ਭੋਗਪੁਰ ਪੁਲਸ ਵੱਲੋਂ ਤਿੰਨ ਵੱਖ-ਵੱਖ ਮਾਮਲਿਆਂ ''ਚ ਨਸ਼ਾ ਤਸਕਰਾਂ ਪਾਸੋਂ ਡੋਡੇ, ਅਫੀਮ ਬਰਾਮਦ

02/15/2021 8:13:33 PM

ਭੋਗਪੁਰ, (ਰਾਜੇਸ਼ ਸੂਰੀ)- ਐਸ.ਐਸ.ਪੀ. ਜਲੰਧਰ ਦਿਹਾਤੀ ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ ਹੇਠ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਭੋਗਪੁਰ ਅਤੇ ਪਚਰੰਗਾ ਪੁਲਸ ਵੱਲੋਂ ਤਿੰਨ ਵੱਖ ਵੱਖ ਮਾਮਲਿਆਂ ਵਿਚ ਤਿੰਨ ਨਸ਼ਾ ਤਸਕਰਾਂ ਨੂੰ ਪੰਜਾਹ ਕਿਲੋ ਡੋਡੇ ਚੂਰਾ ਪੋਸਤ ਅਤੇ ਅੱਧਾ ਕਿਲੋ ਅਫੀਮ ਸਮੇਤ ਕਾਬੂ ਕਰਕੇ ਇਕ ਟਰੱਕ ਅਤੇ ਇਕ ਮੋਟਰਸਾਇਕਲ ਨੂੰ ਅਪਣੇ ਕਬਜ਼ੇ ਵਿਚ ਲਿਆ ਗਿਆ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭੋਗਪੁਰ ਥਾਣਾ ਮੁੱਖੀ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਸਬ ਇੰਸ. ਸਤਪਾਲ ਸਿੰਘ ਨੂੰ ਕਿਸੇ ਮੁਖਬਰ ਵੱਲੋਂ ਸੂਚਨਾ ਦਿੱਤੀ ਗਈ ਕਿ ਹਰਜੀਤ ਸਿੰਘ ਪੁੱਤਰ ਚੂਹੜ ਸਿੰਘ ਵਾਸੀ ਪੰਡੋਰੀ ਗੰਗਾ ਸਿੰਘ ਥਾਣਾ ਮੇਹਟੀਆਣਾ ਹਾਲ ਵਾਸੀ ਪਿੰਡ ਚੱਕ ਹਕੀਮਾ ਫਗਵਾੜਾ ਟਰੱਕ ਡਰਾਇਵਰੀ ਕਰਦਾ ਹੈ ਅਤੇ ਅਪਣੇ ਟਰੱਕ ਵਿਚ ਟਾਂਡਾ, ਜਲੰਧਰ ਅਤੇ ਫਗਵਾੜਾ ਆਦਿ ਸ਼ਹਿਰਾਂ ਵਿਚ ਡੋਡੇ ਚੂਰਾ ਪੋਸਤ ਸਪਲਾਈ ਕਰਨ ਦਾ ਕੰਮ ਕਰਦਾ ਹੈ। ਅੱਜ ਵੀ ਹਰਜੀਤ ਸਿੰਘ ਆਪਣੇ ਉਕਤ ਟਰੱਕ ਵਿੱਚ ਭਾਰੀ ਮਾਤਰਾ ਵਿੱਚ ਡੋਡੇ ਚੁਰਾ ਪੋਸਤ ਭਰ ਕੇ ਟਾਡਾ ਵੱਲ ਨੂੰ ਜਾ ਰਿਹਾ ਹੈ ਜੇਕਰ ਹੁਣੇ ਨਾਕਾਬੰਦੀ ਕੀਤੀ ਜਾਵੇ ਤਾ ਭਾਰੀ ਮਾਤਰਾ ਵਿਚ ਡੋਡੇ ਚੂਰਾ ਪੋਸਤ ਸਮੇਤ ਕਾਬੂ ਆ ਸਕਦਾ ਹੈ। ਪੁਲਸ ਵੱਲੋਂ ਨਾਕਾਬੰਦੀ ਕਰਕੇ ਚੈਕਿੰਗ ਸ਼ਰੂ ਕੀਤੀ ਅਤੇ ਆ ਰਹੇ ਟਰੱਕ ਨੰਬਰ ਪੀ.ਬੀ 03 ਏ.ਪੀ. 5938 ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਡਰਾਇਵਰ ਪੁਲਸ ਪਾਰਟੀ ਨੂੰ ਦੇਖ ਕੇ ਭਜਣ ਲੱਗਾ ਜਿਸ ਨੂੰ ਕਾਬੂ ਕੀਤਾ ਗਿਆ ਜਿਸ ਨੇ ਆਪਣਾ ਨਾਲ ਹਰਜੀਤ ਸਿੰਘ ਉਕਤ ਦੱਸਿਆ ਉਸ ਦੇ ਟਰੱਕ ਦੀ ਤਲਾਸ਼ੀ ਕਰਨ ਤੇ ਉਸ ਵਿਚੋਂ 40 ਕਿਲੋ ਡੋਡੇ ਚੂਰਾ ਪੋਸਤ ਬ੍ਰਾਮਦ ਕਰਕੇ ਟਰੱਕ ਨੂੰ ਕਬਜਾ ਵਿਚ ਲੈ ਲਿਆ। ਪੁਲਸ ਵੱਲੋਂ ਦੋਸ਼ੀ ਹਰਜੀਤ ਸਿੰਘ ਖਿਲਾਫ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

PunjabKesariਦੂਸਰੇ ਮਾਮਲੇ ਵਿਚ ਐਸ.ਆਈ ਸੁਖਜੀਤ ਸਿੰਘ ਚੋਂਕੀ ਇੰਚਾਰਜ ਪਚਰੰਗਾ ਅਤੇ ਥਾਣੇਦਾਰ ਤਲਵਿੰਦਰ ਸਿੰਘ ਵੱਲੋਂ ਕਿੰਗਰਾ ਪਚਰੰਗਾ ਸੜਕ ਤੇ ਗਸ਼ਤ ਦੌਰਾਨ ਇਕ ਵਿਅਕਤੀ ਜੋ ਕਿ ਮੋਟਰਸਾਈਕਲ ਅੱਗੇ ਵਜਨਦਾਰ ਬੋਰਾ ਪਲਾਸਟਿਕ ਰੱਖੀ ਕਿੰਗਰਾ ਚੋ ਵਾਲਾ ਸਾਈਡ ਤੋ ਆ ਰਿਹਾ ਸੀ ਅਤੇ ਸਾਹਮਣੇ ਪੁਲਸ ਪਾਰਟੀ ਨੂੰ ਦੇਖ ਕੇ ਮੁੜਨ ਲੱਗਾ ਸੀ। ਸ਼ੱਕ ਪੈਣ ਤੇ ਪੁਲਸ ਵੱਲੋਂ ਮੋਟਰਸਾਇਕਲ ਚਾਲਕ ਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਮਨਿੰਦਰ ਸਿੰਘ ਪੁੱਤਰ ਰਵੇਲ ਸਿੰਘ ਵਾਸੀ ਪਿੰਡ ਕਿੰਗਰਾ ਚੋ ਵਾਲਾ ਭੋਗਪੁਰ ਹਾਲ ਵਾਸੀ ਰਾਏਪੁਰ ਰਸੂਲਪੁਰ ਥਾਣਾ ਮਕਸੂਦਾ ਜਲੰਧਰ ਦੱਸਿਆ। ਮੋਟਰਸਾਇਕਲ ਤੇ ਰੱਖੇ ਗਏ ਬੋਰੇ ਨੂੰ ਚੈਕ ਕਰਨ ਤੇ ਉਸ ਵਿਚੋਂ ਦਸ ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ। ਚੌਂਕੀ ਇੰਚਾਰਜ ਵੱਲੋਂ ਦੋਸ਼ੀ ਮਨਿੰਦਰ ਸਿੰਘ ਨੂੰ ਗਿ੍ਰਫਤਾਰ ਕਰਕੇ ਉਸਦਾ ਮੋਟਰਸਾਇਕਲ ਕਬਜ਼ੇ ਵਿਚ ਲੈ ਕੇ ਦੋਸ਼ੀ ਦੇ ਖਿਲਾਫ ਥਾਣਾ ਭੋਗਪੁਰ ਵਿਚ ਮਾਮਲਾ ਦਰਜ਼ ਕਰਵਾਇਆ ਗਿਆ ਹੈ। 

ਤੀਸਰੇ ਮਾਮਲੇ ਵਿਚ ਥਾਣੇਦਾਰ ਪ੍ਰੇਮਜੀਤ ਸਿੰਘ ਵੱਲੋਂ ਪੁਲਸ ਪਾਰਟੀ ਨਾਲ ਪੁਲਸ ਨਾਕਾ ਕੁਰੇਸ਼ੀਆ ਵਿਚ ਨਾਕਾਬੰਦੀ ਦੌਰਾਨ ਬੈਗ ਚੱਕ ਕੇ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕੀਤਾ। ਕਾਬੂ ਕੀਤੇ ਗਏ ਵਿਅਕਤੀ ਨੇ ਪੁੱਛਗਿੱਛ ਦੌਰਾਨ ਆਪਣਾ ਨਾਮ ਮੋਨਵਰ ਹੂਸੈਨ ਪੁੱਤਰ ਜਮਾਲਦੀਨ ਹੂਸੈਨ ਵਾਸੀ ਪਿੰਡ ਇਸਲਾਮਪੁਰ ਡਾਲਗਾਊ ਸਟੇਟ ਅਸਾਮ ਦੱਸਿਆ। ਉਸ ਦੇ ਬੈਗ ਦੀ ਤਲਾਸ਼ੀ ਕਰਨ ’ਤੇ ਬੈਗ ਵਿੱਚੋਂ 500 ਗ੍ਰਾਮ ਅਫੀਮ ਬ੍ਰਾਮਦ ਹੋਈ। ਥਾਣੇਦਾਰ ਪ੍ਰੇਮਜੀਤ ਸਿੰਘ ਵੱਲੋਂ ਦੋਸ਼ੀ ਮੋਨਵਰ ਹੂਸੈਨ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਥਾਣੇਦਾਰ ਪ੍ਰੇਮਜੀਤ ਸਿੰਘ ਨੇ ਦੱਸਿਆ ਹੈ ਕਿ ਦੋਸ਼ੀ ਨੂੰ ਕੱਲ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਸ ਵੱਲੋਂ ਦੋਸ਼ੀ ਪਾਸੋ ਡੁੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਕਿ ਇਹ ਨਸ਼ਾ ਕਿਸ ਪਾਸੋ ਲੈ ਕੇ ਆਉਂਦਾ ਹੈ ਅਤੇ ਅੱਗੇ ਕਿਸ-ਕਿਸ ਨੂੰ ਸਪਲਾਈ ਕਰਦਾ ਹੈ। 
 


Bharat Thapa

Content Editor

Related News