ਭਰਾਵਾਂ ਨੇ ਮਿਲ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

Thursday, Aug 29, 2019 - 09:38 AM (IST)

ਭਰਾਵਾਂ ਨੇ ਮਿਲ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਭਵਾਨੀਗੜ੍ਹ (ਵਿਕਾਸ/ ਸੰਜੀਵ) : ਬੀਤੀ ਦੇਰ ਰਾਤ ਪਿੰਡ ਹਰਕ੍ਰਿਸ਼ਨਪੁਰਾ ਵਿਚ ਤੇਜਧਾਰ ਹਥਿਆਰ ਨਾਲ ਇਕ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਦੋ ਭਰਾਵਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਹਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਹਰਕ੍ਰਿਸ਼ਨਪੁਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸਦੇ ਗੁਆਂਢ ਵਿਚ ਰਹਿੰਦੇ ਦੋ ਭਰਾਵਾਂ ਹਰਜਿੰਦਰ ਸਿੰਘ ਤੇ ਸੋਮਜੀਤ ਸਿੰਘ ਨੇ ਬੁੱਧਵਾਰ ਦੇਰ ਰਾਤ ਉਸ ਦੇ ਭਰਾ ਅਰਸ਼ਦੀਪ ਸਿੰਘ (20) ਨੂੰ ਘਰੋਂ ਬੁਲਾ ਕੇ ਉਸ ਦੀ ਛਾਤੀ 'ਚ ਚਾਕੂ ਨਾਲ ਕਈ ਵਾਰ ਕਰ ਦਿੱਤੇ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਹਮਲੇ ਵਿਚ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਹਰਜਿੰਦਰ ਸਿੰਘ ਸ਼ੱਕ ਕਰਦਾ ਸੀ ਕਿ ਅਰਸ਼ਦੀਪ ਉਸ ਦੀ ਪਤਨੀ ਨੂੰ ਗਲਤ ਨਜ਼ਰ ਨਾਲ ਦੇਖਦਾ ਹੈ, ਜਿਸ ਦੇ ਚਲਦਿਆਂ ਅਰਸ਼ਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਓਧਰ, ਥਾਣਾ ਸਦਰ ਸੰਗਰੂਰ ਦੇ ਐਸ.ਐਚ.ਓ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਫਰਾਰ ਹੋਏ ਮੁਲਜ਼ਮਾਂ ਹਰਜਿੰਦਰ ਸਿੰਘ ਤੇ ਸੋਮਜੀਤ ਸਿੰਘ ਪੁਤਰਾਨ ਲਾਲ ਸਿੰਘ ਵਾਸੀ ਹਰਕ੍ਰਿਸ਼ਨਪੁਰਾ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News