਾਤ ਮੁੱਖ ਗਵਾਹ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਸੂਚਨਾ ਤੋਂ ਬਾਅਦ ਪੀ. ਏ. ਯੂ. ਪੁਲੀਸ ਮੌਕੇ ’ਤੇ ਪਹੁੰਚ ਗਈ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ : ਵੀ. ਆਈ. ਪੀ. ਸੁਰੱਖਿਆ ’ਚ ਤਾਇਨਾਤ ਇੰਸਪੈਕਟਰ ਜੋੜੇ ਨੂੰ ਲੈ ਕੇ ਇਕ ਹੋਰ ਵੱਡਾ ਖ਼ੁਲਾਸਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News