ਭਾਰਤ ਜੋੜੋ ਯਾਤਰਾ : ਹੁਸ਼ਿਆਰਪੁਰ ਪੁਲਸ ਨੇ ਟ੍ਰੈਫਿਕ ਕੀਤਾ ਡਾਇਵਰਟ, ਰੂਟ ਪਲਾਨ ਜਾਰੀ
Monday, Jan 16, 2023 - 12:15 AM (IST)
ਹੁਸ਼ਿਆਰਪੁਰ (ਪੰਡਿਤ) : ਹੁਸ਼ਿਆਰਪੁਰ ਪੁਲਸ ਨੇ ‘ਭਾਰਤ ਜੋੜੋ ਯਾਤਰਾ’ ਦੇ ਮੱਦੇਨਜ਼ਰ ਵੱਖ-ਵੱਖ ਰੂਟਾਂ ’ਤੇ ਵਾਹਨਾਂ ਦੀ ਆਵਾਜਾਈ ’ਚ ਬਦਲਾਅ ਕੀਤੇ ਹਨ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਪੰਜਾਬ ’ਚ ਚੱਲ ਰਹੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ 16 ਜਨਵਰੀ ਨੂੰ ਬਾਅਦ ਦੁਪਹਿਰ ਚੌਲਾਂਗ ਟੋਲ ਪਲਾਜ਼ਾ ਰਾਹੀਂ ਹੁਸ਼ਿਆਰਪੁਰ ’ਚ ਦਾਖ਼ਲ ਹੋ ਰਹੀ ਹੈ, ਜਿਸ ਦੇ ਮੱਦੇਨਜ਼ਰ ਹੁਸ਼ਿਆਰਪੁਰ ਪੁਲਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸੰਤੋਖ ਚੌਧਰੀ ਦੇ ਦਿਹਾਂਤ ਉਪਰੰਤ ਚੋਣ ਅਖਾੜਾ ਬਣੇਗਾ ਜਲੰਧਰ ! ਮਾਨ ਸਰਕਾਰ ਦਾ ਲਵੇਗਾ ਇਮਤਿਹਾਨ
ਟ੍ਰੈਫਿਕ ਡਾਇਵਰਸ਼ਨ : 16 ਜਨਵਰੀ ਲਈ ਬਟਾਲਾ ਵਾਲੇ ਪਾਸੇ ਤੋਂ ਆਉਣ ਵਾਲੀ ਟਰੈਫਿਕ ਨੂੰ ਰੜਾ ਟਾਹਲੀ ਮੋੜ ਤੋਂ ਭੁਲੱਥ, ਭੋਗਪੁਰ ਤੋਂ ਜਲੰਧਰ ਵੱਲ ਮੋੜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਪਠਾਨਕੋਟ ਜਾਣ ਵਾਲਾ ਟਰੈਫਿਕ ਟਾਂਡਾ ਬਾਈਪਾਸ ਚੌਕ ਹੁਸ਼ਿਆਰਪੁਰ ਤੋਂ ਨਲੋਈਆ ਚੌਕ, ਹਰਿਆਣਾ, ਗੜ੍ਹਦੀਵਾਲਾ, ਦਸੂਹਾ, ਮੁਕੇਰੀਆਂ ਤੋਂ ਪਠਾਨਕੋਟ ਵੱਲ ਮੋੜ ਦਿੱਤਾ ਗਿਆ ਹੈ। ਜਲੰਧਰ ਅਤੇ ਪਿੰਡਾਂ ’ਚ ਆਉਣ ਵਾਲਾ ਟਰੈਫਿਕ ਟੀ-ਪੁਆਇੰਟ ਬੁੱਲੋਵਾਲ, ਦੋਸੜਕਾ, ਹਰਿਆਣਾ, ਗੜ੍ਹਦੀਵਾਲਾ, ਦਸੂਹਾ, ਮੁਕੇਰੀਆਂ ਤੋਂ ਪਠਾਨਕੋਟ ਵੱਲ ਮੋੜ ਦਿੱਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ ਤੋਂ ਆਉਣ ਵਾਲਾ ਟਰੈਫਿਕ ਐੱਸ. ਡੀ. ਐੱਮ. ਚੌਕ ਟੀ.ਪੁਆਇੰਟ ਦਸੂਹਾ ਤੋਂ ਗੜ੍ਹਦੀਵਾਲਾ, ਹਰਿਆਣਾ ਤੋਂ ਹੁਸ਼ਿਆਰਪੁਰ ਵੱਲ ਮੋੜ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਅਜਬ-ਗਜ਼ਬ : ਬੁਆਏਫ੍ਰੈਂਡ ਹੋਣ ਦੇ ਬਾਵਜੂਦ ਔਰਤ ਨੇ ਕਰਵਾਇਆ ‘ਰਜਾਈ’ ਨਾਲ ਵਿਆਹ !
17 ਜਨਵਰੀ : ਬਟਾਲਾ ਵਾਲੇ ਪਾਸੇ ਤੋਂ ਜ਼ਿਲ੍ਹੇ ਨੂੰ ਆਉਣ ਵਾਲਾ ਟਰੈਫ਼ਿਕ ਰੜ੍ਹਾ ਟਾਹਲੀ ਮੋੜ ਤੋਂ ਭੁਲੱਥ, ਭੋਗਪੁਰ ਤੋਂ ਜਲੰਧਰ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ। ਜਲੰਧਰ ਤੋਂ ਪਠਾਨਕੋਟ ਜਾਣ ਵਾਲੇ ਟਰੈਫਿਕ ਨੂੰ ਭੋਗਪੁਰ ਤੋਂ ਬਿਜਲੀਘਰ ਚੌਕ ਪੁਲ ਟਾਂਡਾ, ਜਾਜਾ ਟਾਂਡਾ ਸ੍ਰੀ ਹਰਗੋਬਿੰਦਪੁਰ ਬਟਾਲਾ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ। ਹੁਸ਼ਿਆਰਪੁਰ ਤੋਂ ਪਠਾਨਕੋਟ ਜਾਣ ਵਾਲੇ ਟਰੈਫਿਕ ਨੂੰ ਨਲੋਈਆ ਚੌਕ ਹੁਸ਼ਿਆਰਪੁਰ ਤੋਂ ਟਾਂਡਾ ਬਾਈਪਾਸ ਚੌਕ ਹੁਸ਼ਿਆਰਪੁਰ, ਬੁੱਲੋਵਾਲ, ਟਾਂਡਾ ਤੋਂ ਸ੍ਰੀ ਹਰਗੋਬਿੰਦਪੁਰ ਬਟਾਲਾ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ। ਮੁਕੇਰੀਆਂ ਤੋਂ ਹਾਜੀਪੁਰ ਆਉਣ ਵਾਲਾ ਲੋਕਲ ਟਰੈਫਿਕ ਮਾਤਾ ਰਾਣੀ ਚੌਕ ਮੁਕੇਰੀਆਂ ਤੋਂ ਹਾਜੀਪੁਰ, ਕਮਾਹੀ ਦੇਵੀ, ਹਰਿਆਣਾ ਤੋਂ ਹੁਸ਼ਿਆਰਪੁਰ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ। ਪਠਾਨਕੋਟ ਤੋਂ ਹੁਸ਼ਿਆਰਪੁਰ ਆਉਣ ਵਾਲੇ ਟਰੈਫਿਕ ਨੂੰ ਮਾਨਸਰ ਤਪ ਹਾਜੀਪੁਰ, ਕਮਾਹੀ ਦੇਵੀ, ਹਰਿਆਣਾ ਤੋਂ ਹੁਸ਼ਿਆਰਪੁਰ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 18 ਜਨਵਰੀ ਲਈ ਜਲੰਧਰ ਤੋਂ ਪਠਾਨਕੋਟ ਨੂੰ ਜਾਣ ਵਾਲੀ ਟਰੈਫਿਕ ਨੂੰ ਭੋਗਪੁਰ ਤੋਂ ਬਿਜਲੀਘਰ ਟਾਂਡਾ ਚੌਕ ਪੁਲ, ਜਾਜਾ ਟਾਂਡਾ ਤੋਂ ਸ੍ਰੀ ਹਰਗੋਬਿੰਦਪੁਰ ਵੱਲ ਅਤੇ ਪਠਾਨਕੋਟ-ਗੁਰਦਾਸਪੁਰ ਜਾਣ ਵਾਲੇ ਟਰੈਫਿਕ ਨੂੰ ਸਰਕਾਰੀ ਹਸਪਤਾਲ ਚੌਕ ਮੁਕੇਰੀਆਂ ਤੋਂ ਨੌਸ਼ਹਿਰਾ ਪੱਤਣ ਤੋਂ ਗੁਰਦਾਸਪੁਰ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ।