ਸ਼ਹਿਰ ’ਚ ਚੌਡ਼ੀਆਂ ਸਡ਼ਕਾਂ ਦੇ ਜਾਲ ਵਿਛਾ ਦੇਵਾਂਗੇ : ਸਿੰਗਲਾ

Wednesday, Feb 20, 2019 - 04:05 AM (IST)

ਸ਼ਹਿਰ ’ਚ ਚੌਡ਼ੀਆਂ ਸਡ਼ਕਾਂ ਦੇ ਜਾਲ ਵਿਛਾ ਦੇਵਾਂਗੇ : ਸਿੰਗਲਾ
ਬਠਿੰਡਾ (ਮਨਜੀਤ)-ਪੰਜਾਬ ਸਰਕਾਰ ਵਲੋਂ ਵੱਡੀ ਪੱਧਰ ’ਤੇ ਵੱਡੀਆਂ ਅਤੇ ਛੋਟੀਆਂ ਸਡ਼ਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਿਸ ’ਤੇ ਅਰਬਾਂ ਰੁਪਏ ਖਰਚ ਆਉਣਗੇ ਅਤੇ ਮਾਨਸਾ ਜ਼ਿਲੇ ’ਚ ਵੀ ਸਡ਼ਕਾਂ ਦਾ ਕੰਮ ਵੱਡੀ ਪੱਧਰ ’ਤੇ ਜਲਦੀ ਹੀ ਆਰੰਭ ਹੋਣ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੀ. ਡਬਲਯੂ. ਡੀ. ਅਤੇ ਇਨਫਾਰਮੇਸ਼ਨ ਟੈਕਨਾਲੋਜੀ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਯਤਨਾਂ ਸਦਕਾ ਭੀਖੀ ਤੋਂ ਬੁਢਲਾਡਾ ਫੁੱਟਬਾਲ ਚੌਕ, ਬਰੇਟਾ ਕੈਂਚੀਆਂ ਤੋਂ ਮੂਨਕ ਤੱਕ ਸਡ਼ਕ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਹ ਸਡ਼ਕ ਦੀ ਲੰਬਾਈ 48 ਕਿਲੋਮੀਟਰ ਹੈ, ਜਿਸ ’ਤੇ 290 ਕਰੋਡ਼ ਰੁਪਏ ਖਰਚ ਆਉਣਗੇ। ਇਸ ਸਡ਼ਕ ’ਤੇ ਤਿੰਨ ਓਵਰਬ੍ਰਿਜ ਬਣਨਗੇ ਜੋ ਕਿ ਪਹਿਲਾ ਫੁੱਟਬਾਲ ਚੌਕ ਬੁਢਲਾਡਾ, ਦੂਸਰਾ ਗੁਰੂ ਨਾਨਕ ਕਾਲਜ, ਤੀਸਰਾ ਕੈਂਚੀਆਂ ਬਰੇਟਾ ਵਿਖੇ ਬਣੇਗਾ ਤਾਂ ਕਿ ਟ੍ਰੈਫਿਕ ਸਮੱਸਿਆਵਾਂ ਦਾ ਹੱਲ ਹੋ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਬਰੇਟਾ ਕੈਂਚੀਆਂ ਤੋਂ ਲੈ ਕੇ ਬਰੇਟਾ ਕ੍ਰਿਸ਼ਨਾ ਮੰਦਿਰ, ਰੇਲਵੇ ਫਾਟਕ ਤੋਂ ਮੰਡੇਰ ਵਾਲੀ ਨਹਿਰ ਤੱਕ, ਪਿੰਡ ਬਖਸੀਵਾਲਾ ਤੋਂ ਲਹਿਰਾ, ਸੁਨਾਮ, ਭਵਾਨੀਗਡ਼੍ਹ ਬਾਇਪਾਸ ਨਹਿਰ ਦੇ ਕਿਨਾਰੇ ਨਦਾਮਪੁਰ ਤੱਕ 64 ਕਿਲੋਮੀਟਰ ਨਵੀਂ ਸਡ਼ਕ ਬਣਾਈ ਜਾ ਰਹੀ ਹੈ, ਜਿਸ ’ਤੇ 55 ਕਰੋਡ਼ ਰੁਪਏ ਖਰਚ ਆਉਣਗੇ। ਇਸ ਤੋਂ ਇਲਾਵਾ ਬੁਢਲਾਡਾ ਦੇ ਫੁੱਟਬਾਲ ਚੌਕ ਤੋਂ ਬਾਹਮਣਾਵਾਲਾ ਹਰਿਆਣੇ ਦੀ ਹੱਦ ਤੱਕ 22 ਕਿਲੋਮੀਟਰ ਸਡ਼ਕ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ। ਜਿਸ ’ਤੇ 28 ਕਰੋਡ਼ ਰੁਪਏ ਖਰਚ ਆਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰੂੁ ਨਾਨਕ ਕਾਲਜ ਬੁਢਲਾਡਾ ਤੋਂ ਟਰੱਕ ਯੂਨੀਅਨ ਬੁਢਲਾਡਾ, ਕੁਲਾਣਾ ਚੋਂਕ ਤੋਂ ਪਿੰਡ ਕੁਲਾਣਾ ਤੱਕ, ਬਹਾਦਰਪੁਰ ਤੋਂ ਡਸਕਾ, ਰੱਲੀ, ਬੁਢਲਾਡਾ, ਬਹਾਦਰਪੁਰ ਤੋਂ ਹਰਿਆਉ, ਕੁਲਰੀਆਂ ਤੋਂ ਚਾਂਦਪੁਰਾ ਬੰਨ੍ਹ, ਕੁਲਰੀਆਂ ਤੋਂ ਧੰਨਪੁਰਾ, ਕੁਲਰੀਆਂ ਤੋਂ ਗੋਰਖਨਾਥ, ਕੁਲਰੀਆਂ ਤੋਂ ਜੁਗਲਾਨ, ਪਿੰਡ ਬਰ੍ਹੇਂ ਦੀ ਫਿਰਨੀ ਤੋਂ ਨੌਵੀਂ ਪਾਤਸ਼ਾਹੀ ਗੁਰੂੁ ਘਰ ਤੱਕ, ਬਰੇਟਾ ਤੋਂ ਦਿਡ਼੍ਹਬਾ ਬਾਇਆ ਕੋਟਡ਼ਾ ਜਵਾਹਰ ਸਿੰਘ ਵਾਲਾ, ਕੋਹਰਾ ਸਡ਼ਕਾਂ ਦਾ ਨਿਰਮਾਣ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ ਜੋ ਕਿ ਸਾਰੀਆਂ ਸਡ਼ਕਾਂ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਸ਼ੁਰੂ ਹੋਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਵਿਧਾਨ ਸਭਾ ਹਲਕਾ ਬੁਢਲਾਡਾ ’ਚ ਵਿਜੇਇੰਦਰ ਸਿੰਗਲਾ ਨਿੱਜੀ ਤੌਰ ’ਤੇ ਦਿਲਚਸਪੀ ਲੈ ਕੇ ਸਡ਼ਕਾਂ ਦੇ ਜਾਲ ਵਿਛਾ ਦੇਣਗੇ। ਇਸੇ ਦੌਰਾਨ ਉਨ੍ਹਾਂ ਨੂੰ ਪਿੰਡ ਕੁਲਾਣਾ ਦੇ ਇਕਾਈ ਦੇ ਪ੍ਰਧਾਨ ਕਰਮ ਸਿੰਘ ਨੇ ਮੰਗ-ਪੱਤਰ ਵੀ ਦਿੱਤਾ।

Related News