ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਬੀਬੀ ਜਗੀਰ ਕੌਰ ਨੇ ਬਾਣੀ ਦੀਆਂ ਤੁੱਕਾਂ ਨਾਲ ਕੀਤਾ ਲਾਮਬੰਦ

Saturday, Mar 28, 2020 - 06:26 PM (IST)

ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਬੀਬੀ ਜਗੀਰ ਕੌਰ ਨੇ ਬਾਣੀ ਦੀਆਂ ਤੁੱਕਾਂ ਨਾਲ ਕੀਤਾ ਲਾਮਬੰਦ

ਬੇਗੋਵਾਲ (ਰਜਿੰਦਰ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਕੁੱਲ 38 ਕੇਸ ਸਾਹਮਣੇ ਆ ਚੁੱਕੇ ਹਨ। ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਾਣੀ ਦੀਆਂ ਤੁੱਕਾਂ ਨਾਲ ਕੋਰੋਨਾ ਵਾਇਰਸ ਬਾਰੇ ਲਾਮਬੰਦ ਕਰਦੇ ਕਿਹਾ ਕਿ ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਸਰਕਾਰ, ਡਾਕਟਰ ਅਤੇ ਸਿਵਲ ਪ੍ਰਸ਼ਾਸਨ ਪੂਰੀ ਵਾਅ ਲਗਾ ਰਿਹਾ ਹੈ। ਮੈਂ ਸਮਝਦੀ ਹਾਂ ਕਿ ਅਸੀਂ ਬਾਣੀ ਅਤੇ ਸਿਮਰਨ ਨਾਲ ਇਸ ਤੋਂ ਛੁਟਕਾਰਾ ਪਾ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਘਰਾਂ ਨੂੰ ਗੁਰਦੁਆਰਾ ਬਣਾਓ, ਬਾਣੀ ਸਿਮਰਨ ਕਰੋ, ਨਾਮ ਜਪੋ ਅਤੇ ਗੁਰੂ ਚਰਨਾਂ 'ਚ ਸਮੁੱਚੀ ਸੰਗਤ ਦੇ ਭਲੇ ਲਈ ਅਰਦਾਸ ਕਰੋ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਦੁਨੀਆ ਦੀ ਮੁਸੀਬਤ ਦੀ ਘੜੀ 'ਚ ਅੱਗੇ ਹੋ ਕੇ ਸੇਵਾ ਕਰਦੇ ਹਨ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਸੰਗਤਾਂ ਨੂੰ ਪ੍ਰੇਰਿਆ ਜਾ ਰਿਹਾ ਹੈ, ਉੱਥੇ ਹੀ ਧਾਰਮਿਕ ਜਥੇਬੰਦੀਆਂ ਵੀ ਇਸ 'ਚ ਜੁਟੀਆਂ ਹੋਈਆਂ ਹਨ। ਮੈਂ ਵੀ ਆਪਣੇ ਵੱਲੋਂ ਹਲਕਾ ਭੁਲੱਥ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਅਪੀਲ ਕਰਦੀ ਹਾਂ ਕਿ ਮੁਸੀਬਤ ਦੀ ਇਸ ਘੜੀ 'ਚ ਅੱਗੇ ਹੋ ਕੇ ਲੋਕਾਂ ਦਾ ਸਾਥ ਦਿਓ ਤਾਂ ਜੋ ਕੋਈ ਵੀ ਵਿਅਕਤੀ ਭੁੱਖਾ ਨਾ ਸੌਂ ਸਕੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਅਪੀਲ ਕਰਦੀ ਹਾਂ ਕਿ ਜੋ ਤਕਲੀਫ 'ਚ ਹੈ, ਉਸ ਨੂੰ ਸਹਿਯੋਗ ਦਿਓ ਅਤੇ ਪ੍ਰਸ਼ਾਸਨ ਦੀ ਹਰੇਕ ਹਦਾਇਤ ਦੀ ਪਾਲਣਾ ਕਰੋ। ਇਸ ਦੇ ਨਾਲ-ਨਾਲ ਲੋੜਵੰਦ ਨੂੰ ਰੋਟੀ, ਦਵਾਈ ਉਸ ਦੇ ਘਰ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਜਿਹੀ ਭਿਆਨਕ ਬੀਮਾਰੀ ਕਰਕੇ ਮਿਹਨਤ ਕਰ ਰਹੇ ਸਿਵਲ ਪ੍ਰਸ਼ਾਸਨ, ਡਾਕਟਰ ਅਤੇ ਪੁਲਸ ਦਾ ਧੰਨਵਾਦ ਕਰਦੀ ਹੋਈ ਇਕ ਵਾਰ ਫਿਰ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਪ੍ਰਸ਼ਾਸਨ ਦੇ ਸਹਿਯੋਗੀ ਬਣ ਕੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੀਏ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ: ਕਰਫਿਊ 'ਚ ਇਹ ਪਰਿਵਾਰ ਘਰ ਬੈਠੇ ਇੰਝ ਕਰ ਰਿਹੈ ਸੇਵਾ ਕਾਰਜ

ਪੰਜਾਬ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸਾਂ ਦਾ ਅੰਕੜਾ 38 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਅਨੁਸਾਰ 5 ਨਵੇਂ ਮਾਮਲੇ ਬੀਤੇ ਦਿਨ ਕੋਰੋਨਾ ਪੀੜਤਾਂ ਦੇ ਸਾਹਮਣੇ ਆਏ। ਸਰਕਾਰੀ ਹੈਲਥ ਬੁਲੇਟਿਨ ਅਨੁਸਾਰ ਇਨ੍ਹਾਂ ਨਵੇਂ 5 ਮਾਮਲਿਆਂ 'ਚ 3 ਹੁਸ਼ਿਆਰਪੁਰ ਅਤੇ 1-1 ਮਾਮਲਾ ਮੋਹਾਲੀ ਅਤੇ ਜਲੰਧਰ ਜ਼ਿਲੇ ਨਾਲ ਸਬੰਧਤ ਹਨ। ਇਹ ਸਾਰੇ ਪੀੜਤ ਪਹਿਲਾਂ ਤੋਂ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੇ ਸੰਪਰਕ 'ਚ ਸਨ। ਇਸ ਤਰ੍ਹਾਂ ਵੀਰਵਾਰ ਨੂੰ ਸਰਕਾਰੀ ਅੰਕੜਿਆਂ ਅਨੁਸਾਰ ਐਲਾਨੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ 33 ਦੀ ਗਿਣਤੀ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਇਹ ਗਿਣਤੀ 38 ਹੋ ਗਈ ਹੈ। ਹਾਲਾਂਕਿ ਸੂਤਰਾਂ ਅਨੁਸਾਰ ਰਾਜ ਭਰ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ ਪਰ ਸਮਾਜ 'ਚ ਹੜਬੜਾਹਟ ਪੈਦਾ ਨਾ ਹੋਵੇ ਜਾਵੇ ਇਸ ਲਈ ਜਾਣਕਾਰੀ ਜਨਤਕ ਕਰਨ 'ਚ ਪ੍ਰਹੇਜ ਕੀਤਾ ਜਾ ਰਿਹਾ ਹੈ। ਹਾਲਾਂਕਿ ਸਥਿਤੀ ਨੂੰ ਕਾਬੂ 'ਚ ਰੱਖਣ ਲਈ ਸਰਕਾਰ ਵੱਲੋਂ ਸਾਰੇ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ ਪਰ ਆਮ ਜਨਤਾ ਦੇ ਸਹਿਯੋਗ ਤੋਂ ਬਿਨਾਂ ਇਹ ਸੰਭਵ ਨਹੀਂ।

ਇਹ ਵੀ ਪੜ੍ਹੋ : ਇਟਲੀ ਤੋਂ ਪੰਜਾਬ ਤੱਕ ਦੇਖੋ ਕਿਵੇਂ ਪੁੱਜਾ ਕੋਰੋਨਾ, ਬਲਦੇਵ ਸਿੰਘ ਦੀਆਂ ਵੀਡੀਓਜ਼ ਆਈਆਂ ਸਾਹਮਣੇ

ਰਾਜ 'ਚ ਹਾਲੇ ਤੱਕ ਜਿਨ੍ਹਾਂ ਕੁਲ 38 ਮਾਮਲਿਆਂ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਸੂਚਨਾ ਹੈ, ਉਨ੍ਹਾਂ 'ਚ ਸਭ ਤੋਂ ਜ਼ਿਆਦਾ 19 ਮਾਮਲੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਨਾਲ ਸਬੰਧਤ ਹਨ, ਇਨ੍ਹਾਂ 'ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। 6-6 ਮਾਮਲੇ ਮੋਹਾਲੀ ਅਤੇ ਹੁਸ਼ਿਆਰਪੁਰ ਜ਼ਿਲੇ ਨਾਲ ਸੰਬੰਧਤ ਹਨ ਜਦੋਂਕਿ ਜਲੰਧਰ ਜ਼ਿਲੇ ਤੋਂ 5 ਅਤੇ ਅੰਮ੍ਰਿਤਸਰ, ਲੁਧਿਆਣਾ ਜ਼ਿਲੇ ਨਾਲ ਸਬੰਧਤ 1-1 ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਹੈਲਥ ਬੁਲੇਟਿਨ ਅਨੁਸਾਰ ਹਾਲੇ ਤੱਕ 789 ਸ਼ੱਕੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 38 ਦੇ ਨਤੀਜੇ ਪਾਜ਼ੀਟਿਵ, 480 ਦੇ ਨੈਗੇਟਿਵ ਆਏ ਹਨ ਜਦੋਂਕਿ 271 ਦੇ ਨਤੀਜੇ ਹਾਲੇ ਆਉਣੇ ਬਾਕੀ ਹਨ।

ਸਰਕਾਰੀ ਅੰਕੜਿਆਂ ਅਨੁਸਾਰ ਜਿਨ੍ਹਾਂ 271 ਸੈਂਪਲਾਂ ਦੇ ਨਤੀਜੇ ਹਾਲੇ ਆਉਣੇ ਬਾਕੀ ਹਨ, ਉਸ ਨਾਲ ਪਾਜ਼ੀਟਿਵ ਐਲਾਨ ਕੀਤੇ ਜਾਣ ਵਾਲੇ ਅੰਕੜਿਆਂ 'ਚ ਵਾਧੇ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਬੁਲੇਟਿਨ ਅਨੁਸਾਰ ਇਕ ਮਰੀਜ਼ ਠੀਕ ਹੋ ਚੁੱਕਿਆ ਹੈ ਪਰ ਕਿੰਨੇ ਸ਼ੱਕੀਆਂ ਨੂੰ ਹਸਪਤਾਲਾਂ 'ਚ ਭਰਤੀ ਕੀਤਾ ਗਿਆ ਹੈ ਅਤੇ ਕਿੰਨਿਆਂ ਨੂੰ ਘਰਾਂ 'ਚ ਵੱਖ-ਵੱਖ ਰੱਖ ਕੇ ਸਿਹਤ ਵਿਭਾਗ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ, ਇਸ ਦੀ ਜਾਣਕਾਰੀ ਬੁਲੇਟਿਨ 'ਚ ਸਾਂਝੀ ਕਰਨ ਤੋਂ ਸਰਕਾਰ ਨੇ ਪ੍ਰਹੇਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਲਾਕਡਾਊਨ ਤੱਕ ਸਾਰੇ 'ਟੋਲ ਪਲਾਜ਼ੇ' ਬੰਦ ਰੱਖਣ ਦਾ ਫੈਸਲਾ


author

shivani attri

Content Editor

Related News