Big Breaking: ਜਲੰਧਰ ’ਚ ਵੱਡੀ ਕੰਪਨੀ ਦੇ ਦਫ਼ਤਰ ’ਚ ਗੰਨ ਪੁਆਇੰਟ ’ਤੇ ਲੁੱਟ

Thursday, Jun 22, 2023 - 10:55 PM (IST)

Big Breaking: ਜਲੰਧਰ ’ਚ ਵੱਡੀ ਕੰਪਨੀ ਦੇ ਦਫ਼ਤਰ ’ਚ ਗੰਨ ਪੁਆਇੰਟ ’ਤੇ ਲੁੱਟ

ਜਲੰਧਰ (ਵਰੁਣ) : ਮਹਾਨਗਰ ’ਚ ਲੁੱਟ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਹਥਿਆਰਬੰਦ ਲੁਟੇਰਿਆਂ ਨੇ ਇੰਡਸਟਰੀ ਏਰੀਆ ’ਚ ਫਲਿੱਪਕਾਰਡ ਦੇ ਦਫਤਰ ’ਚ ਦਾਖ਼ਲ ਹੋ ਕੇ ਗੰਨ ਪੁਆਇੰਟ ’ਤੇ 5 ਲੱਖ ਰੁਪਏ ਲੁੱਟ ਲਏ। ਮੁਲਜ਼ਮਾਂ ਨੇ ਦਫ਼ਤਰ ਦੇ ਅੰਦਰ ਦਾਖ਼ਲ ਹੁੰਦੇ ਹੀ ਸਾਰੇ ਸਟਾਫ਼ ਨੂੰ ਬੰਧਕ ਬਣਾ ਲਿਆ ਅਤੇ ਅੰਦਰ ਪਈ 5 ਲੱਖ ਦੀ ਨਕਦੀ ਲੁੱਟ ਲਈ ਅਤੇ ਫਿਰ ਸਟਾਫ਼ ਦੀਆਂ ਜੇਬਾਂ ’ਚੋਂ ਫ਼ੋਨ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਪੁਰਾਣੇ ਦਿਨ ਯਾਦ ਕਰਦਿਆਂ ਬੋਲੇ PM ਮੋਦੀ, ‘30 ਸਾਲ ਪਹਿਲਾਂ ਆਇਆ ਸੀ ਅਮਰੀਕਾ, ਬਾਹਰੋਂ ਦੇਖਿਆ ਵ੍ਹਾਈਟ ਹਾਊਸ’

PunjabKesari

ਮੁਲਜ਼ਮ ਜਾਂਦੇ ਸਮੇਂ ਦਫ਼ਤਰ ਅੰਦਰ ਲੱਗੇ ਸੀ.ਸੀ.ਟੀ.ਵੀ .ਕੈਮਰਿਆਂ ਦੀ ਡੀ.ਵੀ.ਆਰ. ਵੀ ਲੈ ਗਏ। ਥਾਣਾ 8 ਦੀ ਪੁਲਸ ਸਮੇਤ ਸੀ. ਆਈ. ਏ. ਸਟਾਫ, ਏ. ਸੀ.ਪੀ. ਨਾਰਥ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਜਾਂਚ ’ਚ ਜੁੱਟ ਗਏ ਹਨ।


author

Manoj

Content Editor

Related News