ਲਿੰਕ ਸੜਕਾਂ ਨੂੰ ਪ੍ਰਧਾਨ ਮੰਤਰੀ ਯੋਜਨਾ ਅਧੀਨ ਤਬਦੀਲ ਕਰਨ ਦੀ ਬੀਬੀ ਭੱਟੀ ਨੇ ਪੰਜਾਬ ਸਰਕਾਰ ਨੂੰ ਭੇਜੀ ਤਜਵੀਜ
Saturday, Sep 04, 2021 - 09:26 PM (IST)
ਬੁਢਲਾਡਾ(ਮਨਜੀਤ)- ਪੰਜਾਬ ਮੰਡੀ ਬੋਰਡ ਦੀਆਂ ਬਣੀਆਂ ਲਿੰਕ ਸੜਕਾਂ ਨੂੰ 10 ਫੁੱਟ ਤੋਂ 18 ਫੁੱਟ ਕਰਨ ਦੀ ਤਜਵੀਜ ਪ੍ਰਧਾਨ ਮੰਤਰੀ ਯੋਜਨਾ ਅਧੀਨ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਭੇਜੀ ਹੈ। ਇਸ ਸੰਬੰਧੀ ਬੀਬੀ ਰਣਜੀਤ ਕੌਰ ਭੱਟੀ ਨੇ ਦੱਸਿਆ ਕਿ ਬੁਢਲਾਡਾ ਤੋਂ ਮਾਤਾ ਸ਼ੀਤਲਾ ਦੇ ਮੰਦਿਰ ਪਿੰਡ ਕੁਲਾਣਾ ਕੋਲ ਦੀ, ਪਿੰਡ ਸਤੀਕੇ ਤੋਂ ਇਤਿਹਾਸਿਕ ਗੁਰਦੁਆਰਾ ਸਾਹਿਬ ਸੱਚੀ ਮੰਜੀ ਸੈਦੇਵਾਲਾ ਤੱਕ, ਫੱਲੂਵਾਲਾ ਡੋਗਰਾ ਤੋਂ ਮੱਲ ਸਿੰਘ ਵਾਲਾ, ਕਾਸਿਮਪੁਰ ਛੀਨੇ, ਮੰਘਾਣੀਆਂ ਤੋਂ ਰਿਓਂਦ ਕਲਾਂ, ਬੀਰੇਵਾਲਾ ਡੋਗਰਾ, ਚੱਕ ਅਲੀਸ਼ੇਰ, ਭਾਵਾ ਸ਼ਹੀਦ ਗੁਰਤੇਜ ਸਿੰਘ ਮਾਰਗ ਤੱਕ, ਬੁਢਲਾਡਾ ਜਾਖਲ ਰੋਡ ਤੋਂ ਰੱਲੀ, ਬੱਛੌਆਣਾ ਤੱਕ, ਦਾਤੇਵਾਸ ਤੋਂ ਰੰਘੜਿਆਲ ਤੱਕ, ਰੰਘੜਿਆਲ ਤੋਂ ਜਖੇਪਲ ਹੱਦ ਤੱਕ, ਬਰੇ੍ਹਂ, ਟਾਹਲੀਆਂ, ਜੋਈਆਂ, ਅੱਕਾਂਵਾਲੀ ਆਦਿ 10 ਫੁੱਟ ਲਿੰਕ ਸੜਕਾਂ ਨੂੰ 18 ਫੁੱਟ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣਾਉਣ ਦੀ ਸਰਕਾਰ ਨੂੰ ਮੰਗ ਭੇਜੀ ਹੈ। ਬੀਬੀ ਭੱਟੀ ਨੇ ਆਸ ਪ੍ਰਗਟ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਸੜਕਾਂ ਨੂੰ ਚੌੜੀਆਂ ਕਰਕੇ ਬੁਢਲਾਡਾ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ ਦੇਣ। ਇਸ ਮੌਕੇ ਸਿਆਸੀ ਸਲਾਹਕਾਰ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ, ਕੁਲਵੰਤ ਸਿੰਘ ਬਰੇ੍ਹਂ ਤੋਂ ਇਲਾਵਾ ਹੋਰ ਵੀ ਮੌਜੂਦ ਸਨ।