ਮੁਅੱਤਲ ਹੋਏ ਡੀ. ਐੱਸ. ਪੀ. ਸੇਖੋਂ ਦੇ ਦੋਸ਼ਾਂ ਦਾ ਆਸ਼ੂ ਵਲੋਂ ਠੋਕਵਾਂ ਜਵਾਬ (ਵੀਡੀਓ)
Monday, Dec 09, 2019 - 07:11 PM (IST)
ਲੁਧਿਆਣਾ (ਨਰਿੰਦਰ) : ਸੋਸ਼ਲ ਮੀਡੀਆ 'ਤੇ ਮੰਤਰੀਆਂ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਨ ਤੋਂ ਬਾਅਦ ਮੁਅੱਤਲ ਕੀਤੇ ਗਏ ਡੀ. ਐੱਸ. ਪੀ. ਬਲਵਿੰਦਰ ਸੇਖੋਂ ਦੇ ਦੋਸ਼ਾਂ ਦਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਵਲੋਂ ਠੋਕਵਾਂ ਜਵਾਬ ਦਿੱਤਾ ਗਿਆ ਹੈ। ਭਾਰਤ ਭੂਸ਼ਣ ਨੇ ਕਿਹਾ ਹੈ ਕਿ ਬਲਵਿੰਦਰ ਸੇਖੋਂ ਸਭ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦਾ ਹੈ ਅਤੇ ਹਰ ਬੇਲਗਾਮ ਅਫਸਰ ਨੂੰ ਨੱਥ ਪਾਉਣਾ ਸਾਡਾ ਕੰਮ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਨੂੰ ਤੋੜਨਾ ਸੇਖੋਂ ਆਪਣਾ ਧਰਮ ਸਮਝਦਾ ਹੈ ਅਤੇ ਉਸ ਦਾ ਰਿਕਾਰਡ ਹੀ ਮਾੜਾ ਹੈ।
ਦੱਸ ਦੇਈਏ ਕਿ ਉਕਤ ਡੀ. ਐੱਸ. ਪੀ. ਦੀ ਪੋਸਟਿੰਗ ਇਸ ਸਮੇਂ ਕਮਾਂਡੋ ਬਟਾਲੀਅਨ ਬਹਾਦਰਗੜ੍ਹ 'ਚ ਸੀ, ਜਿਸ ਵਲੋਂ ਪਿਛਲੇ ਕੁਝ ਸਮੇਂ ਤੋਂ ਆਸ਼ੂ ਤੇ ਬੈਂਸ ਦੀ ਫੋਟੋ ਨਾਲ ਫੇਸਬੁੱਕ 'ਤੇ ਪੋਸਟ ਪਾ ਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਇੱਥੋਂ ਤੱਕ ਕਿ ਇਨ੍ਹਾਂ 'ਚੋਂ ਕੁਝ ਪੋਸਟਾਂ ਅਤੇ ਉਨ੍ਹਾਂ 'ਤੇ ਲੋਕਾਂ ਵਲੋਂ ਕੀਤੇ ਗਏ ਕੁਮੈਂਟ ਦੇ ਸਕਰੀਨ ਸ਼ਾਟ ਲੈ ਕੇ ਆਸ਼ੂ ਤੇ ਬੈਂਸ ਨੂੰ ਵਟਸਐਪ 'ਤੇ ਭੇਜੇ ਜਾ ਰਹੇ ਸਨ। ਇਹ ਮੁੱਦਾ ਆਸ਼ੂ ਵਲੋਂ ਕੈਬਨਿਟ ਦੀ ਬੈਠਕ 'ਚ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਚੁੱਕਿਆ ਗਿਆ, ਜਿਸ ਤੋਂ ਬਾਅਦ ਡੀ. ਐੱਸ. ਪੀ. ਖਿਲਾਫ ਇਹ ਕਾਰਵਾਈ ਹੋਈ ਹੈ।