ਜਦੋਂ ਭਰੇ ਸਮਾਰੋਹ ''ਚ ਮਹਿਲਾ ਅਫਸਰ ''ਤੇ ਵਰ੍ਹੇ ਮੰਤਰੀ ਭਾਰਤ ਭੂਸ਼ਣ...(ਵੀਡੀਓ)

Wednesday, Jan 30, 2019 - 05:01 PM (IST)

ਲੁਧਿਆਣਾ : ਕੈਬਨਿਟ ਮੰਤਰੀ ਭਾਰਤ ਭੂਸ਼ਣ ਨੇ ਸਕੂਲ ਦੇ ਸਮਾਰੋਹ 'ਚ ਲੇਟ ਪੁੱਜਣ 'ਤੇ ਇਕ ਮਹਿਲਾ ਅਫਸਰ ਦੀ ਖੂਬ ਕਲਾਸ ਲਾਈ ਅਤੇ ਉਨ੍ਹਾਂ ਨੂੰ ਚੱਲਦੇ ਸਮਾਰੋਹ 'ਚ ਜਾਣ ਲਈ ਕਹਿ ਦਿੱਤਾ। ਅਸਲ 'ਚ ਲੁਧਿਆਣਾ ਦੇ ਸਰਕਾਰੀ ਸਕੂਲ 'ਚ 'ਸਲਾਨਾ ਇਨਾਮ ਵੰਡ' ਸਮਾਰੋਹ ਚੱਲ ਰਿਹਾ ਸੀ, ਜਿਸ 'ਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।

ਸਮਾਰੋਹ 'ਚ ਜ਼ਿਲਾ ਐਜੂਕੇਸ਼ਨ ਅਫਸਰ ਮੈਡਮ ਸਵਰਣਜੀਤ ਕੌਰ ਲੇਟ ਪੁੱਜੀ, ਜਿਸ ਕਾਰਨ ਮੰਤਰੀ ਸਾਹਿਬ ਨੂੰ ਗੁੱਸਾ ਆ ਗਿਆ। ਉਨ੍ਹਾਂ ਨੇ ਬੱਚਿਆਂ ਅਤੇ ਅਧਿਆਪਕਾਂ ਸਾਹਮਣੇ ਮੈਡਮ ਨੂੰ ਸਮਾਰੋਹ 'ਚੋਂ ਜਾਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਮਹਿਲਾ ਅਫਸਰ ਇੰਨਾ ਘਬਰਾ ਗਈ ਕਿ ਉਹ ਮੀਡੀਆ ਦੇ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਸਕੀ ਅਤੇ ਉੱਥੋਂ ਚਲੀ ਗਈ ਪਰ ਧਿਆਨ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਮੰਤਰੀ ਸਾਹਿਬ ਦਾ ਭਰੇ ਸਮਾਰੋਹ 'ਚ ਕੀ ਇਕ ਮਹਿਲਾ ਅਫਸਰ 'ਤੇ ਗੁੱਸਾ ਕਰਨਾ ਜਾਇਜ਼ ਸੀ। 


author

Babita

Content Editor

Related News