ਟਰੱਕ ’ਚੋਂ 200 ਕਿਲੋ ਪੋਸਤ ਫਡ਼ਿਆ, 2 ਗ੍ਰਿਫਤਾਰ

03/26/2019 4:32:49 AM

ਬਠਿੰਡਾ (ਲਲਿਤ)-ਸਿਰਸਾ ਸੀ. ਆਈ. ਏ. ਦੀ ਪੁਲਸ ਨੇ ਪਿੰਡ ਕਾਸ਼ੀ ਦਾ ਬਾਸ ਵਿਚ ਇਕ ਟਰੱਕ ਦੀ ਤਲਾਸ਼ੀ ਲੈਂਦਿਆਂ 200 ਕਿਲੋ ਪੋਸਤ ਬਰਾਮਦ ਕੀਤਾ। ਪੁਲਸ ਨੇ ਇਸ ਮਾਮਲੇ ਵਿਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਦੀ ਪਛਾਣ ਸ਼ੀਸ਼ਪਾਲ ਪੁੱਤਰ ਜਸਵੰਤ ਪਿੰਡ ਬਾਇਆ ਅਤੇ ਕਾਲਾ ਪੁੱਤਰ ਮੇਜਰ ਵਾਸੀ ਕੁੱਸਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪੁਲਸ ਦੀ ਟੀਮ ਨੂੰ ਸੂਚਨਾ ਮਿਲੀ ਕਿ ਟਰੱਕ ਵਿਚ ਰਾਜਸਥਾਨ ਤੋਂ ਲੁਕਾਅ ਕੇ ਪੋਸਤ ਲਿਆਂਦਾ ਜਾ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਪੁਲਸ ਦੀ ਟੀਮ ਨੇ ਏਲਨਾਬਾਦ ਖੇਤਰ ਵਿਚ ਪਿੰਡ ਕਾਸ਼ੀ ਦਾ ਬਾਸ ਕੋਲੋਂ ਨਾਕਾ ਲਾ ਕੇ ਟਰੱਕ ਨੂੰ ਰੋਕਿਆ ਤੇ ਤਲਾਸ਼ੀ ਲਈ। ਇਸ ਦੌਰਾਨ ਟਰੱਕ ’ਚੋਂ ਪੁਲਸ ਨੇ 200 ਕਿਲੋ ਪੋਸਤ ਬਰਾਮਦ ਕੀਤਾ। ਪੁਲਸ ਨੇ ਮੌਕੇ ’ਤੇ ਹੀ ਦੋਵਾਂ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਡੀ. ਐੱਸ. ਪੀ. ਜਗਦੀਸ਼ ਕਾਜਲਾ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਹੈ। ਫਡ਼ੇ ਗਏ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ’ਤੇ ਲਿਆ ਜਾਵੇਗਾ ਤੇ ਨੈੱਟਵਰਕ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ---

Related News