ਦਰਦਨਾਕ ਸੜਕ ਹਾਦਸੇ ''ਚ ਬਜ਼ੁਰਗ ਵਿਅਕਤੀ ਦੀ ਮੌਤ

Saturday, Sep 19, 2020 - 04:19 PM (IST)

ਦਰਦਨਾਕ ਸੜਕ ਹਾਦਸੇ ''ਚ ਬਜ਼ੁਰਗ ਵਿਅਕਤੀ ਦੀ ਮੌਤ

ਭਵਾਨੀਗੜ੍ਹ (ਕਾਂਸਲ, ਵਿਕਾਸ): ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ਨੰਬਰ 7 'ਤੇ ਨਦਾਮਪੁਰ ਬਾਈਪਾਸ ਨੇੜੇ ਸ਼ੁੱਕਰਵਾਰ ਦੇਰ ਸ਼ਾਮ ਹਰਦਿੱਤਪੁਰਾ ਪਿੰਡ ਦੇ ਕੱਟ ਕੋਲ ਇਕ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਦੀ ਚਪੇਟ ਆ ਜਾਣ ਕਾਰਣ ਸਾਇਕਲ ਸਵਾਰ ਇੱਕ ਬਜ਼ੁਰਗ ਦੀ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।   

ਇਹ ਵੀ ਪੜ੍ਹੋ: ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਬੋਲੇ ਸੁਖਬੀਰ ਬਾਦਲ, ਗਠਜੋੜ 'ਤੇ ਦਿੱਤਾ ਵੱਡਾ ਬਿਆਨ

ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਹਾਈਵੇਅ ਪੈਟਰੋਲਿੰਗ ਪੁਲਸ ਵਿਖੇ ਤਾਇਨਾਤ ਏ.ਐੱਸ.ਆਈ. ਦਲਬਾਰਾ ਸਿੰਘ ਨੇ ਦੱਸਿਆ ਕਿ ਬਿੰਦਰ ਸਿੰਘ ਪੁੱਤਰ ਤੁਲਸੀ ਸਿੰਘ ਵਾਸੀ ਪਿੰਡ ਮੱਟਰਾਂ ਆਪਣੇ ਸਾਈਕਲ 'ਤੇ ਹਰਦਿੱਤਪੁਰਾ ਪਿੰਡ ਵਲੋਂ ਮੁੱਖ ਸੜਕ 'ਤੇ ਚੜ੍ਹ ਰਿਹਾ ਸੀ ਕਿ ਅਚਾਨਕ ਇਸ ਦੌਰਾਨ ਭਵਾਨੀਗੜ੍ਹ ਸਾਇਡ ਤੋਂ ਆਈ ਇਕ ਫਾਰਚੂਨਰ ਗੱਡੀ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸਾ ਇੰਨਾਂ ਭਿਆਨਕ ਸੀ ਕਿ ਜ਼ਖ਼ਮੀ ਬਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਹਾਦਸੇ ਮਗਰੋਂ ਫਾਰਚੂਨਰ ਗੱਡੀ ਦਾ ਚਾਲਕ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ।ਉਧਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਗੁਰੂਹਰਸਹਾਏ ਅੰਦਰ ਕੋਰੋਨਾ ਨੇ ਲਈ 63ਸਾਲਾ ਸੀਨੀਅਰ ਪੱਤਰਕਾਰ ਦੀ ਜਾਨ


author

Shyna

Content Editor

Related News