ਮੂਸੇਵਾਲਾ ਦੇ ਪਿਤਾ ਦੀ ਨਹੀਂ ਹੋ ਸਕੀ ਗਵਾਹੀ, ਹੁਣ 28 ਨੂੰ ਪੇਸ਼ੀ
Saturday, Feb 08, 2025 - 01:14 PM (IST)
![ਮੂਸੇਵਾਲਾ ਦੇ ਪਿਤਾ ਦੀ ਨਹੀਂ ਹੋ ਸਕੀ ਗਵਾਹੀ, ਹੁਣ 28 ਨੂੰ ਪੇਸ਼ੀ](https://static.jagbani.com/multimedia/2025_2image_13_12_508155091sidhu.jpg)
ਮਾਨਸਾ (ਜੱਸਲ) - ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਮਰਹੂਮ ਗਾਇਕ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਮਲੇ ਦੀ ਜਾਂਚ ਕਰ ਰਹੇ ਅਫਸਰ ਅੰਗਰੇਜ਼ ਸਿੰਘ ਦੀ ਅੱਜ ਵੀ ਪੇਸ਼ੀ ਨਹੀਂ ਹੋ ਸਕੀ। ਅਦਾਲਤ ਨੇ ਉਨ੍ਹਾਂ ਨੂੰ 28 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਯਾਮੀ ਗੌਤਮ ਨੇ ਪੁੱਤਰ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਲਈ ਮਾਨਸਾ ਦੀ ਅਦਾਲਤ ਨੇ ਉਨ੍ਹਾਂ ਨੂੰ 7 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਇਸ ਕਤਲ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਫਸਰ ਅੰਗਰੇਜ਼ ਸਿੰਘ ਨੂੰ ਵੀ ਪੇਸ਼ ਹੋਣ ਲਈ ਕਿਹਾ ਗਿਆ ਸੀ, ਜਿਨ੍ਹਾਂ ਨੂੰ ਹੁਣ 28 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨਾਲ ਬਰਫੀਲੀਆਂ ਵਾਦੀਆਂ 'ਚ ਵੱਡਾ ਹਾਦਸਾ, ਵੀਡੀਓ ਵਾਇਰਲ ਫੈਨਜ਼ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e