ਸੰਗਰੂਰ ਅੰਦਰ ''ਭਾਰਤ ਬੰਦ'' ਨੂੰ ਮਿਲਿਆ ਭਰਵਾਂ ਹੁੰਗਾਰਾ
Tuesday, Dec 08, 2020 - 03:58 PM (IST)
ਸੰਗਰੂਰ (ਬੇਦੀ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖ਼ੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਦਿੱਤੇ ਬੰਦ ਦੇ ਸੱਦਾ ਦਾ ਅੱਜ ਸੰਗਰੂਰ 'ਚ ਪੂਰਨ ਤੌਰ 'ਤੇ ਅਸਰ ਦੇਖਣ ਨੂੰ ਮਿਲਿਆ ਹੈ। ਸ਼ਹਿਰ ਦੇ ਸਾਰੇ ਬਾਜ਼ਾਰ ਅਤੇ ਦੁਕਾਨਾਂ ਬੰਦ ਰਹੀਆਂ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਵੀ ਬੰਦ 'ਚ ਕਿਸਾਨਾਂ ਦਾ ਪੂਰਨ ਸਾਥ ਦਿੱਤਾ। ਅੱਜ ਸੰਗਰੂਰ ਦੀਆਂ 31 ਕਿਸਾਨ ਸਭਾਵਾਂ ਵੱਲੋਂ ਮੰਡੀ ਤੋਂ ਸ਼ਹਿਰ 'ਚ ਮਾਰਚ ਕਰਕੇ ਬਰਨਾਲਾ ਕੈਂਚੀਆਂ 'ਚ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਦੀ ਅਗਵਾਈ ਕਿਸਾਨ ਆਗੂ ਨਿਰਮਲ ਸਿੰਘ ਕੁੱਲ ਹਿੰਦ ਕਿਸਾਨ ਸਭਾ ਸਰਬਜੀਤ ਸਿੰਘ ਵੜੈਚ ਜਮਹੂਰੀ ਕਿਸਾਨ ਸਭਾ ਪੰਜਾਬ, ਜਸਦੀਪ ਸਿੰਘ ਕਿਰਤੀ ਕਿਸਾਨ ਯੂਨੀਅਨ, ਇੰਦਰਪਾਲ ਪੁੰਨਾਂਵਾਲ ਆਲ ਇੰਡੀਆ ਕਿਸਾਨ ਸਭਾ, ਹਰਜੀਤ ਸਿੰਘ ਰਾਜੇਵਾਲ ਕਿਸਾਨ ਸਭਾ ਪੰਜਾਬ ਨੇ ਕੀਤੀ।
ਇਹ ਵੀ ਪੜ੍ਹੋ : ਖ਼ੇਤੀ ਬਿੱਲਾਂ ਖ਼ਿਲਾਫ਼ ਕੈਬਨਿਟ ਮੰਤਰੀ ਰੰਧਾਵਾ ਨੇ ਕਾਹਲਾਂਵਾਲੀ ਚੌਂਕ 'ਚ ਲਾਇਆ ਧਰਨਾ
ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਇਹ ਲੜਾਈ ਨਵੀਂ ਨਹੀਂ, ਪੰਜਾਬ ਨੇ ਇਸ ਤੋਂ ਪਹਿਲਾਂ ਪਗੜੀ ਸੰਭਾਲ ਜੱਟਾਂ, ਰੋਲਟ ਐਕਟ ਵਰਗੇ ਕਾਲੇ ਕਾਨੂੰਨਾਂ ਦਾ ਮੂੰਹ ਮੋੜਿਆ ਹੈ ਅਤੇ ਜਿਨ੍ਹਾਂ ਚਿਰ ਤਿੰਨੇ ਕਾਲੇ ਕਾਨੂੰਨ ਵਾਪਿਸ ਨਹੀਂ ਹੁੰਦੇ, ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਲੜਾਈ ਜਾਰੀ ਰਹੇਗੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਘੋਲ ਦਵਾਉਣ ਲਈ ਫ਼ੌਜ ਅਤੇ ਹੋਰ ਹਥਕੰਡੇ ਵਰਤੇ ਜਾ ਰਹੇ ਹਨ, ਜਿਸਦੀ ਆਗੂਆਂ ਨੇ ਨਿਖੇਧੀ ਕੀਤੀ।
ਉਨ੍ਹਾਂ ਵਲੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨ ਆਗੂ ਨਿਰਮਲ ਸਿੰਘ ਬਟੜਿਆਣਾ, ਇੰਦਰਪਾਲ ਪੁੰਨਾਂਵਾਲ, ਮੁਖਤਿਆਰ ਸਿੰਘ ਰਾਜੇਵਾਲ, ਰਘਵੀਰ ਸਿੰਘ ਬੀ. ਐੱਸ. ਐੱਨ. ਐੱਲ., ਰਾਮਦੇਵ ਭੁਟਾਲ, ਬਿਕਰ ਸਿੰਘ, ਕਿਰਨਪਾਲ ਕੌਰ ਸੰਗਰੂਰ, ਨਾਜਰ ਸਿੰਘ ਆੜ੍ਹਤੀਏ ਨੇ ਕਿਹਾ ਕਿ ਸਾਡਾ ਕਿਸਾਨਾਂ ਨਾਲ ਨੂੰਹ ਮਾਸ ਦਾ ਰਿਸ਼ਤਾ ਹੈ, ਇਸ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ ਅਣ-ਅਧਿਕਾਰਿਤ ਤੌਰ ’ਤੇ ਧਾਰਮਿਕ ਸਥਾਨਾਂ ਦੀ ਉਸਾਰੀ ’ਤੇ ਰੋਕ