ਪੂਰੀ ਜ਼ਿੰਦਗੀ ਜੋੜੇ ਨੇ ਨਿਭਾਇਆ ਇਕ ਦੂਜੇ ਦਾ ਸਾਥ, ਦਰਦਨਾਕ ਹਾਦਸੇ ''ਚ ਇਕੱਠਿਆਂ ਨੇ ਤੋੜਿਆ ਦਮ

Tuesday, Dec 05, 2023 - 06:39 PM (IST)

ਪੂਰੀ ਜ਼ਿੰਦਗੀ ਜੋੜੇ ਨੇ ਨਿਭਾਇਆ ਇਕ ਦੂਜੇ ਦਾ ਸਾਥ, ਦਰਦਨਾਕ ਹਾਦਸੇ ''ਚ ਇਕੱਠਿਆਂ ਨੇ ਤੋੜਿਆ ਦਮ

ਗੁਰਦਾਸਪੁਰ (ਵਿਨੋਦ, ਹਰਮਨ)- ਆਪਣੀ ਕੁੜੀ ਨੂੰ ਮਿਲ ਕੇ ਸਾਈਕਲ ’ਤੇ ਆਪਣੇ ਪਿੰਡ ਬਾਹੀਆ ਜਾ ਰਹੇ ਪਤੀ-ਪਤਨੀ ਨੂੰ ਇਕ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਤੋਂ ਬਾਅਦ ਉਨ੍ਹਾਂ ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ, ਜਿਸ ਸਬੰਧੀ ਥਾਣਾ ਤਿੱਬੜ ਪੁਲਸ ਨੇ ਅਣਪਛਾਤੇ ਡਰਾਈਵਰ ਖ਼ਿਲਾਫ਼ ਧਾਰਾ 304ਏ, 279, 427 ਦੇ ਤਹਿਤ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ- ਪਾਕਿਸਤਾਨੀ ਲਾੜੀ ਨੂੰ ਭਾਰਤ ਸਰਕਾਰ ਵੱਲੋਂ ਦਿੱਤਾ 45 ਦਿਨਾਂ ਦਾ ਵੀਜ਼ਾ, ਅੱਜ ਵਾਹਗਾ ਰਾਹੀਂ ਪਹੁੰਚੇਗੀ ਭਾਰਤ

ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਵਿਕਟਰ ਮਸੀਹ ਪੁੱਤਰ ਮੁਖਤਿਆਰ ਮਸੀਹ ਵਾਸੀ ਪਿੰਡ ਬਾਹੀਆਂ ਨੇ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੇ ਮਾਤਾ-ਪਿਤਾ (ਮੁਖਤਿਆਰ ਮਸੀਹ ਅਤੇ ਜਗੀਰੋ) ਸਾਈਕਲ ’ਤੇ ਸਵਾਰ ਹੋ ਕੇ ਆਪਣੀ ਕੁੜੀ ਪਿੰਕੀ ਨੂੰ ਮਿਲ ਕੇ ਆਪਣੇ ਪਿੰਡ ਬਾਹੀਆ ਨੂੰ ਜਾ ਰਹੇ ਸੀ। ਜਦਕਿ ਉਹ ਵੀ ਥੋੜਾ ਪਿੱਛੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਿਹਾ ਸੀ। ਸ਼ਾਮ ਕਰੀਬ 7 ਵਜੇ ਪਿੱਛੇ ਤੋਂ ਆ ਰਹੇ ਅਣਪਛਾਤੇ ਵਾਹਨ ਚਾਲਕ ਨੇ ਲਾਪਰਵਾਈ ਨਾਲ ਉਸ ਦੇ ਮਾਤਾ-ਪਿਤਾ ਦੇ ਸਾਈਕਲ ’ਚ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਸੰਸਦ 'ਚ ਗੂੰਜਿਆ ਪੰਜਾਬ ਦੇ ਕਿਸਾਨਾਂ ਦਾ ਮੁੱਦਾ, ਜਸਬੀਰ ਸਿੰਘ ਡਿੰਪਾ ਨੇ ਕੇਂਦਰ ਨੂੰ ਕੀਤੀ ਖ਼ਾਸ ਅਪੀਲ

ਪੁਲਸ ਅਧਿਕਾਰੀ ਨੇ ਦੱਸਿਆ ਕਿ ਹਨੇਰਾ ਹੋਣ ਕਾਰਨ ਅਣਪਛਾਤਾ ਚਾਲਕ ਗੱਡੀ ਭਜਾ ਕੇ ਲੈ ਗਿਆ। ਵਿਕਟਰ ਮਸੀਹ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਗੁਰਪਤਵੰਤ ਪੰਨੂ ਦੇ ਇਸ਼ਾਰੇ 'ਤੇ ਖ਼ਾਲਿਸਤਾਨ ਦੇ ਨਾਅਰੇ ਲਿਖਣ ਵਾਲੇ ਦੋ ਵਿਅਕਤੀ ਚੜ੍ਹੇ ਪੁਲਸ ਦੇ ਹੱਥੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News