ਰਾਜਿੰਦਰ ਸਿੰਘ ਵਿੱਕੀ ਨੇ ਜਿੱਤਿਆ ਗੋਲਡ ਮੈਡਲ
Thursday, Apr 04, 2019 - 04:08 AM (IST)
ਬਠਿੰਡਾ (ਤਰਸੇਮ)-ਵਾਕੋ ਇੰਡੀਆ ਕਿੱਕ ਬਾਕਸਿੰਗ ਫੈੱਡਰੇਸ਼ਨ ਵੱਲੋਂ ਪੂਨੇ ਨੈਸ਼ਨਲ ਫੈਡਰੇਸ਼ਨ ਕੱਪ ਪ੍ਰਤੀਯੋਗਤਾ ਕਰਵਾਈ ਗਈ। ਜਿਸ ’ਚ ਪੰਜਾਬ ਦੇ 12 ਲਡ਼ਕੇ ਅਤੇ ਲਡ਼ਕੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਜਟਾਣਾ ਮੀਤ ਪ੍ਰਧਾਨ ਨਗਰ ਕੌਂਸਲ ਰਾਮਪੁਰਾ ਫੂਲ, ਗੁਰਤੇਜ ਸਿੰਘ ਰਾਣਾ ਅਤੇ ਬੰਟੀ ਜਟਾਣਾ ਨੇ ਦੱਸਿਆ ਕਿ ਫੂਲ ਟਾਊਨ ਦੇ ਰਾਜਿੰਦਰ ਸਿੰਘ ਵਿੱਕੀ ਨੇ ਆਪਣੀ ਕੋਚ ਰਾਜਵੰਤ ਕੌਰ ਦੀ ਮਿਹਨਤ ਸਦਕਾ ਇਨ੍ਹਾਂ ਖੇਡਾਂ ’ਚੋਂ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ, ਪਿੰਡ ਅਤੇ ਬਠਿੰਡੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਦਾ ਪਿੰਡ ਪੁੱਜਣ ’ਤੇ ਜੁਝਾਰ ਸਿੰਘ ਸਪੋਰਟਸ ਕਲੱਬ ਦੇ ਸਮੂਹ ਮੈਂਬਰਾਂ ਅਤੇ ਨਗਰ ਵਾਸੀਆਂ ਵਲੋਂ ਮੰਦਰ ਬੀਬੀ ਪਾਰੋ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਰਾਜਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ’ਚ ਦਲੀਪ ਕੁਮਾਰ ਨੇ ਕਾਂਸੀ, ਅਰਸ਼ਦੀਪ ਮਰਵਾਹਾ ਨੇ ਗੋਲਡ ਮੈਡਲ, ਮੁਸਕਾਨ ਨੇ ਕਾਂਸੀ, ਸੁਖਪ੍ਰੀਤ ਕੌਰ ਨੇ ਕਾਂਸੀ, ਖੁਸ਼ੀ ਨੇ ਗੋਲਡ ਮੈਡਲ, ਸਨੇਸ਼ ਠਾਕੁਰ ਨੇ ਗੋਲਡ ਮੈਡਲ ਅਤੇ ਰਮਨਦੀਪ ਕੌਰ ਨੇ ਵੀ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਇਸ ਮੌਕੇ ਅਜੈਬ ਸਿੰਘ, ਫੂਲਕੀਆ ਰਿਆਸਤ ਦੇ ਹੁਸਨ ਸ਼ਰਮਾ, ਜੋਰਾ ਸਿੰਘ, ਮੇਜਰ ਸਿੰਘ ਐੱਮ. ਸੀ., ਐੱਨ. ਆਰ. ਆਈ. ਬਲਪਿਆਰ ਸਿੰਘ, ਵਿੱਕੀ ਚਹਿਲ, ਰੂਬਲ ਜਟਾਣਾ, ਬਿੱਕਰ ਸਿੰਘ ਗਿਆਨੀ ਬਿੰਦੂ ਬੁੱਟਰ, ਦਵਿੰਦਰ ਜਟਾਣਾ, ਗੁਰਪ੍ਰੀਤ ਸਿੰਘ, ਮਨਹੀਰ ਗੋਚਾ ਆਦਿ ਹਾਜ਼ਰ ਸਨ।
