ਸਕੂਲ ਵੈਨ ਦੇ ਹੇਠਾਂ ਆਉਣ ਨਾਲ ਮਹਿਲਾ ਸਹਾਇਕ ਦੀ ਮੌਤ
Thursday, Feb 06, 2025 - 12:28 PM (IST)
ਬਠਿੰਡਾ (ਸੁਖਵਿੰਦਰ) : ਬਠਿੰਡਾ ਕੋਟਸ਼ਮੀਰ ਰਾਮਾ ਰੋਡ ’ਤੇ ਇਕ ਸਕੂਲ ਵੈਨ ਦੀ ਮਹਿਲਾ ਸਹਾਇਕ ਦੀ ਵੈਨ ਹੇਠਾਂ ਆਉਣ ਨਾਲ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਸੰਦੀਪ ਗਿੱਲ ਮੌਕੇ ’ਤੇ ਪਹੁੰਚੇ। ਚੌਂਕੀ ਕੋਟਸ਼ਮੀਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ।
ਵੈਨ ਦੇ ਹੇਠ ਕੁਚਲੀ ਗਈ ਔਰਤ ਸਕੂਲ ਵੈਨ ’ਤੇ ਹੀ ਸਹਾਇਕ ਵਜੋਂ ਤਾਇਨਾਤ ਸੀ। ਪੁਲਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਸ਼ਨਾਖ਼ਤ ਰਾਜਵਿੰਦਰ ਕੌਰ (50) ਪਤਨੀ ਪਾਲ ਸਿੰਘ ਵਾਸੀ ਰਾਮਾ ਮੰਡੀ ਵਜੋਂ ਹੋਈ।