ਜਾਬਰ ਹਕੂਮਤਾਂ ਦੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਪੈਣਾ : ਉਗਰਾਹਾਂ

Saturday, May 01, 2021 - 05:10 PM (IST)

ਜਾਬਰ ਹਕੂਮਤਾਂ ਦੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਪੈਣਾ : ਉਗਰਾਹਾਂ

ਭਵਾਨੀਗੜ੍ਹ/ਨਵੀਂ ਦਿੱਲੀ (ਕਾਂਸਲ): ਗੁਰੂਆਂ ਦੇ ਦਰਸਾਏ ਮਾਰਗਾਂ ਤੇ ਚੱਲਦੇ ਹੋਏ ਉਨ੍ਹਾਂ ਦੇ ਵਾਰਸੋ ਅੱਜ ਦੀਆਂ ਜਾਬਰ ਹਕੂਮਤਾਂ ਦੇ ਖ਼ਿਲਾਫ਼ ਵੀ ਉਨ੍ਹਾਂ ਦੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਹੀ ਕਰਨਾ ਪੈਣਾ। ਇਹ ਸ਼ਬਦ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ' ਟਿਕਰੀ ਬਾਰਡਰ 'ਤੇ ਗ਼ਦਰੀ ਗੁਲਾਬ ਕੌਰ ਨਗਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਸਾਡੇ ਗੁਰੂਆਂ ਦੇ ਇਤਿਹਾਸ ’ਚੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੀਤੀ ਹੋਈ ਲਾਸਾਨੀ ਕੁਰਬਾਨੀ ਜ਼ਿੰਦਗੀ ਜਿਊਣ ਦਾ ਬਲ ਬਖਸ਼ਦੀ ਹੈ, ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਧਰਮ ਤੋਂ ਉਲਟ ਦੂਜੇ ਧਰਮਾਂ ਦੇ ਲੋਕਾਂ ਦੀ ਰੱਖਿਆ ਲਈ ਔਰੰਗਜ਼ੇਬ ਦੇ ਜਬਰ ਦਾ ਮੁਕਾਬਲਾ ਸਬਰ ਨਾਲ ਆਪਣਾ ਸੀਸ ਦੇ ਕੇ ਕੀਤਾ।

ਇਹ ਵੀ ਪੜ੍ਹੋ: ਬਠਿੰਡਾ: ਕਰਜ਼ੇ ਨੇ ਨਿਗਲਿਆ ਇਕ ਹੋਰ ਕਿਸਾਨ, ਸਪਰੇਅ ਪੀ ਕੇ ਕੀਤੀ ਜੀਵਨ ਲੀਲਾ ਖ਼ਤਮ 

ਉਨ੍ਹਾਂ ਔਰੰਗਜ਼ੇਬ ਦੇ ਜਬਰ ਦੀ ਤੁਲਨਾ ਅੱਜ  ਦੇ ਹੁਕਮਰਾਨਾਂ ਨਾਲ ਕੀਤੀ। ਉਨ੍ਹਾਂ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਲ ਉਮਰ ਵਿੱਚ ਆਪਣੀ ਲੜਾਈ ਦਾ ਪੈਂਤੜਾ ਕਿਸੇ ਹੋਰ ਰੂਪ ਵਿੱਚ ਤਿਆਰ ਕੀਤਾ ਪਰ ਮੌਜੂਦਾ ਦੌਰ ਅੰਦਰ ਵੀ ਤੁਹਾਡੇ ਘੋਲ ਨੂੰ ਫੇਲ੍ਹ ਕਰਨ ਵਾਸਤੇ ਮੌਜੂਦਾ ਹੁਕਮਰਾਨਾਂ ਵੱਲੋਂ ਫ਼ਿਰਕਾਪ੍ਰਸਤੀ ਦਾ ਪੱਤਾ ਖੇਡ ਕੇ ਤੁਹਾਡੇ ਆਗੂਆਂ 'ਤੇ ਵੱਖ-ਵੱਖ ਤਰ੍ਹਾਂ ਦੇ ਲੇਬਲ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਤੁਸੀਂ ਸਬਰ ਤੋਂ ਕੰਮ ਲੈਂਦਿਆਂ ਸਭ ਚਾਲਾਂ ਫੇਲ ਕਰ ਦਿੱਤੀਆਂ ਹਨ। ਗੁਰੂਆਂ ਦੀ ਸਿੱਖਿਆ ਮੁਤਾਬਕ ਕਿਸੇ ਧਰਮ ਦੇ ਲੋਕਾਂ ਨੂੰ ਡਰਾਇਆ ਧਮਕਾਇਆ ਨਹੀਂ ਜਾ ਸਕਦਾ। ਰਾਜ ਕਰਨ ਵਾਲੇ ਲੋਕਾਂ ਦਾ ਇੱਕੋ-ਇੱਕ ਮਨਸ਼ਾ ਲੋਕਾਂ ਦੀ ਲੁੱਟ ਕਰਨੀ ਅਤੇ ਦਾਬੇ ਥੱਲੇ ਰੱਖਣਾ ਹੁੰਦਾ ਹੈ। ਇਨ੍ਹਾਂ ਲੁਟੇਰੇ ਹਾਕਮਾਂ ਦੇ ਇਤਿਹਾਸ ਦੀ ਵੀ ਇਹੀ ਫਿਤਰਤ ਹੈ। ਦਸਾਂ ਨਹੁੰਆਂ ਦੀ ਨੇਕ ਕਿਰਤ ਕਰਨ ਵਾਲੇ ਲੋਕਾਂ ਨੂੰ ਗੁਰੂਆਂ ਦੀ ਦਿੱਤੀ ਹੋਈ ਸਿੱਖਿਆ ਅਤੇ ਕੀਤੀਆਂ ਹੋਈਆਂ ਵੱਡੀਆਂ ਕੁਰਬਾਨੀਆਂ ਨੂੰ ਭੁਲਣਾ ਨਹੀਂ ਚਾਹੀਦਾ।

ਇਹ ਵੀ ਪੜ੍ਹੋ:  ਬਠਿੰਡਾ: ਪਤੀ ਦੇ ਪ੍ਰੇਮ ਸਬੰਧਾਂ ਨੇ ਉਜਾੜਿਆ ਹੱਸਦਾ ਵੱਸਦਾ ਘਰ, ਪੱਖੇ ਨਾਲ ਲਟਕਦੀ ਮਿਲੀ ਪਤਨੀ ਦੀ ਲਾਸ਼

 

ਸਿੱਖ ਇਤਿਹਾਸ ਵਿੱਚ ਗੁਰੂਆਂ ਦੀ ਦੇਣ ਸਦਕਾ ਸਾਡੇ ਸਿੱਖ ਲੋਕ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ ਤਾਂ ਉਨ੍ਹਾਂ ਨੂੰ ਅਣਮੁੱਲਾ ਸਤਿਕਾਰ ਮਿਲਦਾ ਹੈ। ਪਿਛਲੇ ਸਮਿਆਂ ਦੌਰਾਨ ਫ਼ਿਰਕਾਪ੍ਰਸਤੀ ਦੇ ਨਾਂ ਤੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਬਹੁਤ ਸਾਰੀਆਂ ਮੁਸੀਬਤਾਂ ਝੱਲੀਆਂ ਹਨ ਭਾਵੇਂ 84 ਦਾ ਦੌਰ ਹੋਵੇ। ਭਾਵੇਂ 2002 ਦੇ ਗੁਜਰਾਤ ਦੇ ਗੋਧਰਾ ਕਾਂਡ ਦੀਆਂ ਘਟਨਾਵਾਂ ਹੋਣ। ਅਜੋਕੇ ਸਮੇਂ ਦੇ ਜਬਰ ਦਾ ਮੁਕਾਬਲਾ ਵੱਡੀਆਂ ਲਾਮਬੰਦੀਆਂ ਕਰਕੇ,ਲੋਕਾਂ ਦੇ ਚੇਤਨਾ ਪੱਧਰ ਨੂੰ ਉੱਚਾ ਚੁੱਕ ਕੇ ਅਤੇ ਲੋਕਾਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਕਰਨ ਨਾਲ ਹੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਦੀ ਖ਼ੌਫ਼ਨਾਕ ਤਸਵੀਰ, 16 ਮੌਤਾਂ ਕਾਰਨ ਦਹਿਸ਼ਤ 'ਚ ਲੋਕ, 516 ਦੀ ਰਿਪੋਰਟ ਪਾਜ਼ੇਟਿਵ
              
ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਤੋਂ ਕੁਝ ਸਿੱਖਣ ਬਾਰੇ ਕਿਹਾ ਕਿ ਜਿਵੇਂ ਉਹ ਹਿੰਦੂ ਧਰਮ ਲਈ ਸ਼ਹਾਦਤ ਦੇ ਕੇ ਹਿੰਦੂ ਨਹੀਂ ਬਣੇ ਅਤੇ ਮਸੰਦਾਂ ਨੂੰ ਜਾਨੋਂ ਮਾਰ ਕੇ ਸਿੱਖ ਵਿਰੋਧੀ ਨਹੀਂ ਹੋਏ। ਵੱਖ-ਵੱਖ ਵਿਚਾਰਾਂ ਦੇ ਵਖਰੇਵੇਂ ਰੱਖਦੇ ਹੋਏ ਵੀ ਹਮਾਇਤ ਹੋ ਸਕਦੀ ਹੈ ਅਤੇ ਵਿਚਾਰ ਇੱਕ ਹੁੰਦੇ ਹੋਏ ਵੀ ਨਿਖੇੜਾ ਕਰਨਾ ਚਾਹੀਦਾ ਹੈ। ਅੱਜ ਮੋਰਚਾ ਵੀ ਇਸ ਮੋੜ ਤੇ ਆ ਖੜ੍ਹਾ ਹੋ ਗਿਆ ਕਿ ਸਾਨੂੰ ਅੰਦਰੋਂ-ਬਾਹਰੋਂ ਹਮਾਇਤੀਆਂ ਅਤੇ ਢਾਹ ਲਾਊ ਹਿੱਸਿਆ ਦੀ ਪਛਾਣ ਕਰਕੇ ਜਨਤਾ 'ਚ ਚੇਤਨਾ ਲਿਆ ਕੇ ਲੋਕਾਂ ’ਚੋਂ ਨਿਖੇੜਨਾ ਪਵੇਗਾ। ਇਹ ਅੱਜ ਦਾ ਮੁੱਖ ਕਾਜ ਹੈ। ਜੇਕਰ ਇਹ ਕੰਮ ਜ਼ਿੰਮੇਵਾਰੀ ਨਾਲ ਨਹੀਂ ਕਰਦੇ ਤਾਂ ਮੋਰਚੇ ਦੇ ਨੁਕਸਾਨ ਲਈ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਆਗੂਆਂ ਨੂੰ ਕਰਨਾ ਪਵੇਗਾ। ਅੱਜ ਸਟੇਜ ਦੀ ਸ਼ੁਰੂਆਤ ਗੁਰੂਆਂ ਦੀਆਂ ਲਾਸਾਨੀਆਂ ਸ਼ਹਾਦਤਾਂ ਨਾਲ਼ ਸਬੰਧਤ ਗੀਤਾਂ ਨਾਲ਼ ਕੀਤੀ ਗਈ।


author

Shyna

Content Editor

Related News