ਬੇਅਦਬੀ ਦੀ ਘਟਨਾ ਦਾ ਜਾਇਜ਼ਾ ਲੈਣ ਪਿੰਡ ਡੰਗੋਲੀ ਪਹੁੰਚੇ ਲੌਂਗੋਵਾਲ (ਵੀਡੀਓ)

Tuesday, Jun 12, 2018 - 07:29 PM (IST)

ਰੋਪੜ (ਸੱਜਨ ਸੈਣੀ) : ਬੀਤੇ ਦਿਨੀਂ ਜ਼ਿਲਾ ਰੋਪੜ ਦੇ ਪਿੰਡ ਡੰਗੋਲੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਜ ਮੰਗਲਵਾਰ ਨੂੰ ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪਿੰਡ ਵਿਚ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਇਕ ਪਿੰਡ ਇਕ ਗੁਰਦੁਆਰਾ ਮੁਹਿੰਮ ਨੂੰ ਸਫਲ ਕਰਦੇ ਹੋਏ ਪਿੰਡ ਵਿਚ ਇਕ ਹੀ ਗੁਰੂ ਘਰ ਰੱਖਿਆ ਜਾਵੇ। 
ਇਸ ਦੌਰਾਨ ਪਿੰਡ ਦੇ ਮੁੱਖ ਗੁਰੂ ਘਰ ਦੀ ਚੱਲ ਰਹੀ ਕਾਰ ਸੇਵਾ ਲਈ ਭਾਈ ਲੌਂਗੋਵਾਲ ਵੱਲੋਂ ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ ਵੀ ਕੀਤਾ ਅਤੇ ਨਾਲ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਦੂਜੇ ਗੁਰੂ ਘਰ ਵਿਚ ਰਲੇਵਾਂ ਵੀ ਕਰ ਦਿੱਤਾ। ਇਸ ਦੇ ਨਾਲ ਹੀ ਐੱਸ. ਜੀ. ਪੀ. ਸੀ. ਪ੍ਰਧਾਨ ਨੇ ਗੁਰਦੁਆਰਾ ਸਾਹਿਬ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ ਲਈ ਵੀ ਕਿਹਾ ਜੋ 24 ਘੰਟੇ ਕੰਮ ਕਰਨ ਅਤੇ ਗੁਰੂ ਘਰ ਵਿਚ ਹਮੇਸ਼ਾ ਇਕ ਜਾਂ ਦੋ ਸੇਵਾਦਾਰ ਮੌਜੂਦ ਰਹਿਣ।  


Related News