ਅਹਿਮ ਖ਼ਬਰ: 17 ਜਨਵਰੀ ਨੂੰ ਜਲੰਧਰ ਤੋਂ ਨਿਕਲੇਗੀ 'ਭਾਰਤ ਜੋੜੋ ਯਾਤਰਾ', ਇਹ ਰਸਤੇ ਰਹਿਣਗੇ ਬੰਦ

Saturday, Jan 07, 2023 - 06:38 PM (IST)

ਅਹਿਮ ਖ਼ਬਰ: 17 ਜਨਵਰੀ ਨੂੰ ਜਲੰਧਰ ਤੋਂ ਨਿਕਲੇਗੀ 'ਭਾਰਤ ਜੋੜੋ ਯਾਤਰਾ', ਇਹ ਰਸਤੇ ਰਹਿਣਗੇ ਬੰਦ

ਜਲੰਧਰ (ਵਰੁਣ)–17 ਜਨਵਰੀ ਨੂੰ ਜਲੰਧਰ ਤੋਂ 'ਭਾਰਤ ਜੋੜੇ ਯਾਤਰਾ' ਨਿਕਲੇਗੀ। ਜਲੰਧਰ ਤੋਂ ਨਿਕਲਣ ਵਾਲੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਟਰੈਫਿਕ ਪੁਲਸ ਨੇ ਸਾਰੀ ਪਲਾਨਿੰਗ ਕਰ ਲਈ ਹੈ। ਟਰੈਫਿਕ ਦੀ ਸਾਰੀ ਫੋਰਸ ਰੈਲੀ ਰੂਟ ’ਤੇ ਹੀ ਤਾਇਨਾਤ ਹੋਵੇਗੀ ਅਤੇ ਸ਼ਹਿਰ ਦੀ ਆਵਾਜਾਈ ਪੀ. ਸੀ. ਵੱਲੋਂ ਕੰਟਰੋਲ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਤੋਂ ਇਲਾਵਾ ਪਰਾਗਪੁਰ ਤੋਂ ਲੈ ਕੇ ਨੂਰਪੁਰ ਤਕ ਦੇ ਸਾਰੇ ਕੱਟ ਬੰਦ ਹੋਣਗੇ ਅਤੇ ਵੱਡੇ ਕੱਟਾਂ ’ਤੇ ਵੀ ਟਰੈਫਿਕ ਪੁਲਸ ਤਾਇਨਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਟਰੈਫਿਕ ਪੁਲਸ ਨੇ ਜਿਥੋਂ-ਜਿਥੋਂ ਰੈਲੀ ਲੰਘਣੀ ਹੈ, ਉਨ੍ਹਾਂ ਰਸਤਿਆਂ ’ਤੇ ਲਗਭਗ 44 ਪੁਆਇੰਟਾਂ ਤੋਂ ਟਰੈਫਿਕ ਨੂੰ ਡਾਇਵਰਟ ਕਰਨ ਦੀ ਪਲਾਨਿੰਗ ਵੀ ਕੀਤੀ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸੀਤ ਲਹਿਰ ਨੇ ਠਾਰੇ ਲੋਕ, ਇਸ ਦਿਨ ਨੂੰ ਨਿਕਲੇਗੀ ਧੁੱਪ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਅਪਡੇਟ

17 ਜਨਵਰੀ ਨੂੰ ਜਲੰਧਰ ਪਹੁੰਚਣ ਵਾਲੀ ਰੈਲੀ ਨੂੰ ਪਰਾਗਪੁਰ ਪਹੁੰਚਦੇ ਹੀ ਜਲੰਧਰ ਪੁਲਸ ਹੈਂਡਲ ਕਰੇਗੀ। ਰੈਲੀ ਵਿਚ ਕਿਸੇ ਵੀ ਰਾਹਗੀਰ ਦਾ ਵਾਹਨ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ, ਜਿਸ ਕਾਰਨ ਪਰਾਗਪੁਰ, ਬੀ. ਐੱਸ. ਐੱਫ਼. ਚੌਕ, ਬੀ. ਐੱਮ. ਸੀ. ਚੌਕ, ਨਾਮਦੇਵ ਚੌਕ, ਜੀ. ਪੀ. ਓ. ਚੌਕ, ਸ਼ਾਸਤਰੀ ਮਾਰਕੀਟ ਚੌਕ, ਮਦਨ ਫਲੋਰ ਮਿੱਲ ਚੌਕ, ਰੇਲਵੇ ਸਟੇਸ਼ਨ, ਦੋਮੋਰੀਆ ਪੁਲ , ਕਿਸ਼ਨਪੁਰਾ ਚੌਕ, ਦੋਆਬਾ ਚੌਕ, ਪਠਾਨਕੋਟ ਚੌਕ, ਰੇਰੂ ਪਿੰਡ ਚੌਕ ਅਤੇ ਫਿਰ ਨੂਰਪੁਰ ਵਿਚ ਜਿੰਨੇ ਵੀ ਛੋਟੇ-ਵੱਡੇ ਕੱਟ ਹਨ ਜਾਂ ਰਸਤੇ ਹਨ, ਉਹ ਬੰਦ ਹੋਣਗੇ। ਜਿਸ-ਜਿਸ ਰਸਤੇ ਤੋਂ ਰੈਲੀ ਲੰਘਣੀ ਹੈ, ਉਸ ਰਸਤੇ ਤੋਂ ਟਰੈਫਿਕ ਡਾਇਵਰਟ ਹੋਵੇਗੀ ਤਾਂ ਕਿ ਸ਼ਹਿਰ ਦੀ ਟਰੈਫਿਕ ਰੈਲੀ ਵਿਚ ਮਰਜ ਨਾ ਹੋਵੇ। ਪੈਦਲ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਵਿਚ ਪੂਰਾ ਦਿਨ ਲੱਗ ਸਕਦਾ ਹੈ, ਜਿਸ ਕਾਰਨ ਸ਼ਹਿਰ ਵਿਚ ਟਰੈਫਿਕ ਜਾਮ ਦੀ ਸਥਿਤੀ ਬਣ ਸਕਦੀ ਹੈ ਪਰ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੀ. ਸੀ. ਆਰ. ਟੀਮਾਂ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ।

4 ਸੈਕਟਰਾਂ ’ਚ ਵੰਡੀ ਜਾ ਸਕਦੀ ਹੈ ਟਰੈਫਿਕ ਪੁਲਸ
ਸੂਤਰਾਂ ਦੀ ਮੰਨੀਏ ਤਾਂ ਟਰੈਫਿਕ ਪੁਲਸ ਦੇ ਅਧਿਕਾਰੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਅਜੇ ਵੀ ਮੀਟਿੰਗਾਂ ਕਰ ਰਹੇ ਹਨ। ਇਹ ਵੀ ਯੋਜਨਾ ਬਣਾਈ ਜਾ ਰਹੀ ਹੈ ਕਿ ਟਰੈਫਿਕ ਪੁਲਸ ਨੂੰ 4 ਸੈਕਟਰਾਂ ਵਿਚ ਵੰਡ ਦਿੱਤਾ ਜਾਵੇ। 4 ਸੈਕਟਰਾਂ ਵਿਚ ਵੱਖ-ਵੱਖ ਇਲਾਕੇ ਚੁਣੇ ਜਾਣਗੇ। ਸੈਕਟਰ-1 ਦੇ ਇਲਾਕਿਆਂ ਤੋਂ ਜਦੋਂ ਭਾਰਤ ਜੋੜੋ ਯਾਤਰਾ ਨਿਕਲ ਕੇ ਸੈਕਟਰ-2 ਵਿਚ ਦਾਖ਼ਲ ਹੋਵੇਗੀ ਤਾਂ ਸੈਕਟਰ-1 ਦੀ ਟਰੈਫਿਕ ਟੀਮ ਸੈਕਟਰ-3 ਵਿਚ ਪਹੁੰਚ ਜਾਵੇਗੀ ਅਤੇ ਜਿਉਂ ਹੀ ਯਾਤਰਾ ਸੈਕਟਰ-3 ਵਿਚ ਪਹੁੰਚੇਗੀ ਤਾਂ ਸੈਕਟਰ-2 ਦੀ ਟੀਮ ਸੈਕਟਰ-4 ਵਿਚ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ 20 ਸਾਲਾ ਕੁੜੀ ਅਗਵਾ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News