ਜੀ. ਓ. ਜੀ. ਸਬ-ਡਵੀਜ਼ਨ ਇਕਾਈ ਦੀ ਮੀਟਿੰਗ
Thursday, Apr 04, 2019 - 04:09 AM (IST)
ਬਠਿੰਡਾ (ਰਜਨੀਸ਼)-ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਸਾਰੇ ਪਿੰਡਾਂ ਦੀ ਭਲਾਈ ਹਿੱਤ ਸਾਬਕਾ ਫੌਜੀਆਂ ਨੂੰ ਲੈ ਕੇ ਬਣਾਈ ਗਈ ਗਾਰਡੀਅਨ ਆਫ਼ ਗਵਰਨੈਂਸ ਮਤਲਬ ਕਿ ਜੀ.ਓ.ਜੀ. ਦੀ ਸਥਾਨਕ ਸਬ-ਡਵੀਜ਼ਨ ਇਕਾਈ ਦੀ ਇਕ ਮੀਟਿੰਗ ਤਹਿਸੀਲ ਹੈੱਡ ਕਰਨਲ ਓ.ਪੀ. ਮਹਿਤਾ ਦੀ ਅਗਵਾਈ ’ਚ ਤਹਿਸੀਲ ਕੰਪਲੈਕਸ ਦੇ ਬੈਠਕ ਹਾਲ ’ਚ ਹੋਈ, ਜਿਸ ’ਚ ਉਕਤ ਸਬ ਡਵੀਜ਼ਨ ਦੇ ਸਾਰੇ ਜੀ .ਓ. ਜੀ. ਅਧਿਕਾਰੀਆਂ ਨੇ ਹਾਜ਼ਰੀ ਲਵਾਈ। ਬੈਠਕ ਦੌਰਾਨ ਤਹਿਸੀਲ ਹੈੱਡ ਵਲੋਂ ਸਾਰੇ ਜੀ. ਓ. ਜੀ. ਅਧਿਕਾਰੀਆਂ ਨੂੰ ਉਹ ਪੱਤਰ ਪਡ਼੍ਹ ਕੇ ਸੁਣਾਇਆ ਗਿਆ, ਜੋ ਜ਼ਿਲਾ ਹੈੱਡ ਕਰਨਲ ਦਯਾ ਸਿੰਘ ਵੱਲੋਂ ਉਨ੍ਹਾਂ ਨੂੰ ਭੇਜ ਕੇ ਇਹ ਦੱਸਿਆ ਗਿਆ ਹੈ ਕਿ ਸੂਬਾ ਸਰਕਾਰ ਵਲੋਂ ਗਰੀਬ ਵਰਗ ਦੇ ਲਈ ਜੋ ਸਕੀਮਾਂ ਚਲਾਈਆਂ ਗਈਆਂ ਹਨ, ਉਨ੍ਹਾਂ ਨੂੰ ਅਤਿ ਜ਼ਰੂਰੀ ਉਕਤ ਵਰਗ ਤਕ ਪਹੁੰਚਾਇਆ ਜਾਵੇ। ਜ਼ਿਲਾ ਹੈੱਡ ਨੇ ਸਾਰੇ ਅਧਿਕਾਰੀਆਂ ਨੂੰ ਪਿੰਡਾਂ ਵਿਚ ਟੀਮ ਵਰਕ ਦੇ ਹਿਸਾਬ ਨਾਲ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਦੇ ਲਈ ਕਿਹਾ ਤੇ ਸਾਰਿਆਂ ਨੂੰ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ’ਚ ਮੰਡੀ ਅਧਿਕਾਰੀਆਂ ਤੋਂ ਸਾਫ਼ ਸਫਾਈ ਕਰਾਉਣ ਸਬੰਧੀ ਗੱਲ ਕਰਨ ਲਈ ਕਿਹਾ ਕਿ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਮੰਡੀਆਂ ’ਚ ਨਿਰੰਤਰ ਦੌਰੇ ਕਰਨ ਦੇ ਲਈ ਕਿਹਾ ਗਿਆ ਤੇ ਨਾਲ ਹੀ ਗਰਮੀ ਦੇ ਮੌਸਮ ਵਿਚ ਹੈਲਥ ਵਿਭਾਗ ਦੇ ਨਾਲ ਤਾਲਮੇਲ ਕਰਕੇ ਪਿਡਾਂ ’ਚ ਮੱਖੀਆਂ ਤੇ ਮੱਛਰਾਂ ਦੇ ਖ਼ਾਤਮੇ ਲਈ ਕੀਟਨਾਸ਼ਕ ਦਵਾਈਆਂ ਦਾ ਛਿਡ਼ਕਾਅ ਕਰਾਉਣ ਦੇ ਲਈ ਵੀ ਕਿਹਾ ਗਿਆ। ਇਸ ਮੌਕੇ ਤਹਿਸੀਲ ਹੈੱਡ ਕਰਨਲ ਓ.ਪੀ. ਮਹਿਤਾ, ਸੁਪਰਵਾਈਜ਼ਰ ਕੈਪਟਨ ਨਛੱਤਰ ਸਿੰਘ ਤੇ ਸੁਪਰਵਾਈਜ਼ਰ ਸੂਬੇਦਾਰ ਗੁਰਸਾਹਿਬ ਸਿੰਘ ਦੇ ਇਲਾਵਾ ਜੀ.ਓ.ਜੀ. ਦੇ ਮੈਂਬਰ ਹਾਜ਼ਰ ਸਨ।
