ਭੁਪਿੰਦਰ ਸਿੰਘ ਘਈ ਨੂੰ ਸਦਮਾ, ਪਤਨੀ ਦਾ ਦਿਹਾਂਤ

Wednesday, Feb 07, 2018 - 01:01 PM (IST)

ਭੁਪਿੰਦਰ ਸਿੰਘ ਘਈ ਨੂੰ ਸਦਮਾ, ਪਤਨੀ ਦਾ ਦਿਹਾਂਤ

ਝਬਾਲ (ਨਰਿੰਦਰ, ਲਾਲੂਘੁੰਮਣ, ਬਖਤਾਵਰ, ਭਾਟੀਆ) - ਅੱਡਾ ਝਬਾਲ ਦੀ ਪ੍ਰਮੁੱਖ ਹਸਤੀ ਅਤੇ ਕੁਲਵੰਤ ਸਿੰਘ ਘਈ ਦੇ ਲੜਕੇ ਭੁਪਿੰਦਰ ਸਿੰਘ ਘਈ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਧਰਮਪਤਨੀ ਮਨਜੀਤ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਝਬਾਲ ਵਿਖੇ ਕੀਤਾ ਗਿਆ। 
ਇਸ ਸਮੇਂ ਪਰਿਵਾਰ ਨਾਲ ਸਰਪੰਚ ਸੋਨੂੰ ਚੀਮਾ, ਸਰਪੰਚ ਮੋਨੂੰ ਚੀਮਾ, ਵਿਧਾਇਕ ਡਾ. ਅਗਨੀਹੋਤਰੀ, ਖਾਲੜਾ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਕਲੱਬ ਪ੍ਰਧਾਨ ਬੰਟੀ ਸ਼ਰਮਾ, ਬਾਂਕਾ ਮਲਕ, ਲਾਲੀ ਜਿਊਲਰਜ਼, ਸਰਬਜੀਤ ਜਿਊਲਰਜ਼, ਹੈਪੀ ਅਰੋੜਾ, ਵੀਰ ਸਿੰਘ ਝਬਾਲ, ਕਾਮਰੇਡ ਦਵਿੰਦਰ ਕੁਮਾਰ ਸੋਹਲ, ਕਾਮਰੇਡ ਅਸ਼ੋਕ ਕੁਮਾਰ ਸੋਹਲ, ਅਸ਼ੋਕ ਕੁਮਾਰ ਪ੍ਰਧਾਨ, ਬੀ. ਐੱਸ. ਟੇਲਰਜ਼, ਮੈਂਬਰ ਰਮਨ ਕੁਮਾਰ, ਡਾ. ਹਰੀਸ਼ ਝਬਾਲ, ਜਪਾਨਾ, ਬਲਵਿੰਦਰ ਸਿੰਘ ਛੀਨੇਵਾਲਾ, ਸਾਬਕਾ ਸਰਪੰਚ ਬਲਦੇਵ ਸਿੰਘ, ਮੈਨੇਜਰ ਸਤਨਾਮ ਸਿੰਘ, ਲਾਡੀ ਪੀ. ਸੀ. ਓ. ਵਾਲਾ, ਬੌਬੀ ਝਬਾਲ, ਮਨਜਿੰਦਰ ਸਿੰਘ ਲਹਿਰੀ, ਚੇਅਰਮੈਨ ਸਾਗਰ ਸ਼ਰਮਾ ਤੇ ਰਾਜਾ ਗਿਫਟ ਹਾਊਸ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ।


Related News