ਬੀਬੀ ਜਗੀਰ ਕੌਰ ਵਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਚੌਥੀ ਸੂਚੀ ਜਾਰੀ
Saturday, Jan 20, 2018 - 06:39 AM (IST)
ਚੰਡੀਗੜ੍ਹ (ਪਰਾਸ਼ਰ) - ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਅੱਜ ਇਸ ਵਿੰਗ ਦੀ ਚੌਥੀ ਸੂਚੀ ਜਾਰੀ ਕੀਤੀ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਸੂਚੀ ਜਾਰੀ ਕਰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਨ੍ਹਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਬੀਬੀ ਪਰਮਜੀਤ ਕੌਰ ਲਾਂਡਰਾ ਮੋਹਾਲੀ, ਬੀਬੀ ਅਮਰਜੀਤ ਕੌਰ ਸੇਖਵਾਂ, ਬੀਬੀ ਹਰਪ੍ਰੀਤ ਕੌਰ ਬਰਨਾਲਾ ਅਤੇ ਬੀਬੀ ਰਾਜਬੀਰ ਕੌਰ ਹਾਕੀ ਚੈਂਪੀਅਨ ਦੇ ਨਾਂ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਬੀਬੀ ਸਤਵੰਤ ਕੌਰ ਜੌਹਲ ਅਤੇ ਬੀਬੀ ਪਰਮਜੀਤ ਕੌਰ ਭਗੜਾਣਾ ਨੂੰ ਇਸਤਰੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੀਬੀ ਵੀਨਾ ਜੈਰਥ ਲੁਧਿਆਣਾ ਅਤੇ ਬੀਬੀ ਸਤਵੀਰ ਕੌਰ ਮਨੇਹੜਾ ਨੂੰ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਨ੍ਹਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿਚ ਮਨਜੀਤ ਕੌਰ ਸਿੱਧੂ ਫਿਰੋਜ਼ਪੁਰ, ਭਜਨ ਕੌਰ ਡੋਗਰਾਂਵਾਲਾ, ਕਮਲੇਸ਼ ਕੌਰ ਪਟਿਆਲਾ, ਸੁਰਿੰਦਰ ਕੌਰ ਸੇਹਕੇ, ਪਲਵਿੰਦਰ ਕੌਰ ਰਾਣੀ ਰੋਪੜ, ਜਿੰਦਰਜੀਤ ਕੌਰ ਨਵਾਂਸ਼ਹਿਰ, ਮਨਜੀਤ ਕੌਰ ਵੜੈਚ ਮੋਰਿੰਡਾ, ਰਾਣੀ ਧਾਲੀਵਾਲ, ਦਵਿੰਦਰ ਕੌਰ ਮੁਕਤਸਰ, ਬਲਜੀਤ ਕੌਰ ਅਕਾਲਗੜ੍ਹ ਪਟਿਆਲਾ, ਸੁਖਜੀਤ ਕੌਰ ਖਾਲਸਾ ਅਤੇ ਗੁਰਸ਼ਰਨ ਕੌਰ ਕੋਹਲੀ ਪਟਿਆਲਾ ਦੇ ਨਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਵੀਨਾ ਦਾਦਾ ਜਲੰਧਰ, ਪ੍ਰੋ. ਪੂਨਮਰਾਜ ਕੌਰ, ਸੁਖਵਿੰਦਰਜੀਤ ਕੌਰ, ਦਰਸ਼ਨ ਕੌਰ ਰਿਟਾ. ਡੀ. ਪੀ. ਆਈ. ਅਤੇ ਰਵਿੰਦਰ ਕੌਰ ਚੱਢਾ ਨੂੰ ਇਸਤਰੀ ਅਕਾਲੀ ਦਲ ਦਾ ਸਲਾਹਕਾਰ ਬਣਾਇਆ ਗਿਆ ਹੈ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪ੍ਰੀਤਮ ਕੌਰ ਭਿਉਰਾ, ਗੀਤਾ ਸ਼ਰਮਾ ਬਟਾਲਾ, ਪਾਲੋ ਕੌਰ ਲੰਬੀ ਅਤੇ ਅਵਨੀਤ ਕੌਰ ਖਾਲਸਾ ਨੂੰ ਇਸਤਰੀ ਅਕਾਲੀ ਦਲ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ। ਬਲਵਿੰਦਰ ਕੌਰ ਸੰਧੂ ਅੰਮ੍ਰਿਤਸਰ ਅਤੇ ਤਰਸੇਮ ਕੌਰ ਮਚਾਕੀ ਮੱਲ ਸਿੰਘ ਫਰੀਦਕੋਟ ਨੂੰ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬਾਕੀ ਜਥੇਬੰਦਕ ਢਾਂਚੇ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।
