ਦੁਖ਼ਦ ਖ਼ਬਰ : ਤੇਜ਼ ਦੌੜਾਕ 105 ਸਾਲਾ ''ਬੀਬੀ ਮਾਨ ਕੌਰ'' ਦਾ ਦਿਹਾਂਤ, ਡੇਰਾਬੱਸੀ ਦੇ ਹਸਪਤਾਲ ''ਚ ਲਿਆ ਆਖ਼ਰੀ ਸਾਹ

Saturday, Jul 31, 2021 - 06:28 PM (IST)

ਦੁਖ਼ਦ ਖ਼ਬਰ : ਤੇਜ਼ ਦੌੜਾਕ 105 ਸਾਲਾ ''ਬੀਬੀ ਮਾਨ ਕੌਰ'' ਦਾ ਦਿਹਾਂਤ, ਡੇਰਾਬੱਸੀ ਦੇ ਹਸਪਤਾਲ ''ਚ ਲਿਆ ਆਖ਼ਰੀ ਸਾਹ

ਮੋਹਾਲੀ (ਪਰਦੀਪ) : ਪੰਜਾਬ ਦੀ 105 ਸਾਲਾ ਤੇਜ਼ ਦੌੜਾਕ ਬੇਬੇ ਮਾਨ ਕੌਰ ਅੱਜ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਬੇਬੇ ਮਾਨ ਕੌਰ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿਚ ਜੇਰੇ ਇਲਾਜ ਸਨ।

ਇਹ ਵੀ ਪੜ੍ਹੋ : ਸਿੱਧੂ ਦੇ ਹੋਰਡਿੰਗਸ ਤੋਂ ਗਾਇਬ ਹੋਣ ਲੱਗੀ ਫੋਟੋ, ਹੁਣ ਕੈਪਟਨ ਨੇ ਵਰਤਿਆ ਨਵਾਂ ਫਾਰਮੂਲਾ

ਬੇਬੇ ਮਾਨ ਕੌਰ ਜੀ ਦੀ ਮੌਤ ਦੀ ਖ਼ਬਰ ਦਿੰਦਿਆਂ ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਤਾ ਮਾਨ ਕੌਰ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ। ਉਨ੍ਹਾਂ ਦਾ ਇਲਾਜ ਡੇਰਾਬੱਸੀ ਦੇ ਹਸਪਤਾਲ 'ਚ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਕਾਂਗਰਸ ਵੱਲੋਂ ਧਰਮਸੋਤ ਨੂੰ ਦਿੱਤੀ ਕਲੀਨ ਚਿੱਟ ਦਾ ਪਰਦਾਫਾਸ਼ ਕਰੇਗੀ CBI : ਗਰੇਵਾਲ

ਫਿਲਹਾਲ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਸੀ ਪਰ ਅੱਜ ਦੁਪਹਿਰ ਅਚਾਨਕ ਉਨ੍ਹਾਂ ਦੀ ਹਾਲਤ ਖ਼ਰਾਬ ਹੋਣ ਕਾਰਨ ਮੌਤ ਹੋ ਗਈ। ਬੇਬੇ ਮਾਨ ਕੌਰ ਦੀ ਮੌਤ ਦੀ ਖ਼ਬਰ ਨਾਲ ਸੋਗ ਦੀ ਲਹਿਰ ਦੌੜ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News