ਕੁਦਰਤ ਦਾ ਕਰਿਸ਼ਮਾ... ਪਿੰਡ ਰਿਉਂਦ ਕਲਾਂ ਦੇ ਅਰਮਾਨ ਨਾਲ ਹੋਏ ਚਮਤਕਾਰ ਬਾਰੇ ਸੁਣ ਰਹਿ ਜਾਓਗੇ ਹੈਰਾਨ

Monday, Feb 03, 2025 - 05:07 PM (IST)

ਕੁਦਰਤ ਦਾ ਕਰਿਸ਼ਮਾ... ਪਿੰਡ ਰਿਉਂਦ ਕਲਾਂ ਦੇ ਅਰਮਾਨ ਨਾਲ ਹੋਏ ਚਮਤਕਾਰ ਬਾਰੇ ਸੁਣ ਰਹਿ ਜਾਓਗੇ ਹੈਰਾਨ

ਬੁਢਲਾਡਾ (ਬਾਂਸਲ) : ਧੁੰਦ ਕਾਰਨ ਭਾਖੜਾ ਨਹਿਰ ਵਿਚ ਬੀਤੇ ਦਿਨ ਡਿੱਗੀ ਕਰੂਜ਼ਰ ਗੱਡੀ ’ਚੋਂ ਬਚਣ ਵਾਲੇ ਪਿੰਡ ਰਿਉਂਦ ਕਲਾਂ ਦੇ 10 ਸਾਲਾ ਅਰਮਾਨ ਦੀ ਦਾਸਤਾਨ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਪੀੜਤ ਪਰਿਵਾਰ ਦੇ ਕਰੀਬੀ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੰਬਰਦਾਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਖੜਾ 'ਚ ਡਿੱਗਣ ਸਮੇਂ ਕਰੂਜ਼ਰ ਗੱਡੀ ਨੂੰ ਲੱਗੇ ਝਟਕੇ ਦੌਰਾਨ ਅਗਲਾ ਸ਼ੀਸ਼ਾ ਟੁੱਟ ਗਿਆ। ਇਸ ਦੌਰਾਨ ਗੱਡੀ ਪਾਣੀ ਵਿਚ ਡਿੱਗਣ ਤੋਂ ਪਹਿਲਾਂ ਹੀ ਅਰਮਾਨ ਉੱਛਲ ਕੇ ਨਹਿਰ ਵਿਚ ਜਾ ਡਿੱਗਿਆ। ਉਸ ਨੇ ਨਾਈਲੋਨ ਵਾਲੀ ਜੈਕੇਟ ਪਾਈ ਹੋਈ ਸੀ ਜਿਸ ਨੇ ਲਾਈਫ਼ ਜੈਕੇਟ ਬਣ ਕੇ ਉਸ ਦੀ ਜਾਨ ਬਚਾਈ। ਅਰਮਾਨ ਕਾਫ਼ੀ ਦੇਰ ਪਾਣੀ ਵਿਚ ਪੜ੍ਹਦਾ ਰਿਹਾ ਅਤੇ ਅਚਾਨਕ ਉਸ ਦਾ ਹੱਥ ਪੱਕੀ ਨਹਿਰ ਵਿਚ ਉੱਗੇ ਘਾਹ ਤੇ ਬੂਟਿਆਂ ਨੂੰ ਪੈ ਗਿਆ। ਇਸ ਦੌਰਾਨ ਉਹ ਖੁਦ ਹੀ ਨਹਿਰ ਵਿਚੋਂ ਬਾਹਰ ਨਿਕਲ ਕੇ ਕੰਢੇ 'ਤੇ ਆ ਰਿਹਾ ਸੀ ਕਿ ਅੱਗੋਂ ਪੁਲਸ ਟੀਮ ਤੇ ਨਿਗਰਾਨੀ ਕਰ ਰਹੇ ਲੋਕਾਂ ਦੀ ਨਜ਼ਰ ਪੈਣ ’ਤੇ ਅਰਮਾਨ ਨੇ ਸਭ ਤੋਂ ਪਹਿਲਾਂ ਆਪਣੀ ਜੁੜਵਾਂ ਭੈਣ ਸੰਜਨਾ, ਪਿਤਾ ਜਸਵਿੰਦਰ ਸਿੰਘ ਤੇ ਮਾਂ ਗੁਰਵਿੰਦਰ ਕੌਰ ਬਾਰੇ ਪੁੱਛਿਆ। 

ਇਹ ਵੀ ਪੜ੍ਹੋ : ਪੰਜਾਬ ਦੇ ਮਸ਼ਹੂਰ ਪੈਲੇਸ 'ਚ ਚੱਲ ਰਹੇ ਵਿਆਹ ਪੈ ਗਿਆ ਭੜਥੂ, ਲਾੜੀ ਦੇ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਅਰਮਾਨ ਦਾ ਹੌਸਲਾ ਬਣਾਉਣ ਲਈ ਰਾਹਗੀਰਾਂ ਅਤੇ ਪੁਲਸ ਮੁਲਾਜ਼ਮਾਂ ਨੇ ਆਖਿਆ ਕਿ ‘ਉਹ ਠੀਕ ਹਨ। ਬਸ, ਤੇਰੀ ਭਾਲ ਲਈ ਅਸੀਂ ਇੱਧਰ ਨਹਿਰ ’ਤੇ ਨਿਗਰਾਨੀ ਲਈ ਨਿਕਲੇ ਹਾਂ। ਅਰਮਾਨ ਜੁੜਵਾਂ ਭੈਣ ਸੰਜਨਾ ਦਾ ਭਰਾ ਹੈ। ਇਸ ਹਾਦਸੇ ਵਿਚ ਸੰਜਨਾ ਸਣੇ ਉਸ ਦੀ ਮਾਤਾ ਗੁਰਵਿੰਦਰ ਕੌਰ ਅਤੇ ਪਿਤਾ ਜਸਵਿੰਦਰ ਸਿੰਘ ਉਸ ਤੋਂ ਸਦਾ ਲਈ ਵਿਛੜ ਗਏ ਹਨ। ਦਾਦੀ ਕੋੜੋ ਬਾਈ ਅਤੇ ਦਾਦਾ ਕੁਲਵੰਤ ਸਿੰਘ ਦੀ ਬੁੱਕਲ ਵਿਚ ਬੈਠਾ ਆਪਣੇ ਬਚਪਨ ਨੂੰ ਕੋਸ ਰਿਹਾ ਹੈ ਕਿ ਮੇਰੇ ਨਾਲ ਵਾਹਿਗੁਰੂ ਨੇ ਇਹ ਕੀ ਕੀਤਾ ਪਰ ਦਾਦੀ ਆਪਣੇ ਪੋਤੇ ਨੂੰ ਹੌਂਸਲਾ ਦਿੰਦੀ ਵਿਖਾਈ ਦੇ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਮੁਫ਼ਤ ਰਾਸ਼ਨ ਨੂੰ ਲੈ ਕੇ ਖੜ੍ਹੀ ਹੋਈ ਵੱਡੀ ਮੁਸੀਬਤ

ਮੁੱਖ ਮੰਤਰੀ ਵੱਲੋਂ ਹਾਦਸੇ ਚ ਮ੍ਰਿਤਕ ਨੂੰ 2 ਲੱਖ ਅਤੇ ਜਖਮੀ ਅਰਮਾਨ ਨੂੰ 50 ਹਜਾਰ ਦੇਣ ਦਾ ਐਲਾਨ

ਉਪਰੋਕਤ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨਾਲ ਗੱਲਬਾਤ ਕਰਨ ਤੋਂ ਬਾਅਦ ਮ੍ਰਿਤਕਾਂ ਨੂੰ 2 ਲੱਖ ਅਤੇ ਜ਼ਖਮੀ ਅਰਮਾਨ ਦੇ ਇਲਾਜ ਲਈ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਜਿਸਦੀ ਪੁਸ਼ਟੀ ਹਲਕਾ ਵਿਧਾਇਕ ਨੇ ਕੀਤੀ। ਉਨ੍ਹਾਂ ਕਿਹਾ ਕਿ ਮ੍ਰਿਤਕਾ 'ਚ ਪਿੰਡ ਰਿਉਂਦ ਕਲਾਂ ਦੇ ਇਕ ਪਰਿਵਾਰ ਦੇ 3 ਮੈਂਬਰ ਅਤੇ ਪਿੰਡ ਸਸਪਾਲੀ ਦੀ ਇਕ ਔਰਤ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਦੇ ਮਾਨ ਪੀੜਤ ਪਰਿਵਾਰ ਦੇ ਨਾਲ ਖੜ੍ਹੇ ਹਨ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, ਦਿੱਤੀਆਂ ਤਰੱਕੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News