ਭਾਰਤ ਭੂਸ਼ਣ ਆਸ਼ੂ ਪਾਸੇ ਵੱਟਦੇ ਹੋਏ ਕੱਢ ਰਹੇ ਰਾਤਾਂ, ਹਰ ਵੇਲੇ ਕੋਲ ਤਾਇਨਾਤ ਰਹਿੰਦੇ ਨੇ ਸੁਰੱਖਿਆ ਮੁਲਾਜ਼ਮ

Friday, Aug 26, 2022 - 02:51 PM (IST)

ਭਾਰਤ ਭੂਸ਼ਣ ਆਸ਼ੂ ਪਾਸੇ ਵੱਟਦੇ ਹੋਏ ਕੱਢ ਰਹੇ ਰਾਤਾਂ, ਹਰ ਵੇਲੇ ਕੋਲ ਤਾਇਨਾਤ ਰਹਿੰਦੇ ਨੇ ਸੁਰੱਖਿਆ ਮੁਲਾਜ਼ਮ

ਲੁਧਿਆਣਾ (ਰਾਜ) : ਠਾਠ ਦਾ ਜੀਵਨ ਜਿਊਣ ਵਾਲੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਿੰਦਗੀ ਹੁਣ ਇਕ ਛੋਟੇ ਜਿਹੇ ਕਮਰੇ 'ਚ ਸਿਮਟ ਕੇ ਰਹਿ ਗਈ ਹੈ। ਅਨਾਜ ਮੰਡੀ ਟੈਂਡਰ ਘਪਲੇ 'ਚ ਗ੍ਰਿਫ਼ਤਾਰੀ ਮਗਰੋਂ ਰਿਮਾਂਡ 'ਤੇ ਚੱਲ ਰਹੇ ਭਾਰਤ ਭੂਸ਼ਣ ਆਸ਼ੂ ਲਈ ਵਿਜੀਲੈਂਸ ਦੇ ਦਫ਼ਤਰ 'ਚ ਸਮਾਂ ਬਿਤਾਉਣਾ ਬੇਹੱਦ ਔਖਾ ਹੋ ਰਿਹਾ ਹੈ। ਬੀਤੇ 2 ਦਿਨਾਂ ਤੋਂ ਉਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ।

ਇਹ ਵੀ ਪੜ੍ਹੋ : ਹੁਣ ਲੁਧਿਆਣੇ ਆਉਣਾ-ਜਾਣਾ ਪਵੇਗਾ ਮਹਿੰਗਾ, ਇਸ ਤਾਰੀਖ਼ ਤੋਂ ਵਸੂਲਿਆ ਜਾਵੇਗਾ ਜ਼ਿਆਦਾ ਟੋਲ

ਸਾਰੀ ਰਾਤ ਉਹ ਪਾਸੇ ਵੱਟਦੇ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਪੂਰੀ ਰਾਤ ਆਸ਼ੂ ਲਾਈਟ ਜਗਾ ਕੇ ਰੱਖਦੇ ਹਨ ਅਤੇ ਸਵੇਰ ਹੁੰਦੇ ਸਾਰ ਹੀ ਵਿਜੀਲੈਂਸ ਦੀ ਪੁੱਛਗਿੱਛ ਸ਼ੁਰੂ ਹੋ ਜਾਂਦੀ ਹੈ। ਭਾਰਤ ਭੂਸ਼ਣ ਆਸ਼ੂ ਰੋਟੀ ਵੀ ਸਹੀ ਤਰੀਕੇ ਨਾਲ ਨਹੀਂ ਖਾ ਰਹੇ ਹਨ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀ ਸੰਗਤ ਲਈ ਚੰਗੀ ਖ਼ਬਰ, ਹੁਣ ਮਿਲੇਗੀ ਇਹ ਖ਼ਾਸ ਸਹੂਲਤ

ਉਨ੍ਹਾਂ 'ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਰਾਤ ਦੇ ਸਮੇਂ ਵੀ ਉਨ੍ਹਾਂ ਦੇ ਕਮਰੇ 'ਚ 3 ਸੁਰੱਖਿਆ ਮੁਲਾਜ਼ਮ ਰਹਿੰਦੇ ਹਨ ਅਤੇ ਬਾਹਰ ਵੀ 2 ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿੰਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News