ਪੰਜਾਬ ਨੂੰ ਹਿਲਾ ਦੇਣ ਵਾਲੇ ਭੀਮ ਟਾਂਕ ਕਤਲ ਕਾਂਡ ਵਿਚ ਨਵਾਂ ਮੋੜ, ਗਵਾਹ ਨੇ ਜੱਜ ਸਾਹਮਣੇ ਬਿਆਨ ਕੀਤਾ ਪੂਰਾ ਮੰਜ਼ਰ

03/08/2017 5:14:03 PM

ਅਬੋਹਰ (ਸੁਨੀਲ) : ਐਡੀਸ਼ਨਲ ਜ਼ਿਲਾ ਸੈਸ਼ਨ ਜੱਜ ਦੀ ਅਦਾਲਤ ਵਿਚ ਭੀਮ ਟਾਂਕ ਕਤਲ ਕਾਂਡ ਦੀ ਸੁਣਵਾਈ ਦੌਰਾਨ ਬੁੱਧਵਾਰ ਨੂੰ ਇਕ ਪਾਸੇ ਮੁੱਖ ਗਵਾਹ ਅਜੈ ਕੁਮਾਰ ਨੇ ਗੁਰਜੰਟ ਸਿੰਘ ਜੰਟਾ ਉਸਦੇ ਭਰਾ ਰਣਜੀਤ ਸਿੰਘ ਰਾਣਾ ਤੇ ਮਾਮਾ ਜਸਪਾਲ ਸਿੰਘ ਭੋਲਾ ਵੱਲੋਂ ਹਾਲ ਹੀ ਵਿਚ ਕੀਤੇ ਗਏ ਉਸ ਦਾਅਵੇ ਨੂੰ ਝੂਠਾ ਦੱਸਿਆ ਕਿ ਜਿਸ ਵਿਚ ਉਨ੍ਹਾਂ ਕਿਹਾ ਕਿ ਸੀ ਕਿ 11 ਦਸੰਬਰ 2015 ਨੂੰ ਹੋਇਆ ਭੀਮ ਟਾਂਕ ਕਤਲ ਕਾਂਡ ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ਵਿਚ ਨਹੀਂ ਸਗੋਂ ਨੇੜੇ ਸਥਿਤ ਅਹਾਤੇ ਵਿਚ ਹੋਇਆ ਸੀ।
ਜਾਣਕਾਰੀ ਮੁਤਾਬਕ ਅਜੈ ਕੁਮਾਰ ਨੇ ਆਪਣੀ ਗਵਾਹੀ ਵਿਚ ਕਿਹਾ ਕਿ ਜੰਟਾ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਹਰਪ੍ਰੀਤ ਸਿੰਘ ਹੈਰੀ ਨੇ ਫੋਨ ਤੇ ਦੱਸਿਆ ਕਿ ਇਕ ਝਗੜਾ ਨਿਪਟਾਉਣ ਲਈ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ ਨੇ ਭੀਮ ਟਾਂਕ ਨੂੰ ਰਾਮਸਰਾ ਪਿੰਡ ਸਥਿਤ ਆਪਣੇ ਫਾਰਮ ਹਾਊਸ ਵਿਚ ਬੁਲਾਇਆ ਹੈ। ਉਥੇ ਜਦ ਭੀਮ, ਜੰਟਾ, ਰਾਣਾ, ਜਸਪਾਲ ਸਿੰਘ ਤੇ ਅਜੈ ਦੋ ਕਾਰਾਂ ''ਚ ਪਹੁੰਚੇ ਤਾਂ ਭੀਮ ਤੇ ਜੰਟਾ ਵਾਲੀ ਕਾਰ ਫਾਰਮ ਹਾਊਸ ਦੇ ਵੱਡੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਈ ਜਦਕਿ ਦੂਜੀ ਕਾਰ ਬਾਹਰ ਖੜ੍ਹੀ ਰਹੀ। ਕੁਝ ਮਿੰਟਾਂ ਬਾਅਦ ਜਦੋਂ ਉਹ ਛੋਟੇ ਦਰਵਾਜ਼ੇ ਰਾਹੀਂ ਪੈਦਲ ਫਾਰਮ ਹਾਊਸ ਵਿਚ ਦਾਖਲ ਹੋਏ ਤਾਂ ਕੁਝ ਦੂਰੀ ਤੇ ਭੀਮ ਅਤੇ ਜੰਟਾ ਨੂੰ ਜ਼ਮੀਨ ਤੇ ਸੁੱਟਿਆ ਹੋਇਆ ਸੀ ਅਤੇ ਹੈਰੀ ਤੇ ਉਸਦੇ ਸਾਥੀ ਦੋਵਾਂ ''ਤੇ ਤੇਜ਼ਧਾਰ ਹਥਿਆਰਾਂ ਨਾਲ ਤਾਬੜ ਤੋੜ ਹਮਲਾ ਕਰ ਰਹੇ ਸਨ। ਇਹ ਖੋਫਨਾਕ ਦ੍ਰਿਸ਼ ਨੂੰ ਦੇਖ ਕੇ ਅਸੀਂ ਬਾਹਰ ਭੱਜ ਆਏ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਹਮਲਾਵਰ ਗੱਡੀਆਂ ''ਚ ਸਵਾਰ ਹੋ ਕੇ ਭੱਜ ਗਏ।


Gurminder Singh

Content Editor

Related News