ਗੈਸ ਕਟਰ ਦੀ ਮਦਦ ਨਾਲ ਏ.ਟੀ.ਐੱਮ ਮਸ਼ੀਨ ਪੁੱਟ ਕੇ ਰਫੂ ਚੱਕਰ ਹੋਏ ਚੋਰ

07/10/2019 9:55:19 AM

ਭਵਾਨੀਗੜ੍ਹ (ਵਿਕਾਸ, ਕਾਂਸਲ) - ਸਥਾਨਕ ਇਲਾਕੇ 'ਚ ਸਰਗਰਮ ਚੋਰ ਗਿਰੋਹ ਵਲੋਂ ਬੀਤੀ ਰਾਤ ਪਿੰਡ ਘਰਾਚੋਂ ਤੋਂ ਪੰਜਾਬ ਐਂਡ ਸਿੱਧ ਬੈਂਕ ਦੀ ਏ.ਟੀ.ਐੱਮ ਮਸ਼ੀਨ ਚੋਰੀ ਕਰਕੇ ਰਫੂ ਚੱਕਰ ਹੋ ਜਾਣ ਦਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ 'ਤੇ ਪੁੱਜੇ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਏ.ਟੀ.ਐੱਮ ਮਸ਼ੀਨ 'ਚ 17300 ਰੁਪਏ ਦੀ ਨਗਦੀ ਸੀ। ਜਾਣਕਾਰੀ ਦਿੰਦਿਆਂ ਬੈਂਕ ਅਧਿਕਾਰੀ ਧਰਮਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2:30 ਵਜੇ ਆਏ ਦੋ ਅਣਪਛਾਤਿਆਂ ਜਿਨਾਂ ਦੇ ਮੂੰਹ ਸਿਰ ਚੰਗੀ ਤਰਾਂ ਕੱਪੜੇ ਨਾਲ ਲਪੇਟੇ ਹੋਏ ਸਨ, ਨੇ ਪਹਿਲਾਂ ਗੈਸ ਕਟਰ ਦੀ ਮਦਦ ਨਾਲ ਏ.ਟੀ.ਐੱਮ ਵਾਲੇ ਰੂਮ ਦੇ ਸ਼ਟਰ ਦੇ ਜਿੰਦੇ ਕੱਟ ਕੇ ਅੰਦਰ ਦਾਖਲ ਹੋਏ। ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਤੋੜਨ ਤੋਂ ਬਾਅਦ ਉਹ ਏ.ਟੀ.ਐੱਮ ਮਸ਼ੀਨ ਪੁੱਟ ਕੇ ਲੈ ਗਏ।

ਬੈਂਕ ਅਧਿਕਾਰੀ ਨੇ ਦੱਸਿਆ ਕਿ ਏ.ਟੀ.ਐੱਮ ਅੰਦਰ ਦਾਖਿਲ ਹੋਣ ਸਮੇਂ ਉਕਤ ਵਿਅਕਤੀਆਂ ਦੀਆਂ ਹਰਕਤਾਂ ਕੈਮਰੇ 'ਚ ਕੈਦ ਹੋ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਕੈਮਰੇ ਤੋੜ ਦਿੱਤੇ। ਮੂੰਹ ਸਿਰ ਚੰਗੀ ਤਰਾਂ ਢੱਕੇ ਹੋਣ ਕਾਰਨ ਉਕਤ ਚੋਰਾਂ ਦੀ ਪਛਾਣ ਕਰਨੀ ਮੁਸ਼ਕਲ ਹੋ ਰਹੀ ਹੈ। ਘਟਨਾ ਸਥਾਨ 'ਤੇ ਪਹੁੰਚੇ ਐੱਸ.ਪੀ. ਹਰਿੰਦਰ ਸਿੰਘ, ਡੀ.ਐੱਸ.ਪੀ. ਸਬ ਡੀਵਜਨ ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ, ਥਾਣਾ ਮੁਖੀ ਭਵਾਨੀਗੜ੍ਹ ਗੁਰਿੰਦਰ ਸਿੰਘ ਬੱਲ ਅਤੇ ਪੁਲਸ ਚੈਕ ਪੋਸਟ ਘਰਾਚੋਂ ਦੇ ਇੰਚਾਰਜ ਸਬ ਇੰਸਪੈਕਟਰ ਬਲਵਿੰਦਰ ਸਿੰਘ ਵਲੋਂ ਇਸ ਮਾਮ


rajwinder kaur

Content Editor

Related News