ਮਦਦ ਮੰਗਣ ਦੇ ਬਹਾਨੇ ਸ਼ਾਤਿਰ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ (ਵੀਡੀਓ)
Sunday, Sep 01, 2019 - 12:12 PM (IST)
ਨਾਭਾ/ਭਵਾਨੀਗੜ੍ਹ (ਰਾਹੁਲ ਖੁਰਾਣਾ,ਕਾਂਸਲ) : ਸੰਗਰੂਰ ’ਚ ਭਵਾਨੀਗੜ੍ਹ ਟੋਲ ਪਲਾਜ਼ਾ ਨੇੜੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਮਾਲਕ ਚਰਨਜੀਤ ਨੇ ਦੱਸਿਆ ਕਿ ਉਹ ਨਾਭਾ ਦਾ ਰਹਿਣ ਵਾਲਾ ਹੈ ਤੇ ਰਾਤ ਕਰੀਬ 9 ਵਜੇ ਆਪਣੀ ਕਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ ਕਿ ਅਚਾਨਕ ਇਕ ਵਿਅਕਤੀ ਸੜਕ ਦੇ ਵਿਚਕਾਰ ਖੜ੍ਹ ਹੋ ਕੇ ਮਦਦ ਮੰਗਣ ਲੱਗਾ ਤੇ ਜਿਵੇਂ ਹੀ ਉਸ ਨੇ ਗੱਡੀ ਰੋਕੀ ਤਾਂ ਪਿੱਛਿਓਂ ਦੂਜੇ ਵਿਅਕਤੀ ਨੇ ਉਸ ’ਤੇ ਕਿਰਚਾਂ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਪੈਸੇ ਮੰਗਣ ਲੱਗਾ ਪਰ ਉਸ ਕੋਲ ਪੈਸੇ ਨਹੀਂ ਸਨ, ਜਿਸ ਕਾਰਨ ਹਮਲਾਵਰ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਏ। ਜ਼ਖਮੀ ਹਾਲਤ ’ਚ ਚਰਨਜੀਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਫਿਲਹਾਲ ਮੌਕੇ ’ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਵੇਂ ਸ਼ਹਿਰਾਂ ਦੀਆਂ ਪੁਲਸ ਪਾਰਟੀਆਂ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।