ਭਾਰਤ-ਨੇਪਾਲ ਦੇ ਤੀਰਥ-ਅਸਥਾਨਾਂ ਦੀ ਯਾਤਰਾ ਕਰਵਾਏਗੀ ਭਾਰਤ ਗੌਰਵ ਟੂਰਿਸਟ ਟਰੇਨ, ਪੜ੍ਹੋ ਪੂਰਾ ਵੇਰਵਾ

Tuesday, Mar 21, 2023 - 12:13 AM (IST)

ਭਾਰਤ-ਨੇਪਾਲ ਦੇ ਤੀਰਥ-ਅਸਥਾਨਾਂ ਦੀ ਯਾਤਰਾ ਕਰਵਾਏਗੀ ਭਾਰਤ ਗੌਰਵ ਟੂਰਿਸਟ ਟਰੇਨ, ਪੜ੍ਹੋ ਪੂਰਾ ਵੇਰਵਾ

ਫਿਰੋਜ਼ਪੁਰ (ਮਲਹੋਤਰਾ)– ਭਾਰਤੀ ਰੇਲ ਭਾਰਤ-ਨੇਪਾਲ ਵਿਚਾਲੇ ਸਪੈਸ਼ਲ ਟੂਰਿਸਟ ਟਰੇਨ ਚਲਾਉਣ ਜਾ ਰਹੀ ਹੈ। ਭਾਰਤ ਗੌਰਵ ਟੂਰਿਸਟ ਟਰੇਨ ਨਾਮਕ ਇਹ ਰੇਲਗੱਡੀ 31 ਮਾਰਚ ਨੂੰ ਫਿਰੋਜ਼ਪੁਰ ਰੇਲ ਡਵੀਜ਼ਨ ਦੇ ਜਲੰਧਰ ਸਿਟੀ ਸਟੇਸ਼ਨ ਤੋਂ ਚੱਲੇਗੀ ਜੋ ਅਯੁੱਧਿਆ, ਪ੍ਰਯਾਗਰਾਜ, ਵਾਰਾਣਸੀ ਤੋਂ ਹੁੰਦੇ ਹੋਏ ਨੇਪਾਲ ਦੀ ਰਾਜਧਾਨੀ ਕਾਠਾਮਾਂਡੂ ਤਕ ਯਾਤਰਾ ਕਰਵਾਏਗੀ।

ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਣਾ ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ, 'ਬਾਕਸਰ' ਸਿਰ ਸੀ ਲੱਖ ਰੁਪਏ ਦਾ ਇਨਾਮ

ਅਤਿ ਆਧੁਨਿਕ ਇਸ ਡੀਲਕਸ ਏ. ਸੀ. ਟਰੇਨ ਦਾ ਟੂਰ 10 ਦਿਨ ਦਾ ਹੋਵੇਗਾ। ਟੂਰਿਜ਼ਟ ਜਲੰਧਰ ਸਿਟੀ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਪਾਣੀਪਤ, ਦਿੱਲੀ, ਸਫਦਰਜੰਗ, ਗਾਜ਼ਿਆਬਾਦ, ਅਲੀਗਡ਼੍ਹ, ਟੁੰਡਲਾ, ਇਟਾਵਾ ਅਤੇ ਕਾਨਪੁਰ ਰੇਲਵੇ ਸਟੇਸ਼ਨਾਂ ਤੋਂ ਇਸ ਟਰੇਨ ’ਚ ਆ ਜਾ ਸਕਦੇ ਹਨ। ਤੀਜਾ ਦਰਜਾ ਏ. ਸੀ. 11 ਕੋਚ ਵਾਲੀ ਇਸ ਰੇਲਗੱਡੀ ’ਚ 600 ਮੁਸਾਫਰ ਸਫਰ ਕਰ ਸਕਦੇ ਹਨ।

ਕੀ ਹੈ ਪ੍ਰੋਗਰਾਮ

ਰੇਲਵੇ ਵਿਭਾਗ ਵੱਲੋਂ ਜਾਰੀ ਕੀਤੀ ਜਾਣਕਾਰੀ ਦੇ ਅਨੁਸਾਰ ਦੋ ਦੇਸ਼ਾਂ ਭਾਰਤ ਅਤੇ ਨੇਪਾਲ ਦੇ ਪੁਮੁੱਖ ਧਾਰਮਿਕ ਤੇ ਇਤਿਹਾਸਕ ਸਥਾਨਾਂ ਨੂੰ ਕਵਰ ਕਰਦੇ ਹੋਏ ਭਾਰਤ ਗੌਰਵ ਟੂਰਿਜ਼ਟ ਟਰੇਨ ਚਲਾਈ ਜਾ ਰਹੀ ਹੈ। ਸਫ਼ਰ ’ਚ ਅਯੁੱਧਿਆ ਤੋਂ ਇਲਾਵਾ ਨੰਦੀਗ੍ਰਾਮ, ਪ੍ਰਯਾਗਰਾਜ ਅਤੇ ਵਾਰਾਣਸੀ ਨੂੰ ਜੋੜਿਆ ਗਿਆ ਹੈ। ਕਾਠਾਮਾਂਡੂ ਦੇ ਹੋਟਲਾਂ ’ਚ ਤਿੰਨ ਰਾਤਾਂ ਅਤੇ ਅਯੁੱਧਿਆ ਅਤੇ ਵਾਰਾਣਸੀ ’ਚ ਟੂਰਿਜ਼ਟ ਇਕ–ਇਕ ਰਾਤ ਰੁਕਣਗੇ। ਰਕਸੌਲ ਰੇਲਵੇ ਸਟੇਸ਼ਨ ਤੋਂ ਕਾਠਾਮਾਂਡੂ ਤਕ ਆਉਣ-ਜਾਣ ਦੇ ਲਈ ਰਸਤਾ ਬੱਸਾਂ ਰਾਹੀਂ ਤੈਅ ਕੀਤਾ ਜਾਵੇਗਾ। ਨੇਪਾਲ ਯਾਤਰਾ ਦੌਰਾਨ ਟਰੇਨ ਰਕਸੌਲ ਸਟੇਸ਼ਨ ’ਤੇ ਰੁਕੀ ਰਹੇਗੀ। ਪਹਿਲਾ ਪੜਾਅ ਅਯੁੱਧਿਆ ’ਚ ਹੋਵੇਗਾ ਜਿੱਥੇ ਟੂਰਿਸਟਾਂ ਨੂੰ ਸ਼੍ਰੀ ਰਾਮ ਜਨਮਭੂਮੀ ਮੰਦਿਰ, ਸ਼੍ਰੀ ਹਨੂੰਮਾਨ ਮੰਦਿਰ, ਨੰਦੀਗ੍ਰਾਮ ’ਚ ਭਰਤ ਮੰਦਿਰ ਦਿਖਾਏ ਜਾਣਗੇ। ਅਯੁੱਧਿਆ ਤੋਂ ਬਾਅਦ ਇਹ ਰੇਲਗੱਡੀ ਬਿਹਾਰ ਦੇ ਰਕਸੌਲ ਰੇਲਵੇ ਸਟੇਸ਼ਨ ਤੱਕ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਚੱਲ ਰਿਹੈ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਪ੍ਰਾਪੇਗੰਡਾ, 5 ਦਿਨਾਂ ’ਚ ਬਣੇ 1700 ਨਵੇਂ ਸੋਸ਼ਲ ਮੀਡੀਆ ਅਕਾਊਂਟ

ਕਾਠਾਮਾਂਡੂ ’ਚ ਠਹਿਰਾਓ ਦੌਰਾਨ ਟੂਰਿਜ਼ਟ ਸਵੈਭੂਨਾਥ ਸਤੂਪ, ਪਸ਼ੂਪਤੀਨਾਥ ਮੰਦਿਰ ਅਤੇ ਹੋਰ ਵਿਰਾਸਤੀ ਜਗ੍ਹਾ ’ਤੇ ਜਾਣਗੇ। ਕਾਸ਼ੀ ’ਚ ਸਾਰਨਾਥ, ਕਾਸ਼ੀ ਵਿਸ਼ਵਨਾਥ ਮੰਦਿਰ ਕੰਪਲੈਕਸ, ਤੁਲਸੀ ਮੰਦਿਰ ਅਤੇ ਸੰਕਟਮੋਚਨ ਮੰਦਿਰ ਸ਼ਾਮਲ ਹਨ। ਵਾਰਾਣਸੀ ਤੋਂ ਪ੍ਰਯਾਗਰਾਜ ਦਾ ਰਸਤਾ ਬੱਸਾਂ ਦੁਆਰਾ ਤੈਅ ਕੀਤਾ ਜਾਵੇਗਾ ਜਿੱਥੇ ਟੂਰਿਸਟ ਸੰਗਮ ਅਤੇ ਹਨੂੰਮਾਨ ਮੰਦਿਰਾਂ ਦੇ ਦਰਸ਼ਨ ਕਰਨ ਜਾਣਗੇ। ਪ੍ਰਯਾਗਰਾਜ ਤੋਂ ਬਾਅਦ ਰੇਲਗੱਡੀ 10ਵੇਂ ਦਿਨ ਵਾਪਸੀ ਦਾ ਸਫ਼ਰ ਤੈਅ ਕਰੇਗੀ। ਇਸ ਪੂਰੇ ਟੂਰ ਦਾ ਪੈਕੇਜ ਪ੍ਰਤੀ ਮੁਸਾਫਰ 27,815 ਰੁਪਏ ਹਨ। ਜਿਸ ’ਚ ਰੇਲ ਯਾਤਰਾ, ਏ. ਸੀ. ਹੋਟਲਾਂ ’ਚ ਰਾਤ ਦਾ ਠਹਿਰਾਓ, ਸਾਰੇ ਭੋਜਨ ਸਿਰਫ ਸ਼ਾਕਾਹਾਰੀ, ਬੱਸਾਂ ’ਚ ਆਉਣਾ-ਜਾਣਾ ਅਤੇ ਘੁੰਮਣਾ, ਸਫਰ ਬੀਮਾ ਅਤੇ ਗਾਈਡ ਦੀਆਂ ਸੇਵਾਵਾਂ ਸ਼ਾਮਲ ਹੋਣਗੀਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News