ਪੰਜਾਬ ਲਈ 'ਭਾਜਪਾ' ਨੂੰ ਸਿੱਖ ਚਿਹਰੇ ਦੀ ਭਾਲ

06/06/2019 11:26:06 AM

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਵਲੋਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ 'ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਲਈ ਭਾਜਪਾ ਮਾਲਵਾ ਦੀਆਂ ਕੁਝ ਸੀਟਾਂ 'ਤੇ ਪਾਰਟੀ ਦਾ ਆਧਾਰ ਮਜ਼ਬੂਤ ਕਰਨ 'ਚ ਲੱਗੀ ਹੋਈ ਹੈ। ਪਾਰਟੀ ਨੂੰ ਇਕ ਸਿੱਖ ਚਿਹਰੇ ਦੀ ਭਾਲ ਹੈ, ਜੋ ਕਿ ਪੰਜਾਬ ਕਾਂਗਰਸ ਨੂੰ ਟੱਕਰ ਦੇ ਸਕੇ। ਮਾਲਵਾ 'ਚ ਫਤਿਹਗੜ੍ਹ ਸਾਹਿਬ, ਸੰਗਰੂਰ, ਬਠਿੰਡਾ, ਮੁਕਤਸਰ ਸਾਹਿਬ, ਮਾਨਸਾ, ਮੋਹਾਲੀ ਅਤੇ ਫਰੀਦਕੋਟ ਅਜਿਹੇ ਜ਼ਿਲੇ ਹਨ, ਜਿੱਥੇ ਕਈ ਸੀਟਾਂ 'ਤੇ ਪਾਰਟੀ ਦਾ ਆਧਾਰ ਹੈ ਪਰ ਇਨ੍ਹਾਂ ਸੀਟਾਂ 'ਤੇ ਨਾ ਲੜਨ ਕਾਰਨ ਇਹ ਆਧਾਰ ਸੀਮਤ ਹੈ ਅਤੇ ਇਸ ਦਾ ਵਿਸਥਾਰ ਨਹੀਂ ਹੋ ਰਿਹਾ ਹੈ।

ਭਾਜਪਾ ਕਈ ਅਜਿਹੇ ਸੂਬਿਆਂ 'ਚ ਆਪਣੇ ਪੈਰ ਪਸਾਰ ਚੁੱਕੀ ਹੈ, ਜਿੱਥੋਂ ਕਦੇ ਉਹ ਇਕ ਸੀਟ ਵੀ ਨਹੀਂ ਜਿੱਤੀ ਸੀ। ਇਸ ਤੋਂ ਉਤਸ਼ਾਹਿਤ ਹੋ ਕੇ ਹੀ ਪਾਰਟੀ ਨੇ ਹੁਣ ਪੰਜਾਬ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਸੂਬਾ ਲੀਡਰਸ਼ਿਪ ਇਸ ਗੱਲ ਨੂੰ ਲੈ ਕੇ ਕਾਫੀ ਜੋਸ਼ 'ਚ ਦਿਖਾਈ ਦੇ ਰਹੀ ਹੈ ਕਿ ਘੱਟੋ-ਘੱਟ ਹੁਣ ਪੂਰੀ ਲੀਡਰਸ਼ਿਪ 'ਚ ਇਸ ਗੱਲ ਨੂੰ ਲੈ ਕੇ ਸਪੱਸ਼ਟਤਾ ਹੈ ਕਿ ਭਾਜਪਾ ਨੂੰ ਹੁਣ ਆਪਣੇ ਦਮ 'ਤੇ ਪੰਜਾਬ 'ਚ 23 ਤੋਂ ਜ਼ਿਆਦਾ ਸੀਟਾਂ ਲੜਨ ਦੀ ਲੋੜ ਹੈ।


Babita

Content Editor

Related News