3 ਦਿਨ ਪਹਿਲਾਂ ਕਾਰ ਸਮੇਤ ਲਾਪਤਾ ਵਿਅਕਤੀ ਦੀ ਲਾਸ਼ ਭਾਖੜਾ ਨਹਿਰ ''ਚੋਂ ਬਰਾਮਦ

Wednesday, Aug 14, 2019 - 10:13 AM (IST)

3 ਦਿਨ ਪਹਿਲਾਂ ਕਾਰ ਸਮੇਤ ਲਾਪਤਾ ਵਿਅਕਤੀ ਦੀ ਲਾਸ਼ ਭਾਖੜਾ ਨਹਿਰ ''ਚੋਂ ਬਰਾਮਦ

ਸਮਾਣਾ (ਸ਼ਸ਼ੀਪਾਲ)—ਪਿੰਡ ਸਹਜਪੁਰਾ ਤੋਂ 3 ਦਿਨ ਪਹਿਲਾਂ ਕਾਰ ਸਮੇਤ ਲਾਪਤਾ ਹੋਏ 4 ਛੋਟੇ ਬੱਚਿਆਂ ਦੇ ਪਿਤਾ ਦੀ ਲਾਸ਼ ਭਾਖੜਾ ਨਹਿਰ 'ਤੋਂ ਬਰਾਮਦ ਹੋਣ ਦੇ ਬਾਅਦ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਸਮਾਣਾ ਲਿਆਇਆ ਗਿਆ, ਜਦਕਿ ਕਾਰ ਸਬੰਧੀ ਅਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ।

ਸਿਵਿਲ ਹਸਪਤਾਲ ਸਮਾਣਾ 'ਚ ਲਖਬੀਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਪਹੁੰਚੇ ਮਵੀ ਪੁਲਸ ਚੌਕੀ ਦੇ ਅਧਿਕਾਰੀ ਬਲਵੰਤ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਦੀ ਪਤਨੀ ਦੇ ਮੁਤਾਬਕ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਅਤੇ ਉਸ ਦਾ ਪਤੀ ਪਰੇਸ਼ਾਨ ਰਹਿੰਦਾ ਸੀ। 8 ਅਗਸਤ ਦੀ ਰਾਤ ਨੂੰ ਉਹ ਬਿਨਾਂ ਦੱਸੇ ਘਰ 'ਚੋਂ ਕਾਰ ਲੈ ਕੇ ਚਲਾ ਗਿਆ ਅਤੇ ਵਾਪਸ ਨਹੀਂ ਆਇਆ। ਰਿਸ਼ਤੇਦਾਰਾਂ ਅਤੇ ਮਿੱਤਰਾਂ ਤੋਂ ਪਤਾ ਕਰਨ ਦੇ ਬਾਵਜੂਦ ਉਸ ਦਾ ਕੋਈ ਪਤਾ ਨਹੀਂ ਚੱਲ ਸਕਿਆ।

ਐਤਵਾਰ ਦੇਰ ਸ਼ਾਮ ਉਸ ਦੀ ਲਾਸ਼ ਭਾਖੜਾ ਨਹਿਰ ਦੇ ਪਿੰਡ ਧਨੇਠਾ ਪੁੱਲ ਨੇੜਿਓ ਬਰਾਮਦ ਹੋਇਆ। ਮਵੀ ਪੁਲਸ ਚੌਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਸਸਕਾਰ ਦੇ ਲਈ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ। ਕਾਰ ਦੀ ਤਲਾਸ਼ ਕੀਤੀ ਜਾ ਰਹੀ ਹੈ।


author

Shyna

Content Editor

Related News