ਜਾਣੋ ਕੇਂਦਰੀ ਜੇਲ ''ਚ ਕੈਦੀਆਂ ਦੀ ਲੜਾਈ ''ਤੇ ਕੀ ਬੋਲੇ ''ਭਾਰਤ ਭੂਸ਼ਣ''
Saturday, Jul 06, 2019 - 04:28 PM (IST)

ਲੁਧਿਆਣਾ (ਨਰਿੰਦਰ) : ਬੀਤੀ ਰਾਤ ਲੁਧਿਆਣਾ ਕੇਂਦਰੀ ਜੇਲ 'ਚ ਖਾਣੇ ਨੂੰ ਲੈ ਕੇ ਕੈਦੀਆਂ ਦੀ ਫਿਰ ਲੜਾਈ ਹੋ ਗਈ, ਜਿਸ 'ਤੇ ਬੋਲਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਸਰਕਾਰ ਵਲੋਂ ਜੇਲਾਂ ਦੇ ਹਾਲਾਤ ਸੁਧਾਰੇ ਜਾ ਰਹੇ ਹਨ। ਇਕ ਨਿਜੀ ਹਸਪਤਾਲ 'ਚ ਬਲੱਡ ਕੈਂਪ ਦਾ ਉਦਘਾਟਨ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤ ਭੂਸ਼ਣ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੇਲਾਂ ਦੀ ਸਥਿਤੀ 'ਚ ਬਹੁਤ ਸੁਧਾਰ ਕੀਤਾ ਹੈ ਅਤੇ ਇਸ ਦਿਸ਼ਾ 'ਚ ਅੱਗੇ ਵੀ ਕੰਮ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਕੰਮ 'ਚ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਯੋਗਦਾਨ ਹੈ, ਜਦੋਂ ਕਿ ਅਕਾਲੀ ਦਲ ਵਲੋਂ ਰੰਧਾਵਾ ਦਾ ਅਸਤੀਫਾ ਮੰਗਣ ਸਬੰੰਧੀ ਉਨ੍ਹਾਂ ਕਿਹਾ ਕਿ ਹਾਲਾਤ ਅਕਾਲੀ ਦਲ ਦੀ ਸਰਕਾਰ 'ਚ ਹੀ ਪੈਦਾ ਹੋਏ ਹਨ। ਭਾਰਤ ਭੂਸ਼ਣ ਆਸ਼ੂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਂਗਰਸ ਹਾਈਕਮਾਨ ਨਾਲ ਦੋ ਮੰਤਰੀਆਂ ਵਲੋਂ ਮੁਲਾਕਾਤ ਦੀਆਂ ਖਬਰਾਂ ਨੂੰ ਖਾਰਜ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਨਾਲ ਜੁੜੇ ਹੋਰ ਮੁੱਦਿਆਂ 'ਤੇ ਹਾਈਕਮਾਨ ਨੂੰ ਮਿਲਣ ਗਏ ਸਨ।