ਗੁਰੂ ਨਗਰੀ ਅੰਮ੍ਰਿਤਸਰ ''ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ, ਲੋਕਾਂ ਲਈ ਹਦਾਇਤਾਂ ਜਾਰੀ

Saturday, Aug 05, 2023 - 06:04 PM (IST)

ਗੁਰੂ ਨਗਰੀ ਅੰਮ੍ਰਿਤਸਰ ''ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ, ਲੋਕਾਂ ਲਈ ਹਦਾਇਤਾਂ ਜਾਰੀ

ਅੰਮ੍ਰਿਤਸਰ (ਦਲਜੀਤ) : ਆਈ ਫਲੂ ਦਾ ਕਹਿਰ ਲਗਾਤਾਰ ਤੇਜ਼ੀ ਨਾਲ ਅੰਮ੍ਰਿਤਸਰ ਵਿਚ ਵਧ ਰਿਹਾ ਹੈ। ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਹਜ਼ਾਰਾਂ ਵਿਦਿਆਰਥੀ ਜਿੱਥੇ ਇਸ ਬੀਮਾਰੀ ਦੀ ਲਪੇਟ ਵਿਚ ਆ ਗਏ ਹਨ, ਉੱਥੇ ਹੀ ਕਈ ਅਧਿਆਪਕ ਵੀ ਇਸ ਬੀਮਾਰੀ ਤੋਂ ਨਹੀਂ ਬਚ ਪਾਏ ਹਨ ਅਤੇ ਲੱਖਾਂ ਲੋਕ ਇਸ ਬੀਮਾਰੀ ਦੀ ਗ੍ਰਿਫ਼ਤ ਵਿਚ ਆ ਚੁੱਕੇ ਹਨ। ਫ਼ਿਲਹਾਲ ਸਿੱਖਿਆ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਰਹਿਣ ਦੀ ਨਸੀਅਤ ਦਿੱਤੀ ਹੈ। ਇਸ ਦੇ ਨਾਲ ਹੀ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਕਿਸੇ ਵਿਦਿਆਰਥੀ ਜਾਂ ਅਧਿਆਪਕ ਨੂੰ ਫਲੂ ਦਾ ਕੋਈ ਵੀ ਲੱਛਣ ਹੈ ਤਾਂ ਉਸ ਨੂੰ ਤੁਰੰਤ ਘਰ ਭੇਜ ਦਿੱਤਾ ਜਾਵੇ ਅਤੇ ਜਦੋਂ ਤੱਕ ਉਹ ਠੀਕ ਨਹੀਂ ਹੁੰਦਾ ਉਸ ਨੂੰ ਸਕੂਲ ਨਾ ਬੁਲਾਇਆ ਜਾਵੇ।

ਇਹ ਵੀ ਪੜ੍ਹੋ : 32 ਲੱਖ ਖ਼ਰਚ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ, ਹੋਇਆ ਉਹ ਜੋ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ

ਜਾਣਕਾਰੀ ਅਨੁਸਾਰ ਆਈ ਫਲੂ ਜਿਸ ਨੂੰ ਪਿੰਕ ਆਈ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਇਹ ਬੀਮਾਰੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਜ਼ਿਲ੍ਹੇ ਵਿਚ ਅਜਿਹੇ ਹਾਲਾਤ ਬਣੇ ਹਨ ਕਿ ਲੱਖਾਂ ਦੀ ਤਾਦਾਦ ਵਿਚ ਜਿੱਥੇ ਆਮ ਜਨਤਾ ਇਸ ਬੀਮਾਰੀ ਦੀ ਗ੍ਰਿਫ਼ਤ ਵਿਚ ਆ ਚੁੱਕੀ ਹੈ, ਉੱਥੇ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਵੀ ਇਸ ਬੀਮਾਰੀ ਦੀ ਗ੍ਰਿਫ਼ਤ ਵਿਚ ਆ ਰਹੇ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ

ਮਾਨਸੂਨ ਦੌਰਾਨ, ਘੱਟ ਤਾਪਮਾਨ ਅਤੇ ਉੱਚ ਨਮੀ ਕਾਰਨ, ਲੋਕ ਬੈਕਟੀਰੀਆ, ਵਾਇਰਸ ਅਤੇ ਐਲਰਜੀਨ ਦੇ ਸੰਪਰਕ ਵਿਚ ਆਉਂਦੇ ਹਨ, ਜਿਸ ਨਾਲ ਐਲਰਜੀ ਪ੍ਰਤੀਕਰਮ ਅਤੇ ਕੰਨਜਕਟਿਵਾਇਟਿਸ ਵਰਗੇ ਅੱਖਾਂ ਦੀ ਲਾਗ ਹੁੰਦੀ ਹੈ। ਇਸ ਨੂੰ ‘ਪਿੰਕ ਆਈ’ ਕਿਉਂ ਕਿਹਾ ਜਾਂਦਾ ਹੈ? ਕੰਨਜਕਟਿਵਾਇਟਿਸ, ਜਿਸ ਨੂੰ ‘ਪਿੰਕ ਆਈ’ ਵੀ ਕਿਹਾ ਜਾਂਦਾ ਹੈ, ਕੰਨਜਕਟਿਵਾ ਦੀ ਸੋਜਸ਼ ਹੈ (ਪਤਲੀ, ਸਪੱਸ਼ਟ ਪਰਤ ਜੋ ਝਮੱਕੇ ਦੇ ਅੰਦਰਲੇ ਹਿੱਸੇ ਨੂੰ ਢੱਕਦੀ ਹੈ ਅਤੇ ਅੱਖ ਦੇ ਚਿੱਟੇ ਹਿੱਸੇ ਨੂੰ ਢੱਕਦੀ ਹੈ)। ਇਸ ਨੂੰ ਪਿੰਕ ਆਈ ਕਿਹਾ ਜਾਂਦਾ ਹੈ, ਕਿਉਂਕਿ ਕੰਨਜਕਟਿਵਾਇਟਿਸ ਅਕਸਰ ਅੱਖ ਦਾ ਚਿੱਟਾ ਹਿੱਸਾ ਗੁਲਾਬੀ ਜਾਂ ਲਾਲ ਹੋ ਜਾਂਦਾ ਹੈ। ਇਕ ਦੂਸਰੇ ਤੋਂ ਇਹ ਰੋਗ ਅਸਾਨੀ ਨਾਲ ਫੈਲ ਰਿਹਾ ਹੈ ਅਤੇ ਸਕੂਲਾਂ ਵਿਚ ਵਿਦਿਆਰਥੀਆਂ ਵਿਚ ਜਾਗਰੂਤਾਂ ਦੀ ਘਾਟ ਹੋਣ ਕਾਰਨ ਇਹ ਬੀਮਾਰੀ ਫੈਲ ਰਹੀ ਹੈ। ਇਹ ਬੀਮਾਰੀ ਹਫ਼ਤੇ 10 ਦਿਨ ਬਾਅਦ ਠੀਕ ਹੋ ਰਹੀ ਹੈ। ਜੋ ਵਿਦਿਆਰਥੀ ਇਸ ਬੀਮਾਰੀ ਦੀ ਜਕੜ ਵਿਚ ਆ ਰਹੇ ਹਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਬੀਮਾਰ ਹੋ ਰਹੇ ਹਨ।

ਇਹ ਵੀ ਪੜ੍ਹੋ :  ਨਾਜਾਇਜ਼ ਉਸਾਰੀਆਂ ਖ਼ਿਲਾਫ਼ ਐਕਸ਼ਨ ਦੀ ਤਿਆਰੀ, ਪੰਜਾਬ ਸਰਕਾਰ ਵੱਲੋਂ ਵ੍ਹਟਸਐਪ ਨੰਬਰ ਜਾਰੀ

ਸਿੱਖਿਆ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਉਧਰ ਦੂਸਰੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਕੁਮਾਰ ਤੁਲੀ ਨੇ ਦੱਸਿਆ ਕਿ ਇਹ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਕਾਫ਼ੀ ਬੱਚੇ ਵੀ ਇਸਦਾ ਸ਼ਿਕਾਰ ਹੋ ਰਹੇ ਹਨ। ਕਈ ਸਕੂਲਾਂ ਵਿਚ ਅਧਿਆਪਕ ਵੀ ਬੀਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ। ਸਿੱਖਿਆ ਵਿਭਾਗ ਵੱਲੋਂ ਅੈਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜੇਕਰ ਕਿਸੇ ਵਿਦਿਆਰਥੀ ਨੂੰ ਅਜਿਹੇ ਬੀਮਾਰੀ ਹੈ ਤਾਂ ਉਹ ਸਕੂਲ ਵਿੱਚ ਨਾ ਆਵੇ ਅਤੇ ਆਪਣਾ ਧਿਆਨ ਰੱਖੇ ਅਤੇ ਜਿਹੜੇ ਸਕੂਲ ਵਿਚ ਕੇਸ ਰਿਪੋਰਟ ਹੋ ਰਹੇ ਹਨ। ਉਸ ਸਕੂਲ ਵਿੱਚ ਛਿੜਕਾਅ ਕਰਵਾਇਆ ਜਾਵੇ। ਇਸ ਤੋਂ ਇਲਾਵਾ ਸਕੂਲ ਦੀ ਪ੍ਰਾਰਥਨਾ ਸਭਾ ਵਿਚ ਇਸ ਬੀਮਾਰੀ ਦੇ ਲੱਛਣਾਂ ਅਤੇ ਬਚਾਅ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇ। ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿਚ ਸਿਵਲ ਸਰਜਨ ਨੂੰ ਵੀ ਪੱਤਰ ਲਿਖ ਕੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ, ਕੌਮਾਂਤਰੀ ਹਥਿਆਰ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼

ਜਿਆ ਫਾਊਂਡੇਸ਼ਨ ਬਣੀ ਪੀੜਤ ਵਿਦਿਆਰਥੀਆਂ ਦੀ ਮਦਦਗਾਰ

ਆਈ ਫੂਲ ਦੀ ਚਪੇਟ ਵਿਚ ਆਉਣ ਵਾਲੇ ਵਿਦਿਆਰਥੀਆਂ ਦੀ ਮਦਦ ਲਈ ਤਕਰੀਬਨ ਇਕ ਦਰਜਨ ਦੇ ਕਰੀਬ ਸਕੂਲਾਂ ਦੇ ਪੀੜਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹਜ਼ਾਰ ਦੇ ਕਰੀਬ ਬੀਮਾਰੀ ਨਾਲ ਨਜਿੱਠਣ ਵਾਲੀ ਦਵਾਈ ਦੇ ਆਈ ਡਰੋਪ ਸਕੂਲਾਂ ਨੂੰ ਭੇਜੇ ਹਨ। ਸੰਸਥਾ ਦੇ ਸਥਾਪਤ ਡਾ. ਨਰੇਸ਼ ਚਾਵਲਾ ਨੇ ਕਿਹਾ ਕਿ ਇਹ ਬੀਮਾਰੀ ਕਾਫ਼ੀ ਫੈਲ ਰਹੀ ਹੈ। ਬੱਚਿਆਂ ਨੂੰ ਇਸ ਤੋਂ ਬਚਾਅ ਲਈ ਆਈ ਡਰਾਪ ਭੇਜੇ ਗਏ ਹਨ। ਜੇਕਰ ਸਕੂਲਾਂ ਨੂੰ ਹੋਰ ਜ਼ਰੂਰਤ ਪਵੇਗੀ ਤਾਂ ਹੋਰ ਸਾਮਾਨ ਭੇਜਿਆ ਜਾਵੇਗਾ। 

ਮਾਰਕੀਟ ’ਚ ਬੀਮਾਰੀ ਨਾਲ ਨਜਿੱਠਣ ਵਾਲੇ ਆਈ ਡਰਾਪ ਦੀ ਘਾਟ

ਜ਼ਿਲ੍ਹੇ ਵਿਚ ਜਿੱਥੇ ਆਈ ਫਲੂ ਦੀ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਉਥੇ ਹੀ ਮਾਰਕੀਟ ਵਿਚ ਬੀਮਾਰੀ ਨਾਲ ਨਜਿੱਠਣ ਲਈ ਆਈ ਡਰਾਪ ਦੀ ਵੱਡੇ ਪੱਧਰ ’ਤੇ ਘਾਟ ਆ ਰਹੀ ਹੈ। ਤਕਰੀਬਨ ਵੱਡੀਆਂ-ਵੱਡੀਆਂ ਦੁਕਾਨਾਂ ’ਤੇ ਬੀਮਾਰੀ ਦੇ ਇਲਾਜ ਵਿਚ ਕੰਮ ਕਰਨ ਵਾਲ਼ੇ ਆਈ ਡਰਾਪ ਨਹੀਂ ਮਿਲ ਰਹੇ ਹਨ। ਇਸ ਦੌਰਾਨ ਪੇਂਡੂ ਖੇਤਰ ਦੇ ਲੋਕ ਡਾਕਟਰਾਂ ਕੋਲੋਂ ਖਾਣ ਵਾਲੀਆਂ ਦਵਾਈਆਂ ਲੈ ਰਹੇ ਹਨ ਅਤੇ ਝੋਲਾ ਛਾਪ ਲਾਲ, ਪੀਲੀਆ, ਨੀਲੀਆਂ ਗੋਲੀਆਂ ਦੇ ਕੇ ਆਪਣੀਆਂ ਜੇਬਾਂ ਗਰਮ ਕਰ ਰਹੇ ਹਨ, ਜਦਕਿ ਦੂਸਰੇ ਪਾਸੇ ਜਾਗਰੂਕਤਾ ਅਤੇ ਆਈ ਡਰਾਪ ਦੇ ਮਾਧਿਅਮ ਰਾਹੀਂ ਇਸ ਬੀਮਾਰੀ ਨਾਲ ਨਜਿੱਠਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਮੁਨਸ਼ੀ ਮਗਰੋਂ ਹੁਣ ਵਿਜੀਲੈਂਸ ਨੇ ਨਾਮਜ਼ਦ ਕੀਤੇ SHO ਤੇ ASI, ਜਾਣੋ ਪੂਰਾ ਮਾਮਲਾ

ਸਿਹਤ ਵਿਭਾਗ ਦੀ ਗਾਈਡਲਾਈਨ ਦੀ ਕੀਤੀ ਜਾਵੇ ਪਾਲਣਾ

ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਭੀੜ-ਭਾੜ ਵਾਲੇ ਇਲਾਕਿਆਂ ਵਿਚ ਜਾਣ ਤੋਂ ਬਚੋ, ਆਪਣੇ ਹੱਥਾਂ ਨੂੰ ਸਾਬਣ ਜਾਂ ਸੈਨੇਟਾਈਜ਼ਰ ਨਾਲ ਵਾਰ-ਵਾਰ ਧੋਵੋ, ਅੱਖਾਂ ਦੀ ਸੁਰੱਖਿਆ ਲਈ ਐਨਕ ਦੀ ਵਰਤੋਂ ਕਰੋ, ਅੱਖਾਂ ਨੂੰ ਸਾਫ਼ ਪਾਣੀ ਨਾਲ ਧੋਣ, ਸੰਕਰਮਣ (ਇੰਫੈਕਸ਼ਨ) ਵਾਲੇ ਵਿਅਕਤੀ ਜਾਂ ਮਰੀਜ਼ ਦੇ ਰੁਮਾਲ/ਤੌਲੀਏ ਜਾਂ ਕੱਪੜੇ ਆਦਿ ਸਾਂਝੇ ਨਾ ਕਰਨ, ਭੀੜ ਵਾਲੀਆਂ ਥਾਵਾਂ 'ਤੇ ਤੈਰਾਕੀ ਨਾ ਕਰਨ ਆਦਿ ਦਾ ਖ਼ਾਸ ਧਿਅਾਨ ਰੱਖਣਾ ਚਾਹੀਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਪਾਲ ਕੌਰ ਨੇ ਕਿਹਾ ਕਿ ਆਈ ਫਲੂ (ਕੰਜੈਕਟੀਵਾਈਟਿਸ) ਦੇ ਆਮ ਲੱਛਣ ਅੱਖਾਂ ਦਾ ਲਾਲ ਹੋਣਾ, ਅੱਖਾਂ ਵਿਚ ਸੋਜ ਜਾਂ ਖਾਰਸ਼ ਹੋਣਾ ਅੱਖਾਂ ਚਿਪਕੀਆਂ ਹੋਣਾ, ਦਰਦ ਅਤੇ ਬੁਖਾਰ ਹੋਣਾ ਆਦਿ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਅਜਿਹੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ 'ਤੇ ਜਾ ਕੇ ਮਾਹਿਰ ਡਾਕਟਰਾਂ ਪਾਸੋਂ ਆਪਣਾ ਇਲਾਜ ਕਰਵਾਉਣ ਅਤੇ ਘਰੇਲੂ ਨੁਖਸਿਆਂ ਤੋਂ ਪ੍ਰਹੇਜ਼ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Harnek Seechewal

Content Editor

Related News