ਕਿਸਾਨ ਜਥੇਬੰਦੀਆਂ ਵਲੋਂ ਬਠਿੰਡਾ-ਪਟਿਆਲਾ ਹਾਈਵੇ 'ਤੇ ਧਰਨਾ
Wednesday, Feb 07, 2018 - 12:38 PM (IST)

ਬਠਿੰਡਾ (ਮੁਨੀਸ਼) : ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ ਬਠਿੰਡਾ-ਪਟਿਆਲਾ ਹਾਈਵੇ 'ਤੇ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ ਗਿਆ। ਇਸ ਧਰਨੇ ਵਿਚ ਮੌੜ ਮੰਡੀ, ਤਲਵੰਡੀ ਸਾਬੋ ਅਤੇ ਸੰਗਤ ਮੰਡੀ ਬਲਾਕ ਦੇ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਹਨ।
ਕਿਸਾਨਾਂ ਵਲੋਂ ਇਹ ਜਾਮ ਆਪਣੀਆਂ ਮੰਗਾਂ ਨੂੰ ਲੈ ਕੇ ਗ੍ਰਾਮ ਮਾਈਸਰਖਾਨਾ 'ਚ ਬਠਿੰਡਾ-ਪਟਿਆਲਾ ਹਾਈਵੇ 'ਤੇ ਦੁਪਹਿਰ 12 ਵਜੇ ਤੋਂ 2 ਵਜੇ ਤਕ ਲਗਾਇਆ ਜਾਵੇਗਾ।