ਪੰਜਾਬ ਦੇ ਇਸ ਜ਼ਿਲ੍ਹੇ ''ਚ 15 ਮਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਸ਼ਹਿਰ ਵਾਸੀ ਦੇਣ ਧਿਆਨ
Wednesday, May 14, 2025 - 12:50 PM (IST)

ਜਲੰਧਰ (ਖੁਰਾਣਾ)–ਜਲੰਧਰ ਨਗਰ ਨਿਗਮ ਵਿਚ ਯੂਨੀਅਨਾਂ ਦਾ ਚੰਦਨ ਗਰੇਵਾਲ ਧੜਾ 2 ਸੁਪਰਵਾਈਜ਼ਰਾਂ ਨੂੰ ਸੈਨੇਟਰੀ ਇੰਸਪੈਕਟਰ ਦਾ ਵਾਧੂ ਚਾਰਜ ਦਿੱਤੇ ਜਾਣ ਤੋਂ ਭੜਕ ਗਿਆ ਹੈ। ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਦੀ ਅਗਵਾਈ ਵਾਲੀਆਂ ਯੂਨੀਅਨਾਂ ਨੇ ਇਸ ਫ਼ੈਸਲੇ ਦੇ ਵਿਰੋਧ ਵਿਚ ਵੀਰਵਾਰ ਯਾਨੀ ਕਿ 15 ਮਈ ਤੋਂ ਸ਼ਹਿਰ ਵਿਚ ਹੜਤਾਲ ਦਾ ਐਲਾਨ ਕੀਤਾ ਹੈ। ਇਸ ਕਾਰਨ ਸਫ਼ਾਈ, ਕੂੜੇ ਦੀ ਲਿਫ਼ਟਿੰਗ ਅਤੇ ਸੀਵਰੇਜ ਨਾਲ ਸਬੰਧਤ ਕੋਈ ਕੰਮ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ...ਜਦੋਂ ਆਦਮਪੁਰ ਹਵਾਈ ਅੱਡੇ ਤੋਂ ਸਿਰਫ਼ 2 ਯਾਤਰੀਆਂ ਨਾਲ ਉੱਡੀ ਫਲਾਈਟ
ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਨਿਗਮ ਪ੍ਰਸ਼ਾਸਨ ਨੇ ਯੂਨੀਅਨਾਂ ਦੀ ਮੰਗ ’ਤੇ 16 ਸਫ਼ਾਈ ਸੇਵਕਾਂ ਨੂੰ ਸੈਨੇਟਰੀ ਸੁਪਰਵਾਈਜ਼ਰ ਦੇ ਅਹੁਦੇ ’ਤੇ ਪ੍ਰਮੋਸ਼ਨ ਦੇ ਹੁਕਮ ਜਾਰੀ ਕੀਤੇ ਸਨ ਪਰ ਸਰਕਾਰ ਤੋਂ ਇਸ ਦੀ ਰਸਮੀ ਮਨਜ਼ੂਰੀ ਅਜੇ ਤਕ ਨਹੀਂ ਮਿਲੀ। ਇਸੇ ਵਿਚਕਾਰ 2 ਸੁਪਰਵਾਈਜ਼ਰਾਂ ਨੂੰ ਸੈਨੇਟਰੀ ਇੰਸਪੈਕਟਰ ਦਾ ਵਾਧੂ ਚਾਰਜ ਦੇ ਦਿੱਤਾ ਗਿਆ, ਜਿਸ ਨਾਲ ਚੰਦਨ ਗਰੇਵਾਲ ਸਮਰਥਕ ਯੂਨੀਅਨ ਧੜੇ ਵਿਚ ਰੋਸ ਫੈਲ ਗਿਆ। ਮੰਗਲਵਾਰ ਨੂੰ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਮਾਡਲ ਟਾਊਨ ਕੈਂਪ ਆਫਿਸ ਵਿਚ ਮੇਅਰ ਅਤੇ ਕਮਿਸ਼ਨਰ ਨਾਲ ਮੀਟਿੰਗ ਕੀਤੀ ਪਰ ਕੋਈ ਸਹਿਮਤੀ ਨਹੀਂ ਬਣ ਸਕੀ। ਯੂਨੀਅਨ ਆਗੂ ਸੰਨੀ ਸਹੋਤਾ ਨੇ ਦੱਸਿਆ ਕਿ ਨਿਗਮ ਪ੍ਰਸ਼ਾਸਨ ਉਨ੍ਹਾਂ ਦੀਆਂ ਜਾਇਜ਼ ਮੰਗਾਂ ’ਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ, ਜਿਸ ਕਾਰਨ ਯੂਨੀਅਨਾਂ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਅਗਲੇ ਹੁਕਮਾਂ ਤੱਕ ਲੱਗੀ ਇਹ ਵੱਡੀ ਪਾਬੰਦੀ
ਸੰਨੀ ਸਹੋਤਾ ਨੇ ਐਲਾਨ ਕੀਤਾ ਕਿ ਬੁੱਧਵਾਰ ਨੂੰ ਸਾਂਝੀ ਮੀਟਿੰਗ ਤੋਂ ਬਾਅਦ ਵੀਰਵਾਰ ਤੋਂ ਹੜਤਾਲ ਸ਼ੁਰੂ ਹੋਵੇਗੀ। ਯੂਨੀਅਨਾਂ ਦੀ ਮੁੱਖ ਮੰਗ ਹੈ ਕਿ ਤਿਉਹਾਰਾਂ ਅਤੇ ਛੁੱਟੀਆਂ ਵਿਚ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀਆਂ, ਸੀਵਰਮੈਨ ਅਤੇ ਡਰਾਈਵਰਾਂ ਨੂੰ ਅੰਮ੍ਰਿਤਸਰ ਨਿਗਮ ਵਾਂਗ 13ਵੀਂ ਤਨਖ਼ਾਹ ਦੇ ਰੂਪ ਵਿਚ ਵਾਧੂ ਭੁਗਤਾਨ ਕੀਤਾ ਜਾਵੇ। ਇਸ ਸਬੰਧੀ ਮੰਤਰੀ ਵੱਲੋਂ ਕਮਿਸ਼ਨਰ ਨੂੰ ਕਿਹਾ ਵੀ ਜਾ ਚੁੱਕਾ ਹੈ ਪਰ ਫਿਰ ਵੀ ਟਾਲ-ਮਟੋਲ ਕੀਤੀ ਜਾ ਰਹੀ ਹੈ। ਹੋਰਨਾਂ ਮੰਗਾਂ ਵਿਚ ਸ਼ਾਮਲ ਹੈ ਕਿ ਵਰਕਸ਼ਾਪ ਵਿਚ 15-20 ਸਾਲਾਂ ਤੋਂ ਕੰਮ ਕਰ ਰਹੇ ਜੇ. ਸੀ. ਬੀ. ਆਪ੍ਰੇਟਰਾਂ ਨੂੰ ਪੱਕਾ ਕੀਤਾ ਜਾਵੇ, 15-20 ਸਾਲਾਂ ਤੋਂ ਡਰਾਈਵਰ ਦੇ ਰੂਪ ਵਿਚ ਕੰਮ ਕਰ ਰਹੇ ਸਫ਼ਾਈ ਸੇਵਕਾਂ, ਸੇਵਾਦਾਰਾਂ ਅਤੇ ਸੀਵਰਮੈਨਾਂ ਨੂੰ ਸੀਨੀਆਰਤਾ ਦੇ ਆਧਾਰ ’ਤੇ ਪੱਕਾ ਡਰਾਈਵਰ ਬਣਾਇਆ ਜਾਵੇ। ਸਫ਼ਾਈ ਕਰਮਚਾਰੀ, ਸੀਵਰਮੈਨ, ਮਾਲੀ, ਬੇਲਦਾਰ ਅਤੇ ਚੌਂਕੀਦਾਰ ਦੇ ਖਾਲ੍ਹੀ ਅਹੁਦਿਆਂ ਨੂੰ ਜਲਦ ਭਰਿਆ ਜਾਵੇ।
ਇਹ ਵੀ ਪੜ੍ਹੋ: Punjab: ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!
ਸੀ. ਐੱਲ. ਸੀ. ਜ਼ਰੀਏ ਕੋਈ ਭਰਤੀ ਨਾ ਕੀਤੀ ਜਾਵੇ, 10-15 ਸਾਲਾਂ ਤੋਂ ਆਊਟਸੋਰਸ ’ਤੇ ਕੰਮ ਕਰ ਰਹੇ ਕੰਪਿਊਟਰ ਆਪ੍ਰੇਟਰ, ਡਾਟਾ ਐਂਟਰੀ ਆਪ੍ਰੇਟਰ, ਫਾਇਰਮੈਨ, ਡਰਾਈਵਰ, ਫਿਟਰ ਅਤੇ ਕੁਲੀ ਨੂੰ ਪੱਕਾ ਕੀਤਾ ਜਾਵੇ। ਸਫ਼ਾਈ ਮਜ਼ਦੂਰ ਫੈੱਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਸੰਨੀ ਸਹੋਤਾ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਵਾਰ-ਵਾਰ ਮੰਗਾਂ ਨੂੰ ਅਣਸੁਣਿਆ ਕਰ ਰਿਹਾ ਹੈ। ਮੀਟਿੰਗ ਵਿਚ ਕਮਿਸ਼ਨਰ ਦਾ ਰਵੱਈਆ ਸਾਕਾਰਾਤਮਕ ਨਹੀਂ ਸੀ, ਜਿਸ ਕਾਰਨ ਯੂਨੀਅਨਾਂ ਨੇ ਹੜਤਾਲ ਦਾ ਫੈਸਲਾ ਲਿਆ। ਇਸ ਹੜਤਾਲ ਨਾਲ ਸ਼ਹਿਰ ਦੀ ਸਫਾਈ ਵਿਵਸਥਾ ’ਤੇ ਗੰਭੀਰ ਅਸਰ ਪੈ ਸਕਦਾ ਹੈ। ਯੂਨੀਅਨ ਆਗੂਆਂ ਵਿਚ ਪਵਨ ਬਾਬਾ, ਪਵਨ ਅਗਨੀਹੋਤਰੀ, ਸੋਮਨਾਥ ਮਹਿਤਪੁਰੀ, ਪ੍ਰੇਮਪਾਲ ਡੁਮੇਲੀ, ਅਸ਼ੋਕ ਭੀਲ, ਸੰਨੀ ਸੇਠੀ, ਗੌਰਵ ਗਿੱਲ, ਅਨਿਲ ਸੱਭਰਵਾਲ, ਛੋਟਾ ਰਾਜੂ, ਹਰਜੀਤ ਬੌਬੀ, ਰਾਜਿੰਦਰ ਸੱਭਰਵਾਲ, ਸਿਕੰਦਰ ਖੋਸਲਾ, ਰਾਜੂ ਖੋਸਲਾ, ਵਿੱਕੀ ਸਹੋਤਾ, ਰਾਜਿੰਦਰ ਸਹੋਤਾ, ਬਬਲੂ ਸੋਂਧੀ, ਰਾਜੂ ਅਨਜਾਨ, ਨਰੇਸ਼ ਲੱਲਾ, ਪ੍ਰਦੀਪ ਘਈ, ਗੋਪਾਲ ਖੋਸਲਾ, ਪ੍ਰਦੀਪ ਸਰਵਟੇ, ਵਿਨੋਦ ਸਹੋਤਾ, ਸ਼ਾਮ ਲਾਲ ਗਿੱਲ ਅਤੇ ਅਮਰ ਕਲਿਆਣ ਸ਼ਾਮਲ ਰਹੇ।
ਇਹ ਵੀ ਪੜ੍ਹੋ: ਆਪ੍ਰੇਸ਼ਨ ਸਿੰਦੂਰ ਤਹਿਤ ਭਾਰਤ ਦਾ ਪਾਕਿ ਨੂੰ ਸਖ਼ਤ ਸੁਨੇਹਾ, ਜੰਗ ਸਿਰਫ਼ ਸਾਡੀਆਂ ਫ਼ੌਜਾਂ ਹੀ ਨਹੀਂ ਸਗੋਂ ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e