ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ''ਲੌਂਗੋਵਾਲ'' ਨੂੰ ਅੱਤਵਾਦੀਆਂ ਤੋਂ ਜਾਨ ਦਾ ਖ਼ਤਰਾ! ਕੇਂਦਰ ਤੋਂ ਮੰਗੀ ਸੁਰੱਖਿਆ

Saturday, Feb 13, 2021 - 09:40 AM (IST)

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ''ਲੌਂਗੋਵਾਲ'' ਨੂੰ ਅੱਤਵਾਦੀਆਂ ਤੋਂ ਜਾਨ ਦਾ ਖ਼ਤਰਾ! ਕੇਂਦਰ ਤੋਂ ਮੰਗੀ ਸੁਰੱਖਿਆ

ਜਲੰਧਰ (ਐੱਨ. ਮੋਹਨ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਅੱਤਵਾਦੀਆਂ ਤੋਂ ਜਾਨ ਦਾ ਖ਼ਤਰਾ ਹੈ। ਇਸ ਮਾਮਲੇ ’ਚ ਲੌਂਗੋਵਾਲ ਨੇ ਕੇਂਦਰ ਸਰਕਾਰ ਨੂੰ ਇਕ ਚਿੱਠੀ ਲਿਖ ਕੇ ਇਸ ਖ਼ਤਰੇ ਤੋਂ ਬਚਣ ਲਈ ਸੁਰੱਖਿਆ ਕਵਰ ਦੇਣ ਲਈ ਕਿਹਾ ਪਰ ਕੇਂਦਰੀ ਗ੍ਰਹਿ ਮੰਤਰੀ ਨੇ ਲੌਂਗੋਵਾਲ ਦੇ ਇਸ ਖ਼ਦਸ਼ੇ ਨੂੰ ਨਿਰਾਧਾਰ ਦੱਸਿਆ। ਇਸ ਬਾਰੇ ਗ੍ਰਹਿ ਮੰਤਰਾਲਾ ਨੇ ਖ਼ੁਫੀਆ ਏਜੰਸੀਆਂ ਤੋਂ ਇਨਪੁਟ ਮੰਗਵਾਈ ਸੀ, ਜਿਸ ’ਚ ਕਿਹਾ ਗਿਆ ਕਿ ਲੌਂਗੋਵਾਲ ਨੂੰ ਪੰਜਾਬ ’ਚ ਕਿਸੇ ਵੀ ਅੱਤਵਾਦੀ ਜਾਂ ਅੱਤਵਾਦੀ ਸੰਗਠਨ ਤੋਂ ਕੋਈ ਖ਼ਤਰਾ ਨਹੀਂ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਤੜਕਸਾਰ ਇਮਾਰਤ ਨੂੰ ਲੱਗੀ ਭਿਆਨਕ ਅੱਗ, ਦੂਰ ਤੱਕ ਉੱਠੀਆਂ ਲਪਟਾਂ

ਨਾਲ ਹੀ ਗ੍ਰਹਿ ਮੰਤਰਾਲਾ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਥਾਨਕ ਪੱਧਰ ’ਤੇ ਲੌਂਗੋਵਾਲ ਨੂੰ ਕੋਈ ਧਮਕੀ ਮਿਲੀ ਹੈ ਤਾਂ ਪੰਜਾਬ ਸਰਕਾਰ ਉਸ ਦੀ ਸੁਰੱਖਿਆ ’ਤੇ ਵਿਚਾਰ ਕਰ ਸਕਦੀ ਹੈ। ਬੀਤੇ ਸਾਲ 27 ਨਵੰਬਰ ਨੂੰ ਗੋਬਿੰਦ ਸਿੰਘ ਲੌਂਗੋਵਾਲ ਦੀ ਥਾਂ ’ਤੇ ਬੀਬੀ ਜਗੀਰ ਕੌਰ ਨੂੰ ਐੱਸ. ਜੀ. ਪੀ. ਸੀ. ਦਾ ਪ੍ਰਧਾਨ ਬਣਾਇਆ ਗਿਆ ਸੀ। ਇਸ ਦੇ ਕਰੀਬ ਇਕ ਹੀ ਹਫ਼ਤੇ ਬਾਅਦ 1 ਦਸੰਬਰ, 2020 ਨੂੰ ਲੌਂਗੋਵਾਲ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਈ-ਮੇਲ ਭੇਜ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਅੱਤਵਾਦੀਆਂ ਤੋਂ ਜਾਨ ਦਾ ਖ਼ਤਰਾ ਹੈ ਅਤੇ ਉਨ੍ਹਾਂ ’ਤੇ ਕਿਸੇ ਵੀ ਵੇਲੇ ਹਮਲਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਬੋਰਡ ਵੱਲੋਂ 5ਵੀਂ ਤੇ 8ਵੀਂ ਜਮਾਤ ਦੀ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਦੇ ਸ਼ਡਿਊਲ 'ਚ ਵਾਧਾ

ਇਸ ਲਈ ਉਨ੍ਹਾਂ ਨੂੰ ਸੁਰੱਖਿਆ ਕਵਰ ਦਿੱਤਾ ਜਾਵੇ। ਇਸ ਲਈ ਉਨ੍ਹਾਂ ਨੇ ਕਈ ਘਟਨਾਵਾਂ ਦਾ ਹਵਾਲਾ ਵੀ ਦਿੱਤਾ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮਹਿਕਮੇ ਦੇ ਵੀ. ਆਈ. ਪੀ. ਸੈਕਸ਼ਨ ਤੋਂ ਇਸ ਸਬੰਧ ’ਚ ਕੇਂਦਰੀ ਖ਼ੁਫੀਆ ਏਜੰਸੀਆਂ ਤੋਂ ਇਨਪੁਟ ਮੰਗੀ ਸੀ, ਜਿਸ ਦੇ ਜਵਾਬ ’ਚ ਕਿਹਾ ਗਿਆ ਸੀ ਕਿ ਲੌਂਗੋਵਾਲ ਨੂੰ ਅਜਿਹਾ ਕੋਈ ਖ਼ਤਰਾ ਕਿਸੇ ਅੱਤਵਾਦੀ ਜਾਂ ਅੱਤਵਾਦੀ ਸੰਗਠਨ ਤੋਂ ਨਹੀਂ ਹੈ, ਜਿਸ ਤਰ੍ਹਾਂ ਕਿ ਉਹ ਸ਼ੱਕ ਜ਼ਾਹਿਰ ਕਰ ਰਹੇ ਹਨ ਪਰ ਕੇਂਦਰ ਸਰਕਾਰ ਨੇ ਇਸ ਬਾਰੇ ’ਚ ਪੰਜਾਬ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਘਰ 'ਚ ਵਿਆਹ ਤੋਂ ਪਹਿਲਾਂ ਕਤਲ ਕੀਤੀ ਪਤਨੀ, ਡੋਲੀ ਤੋਰਨ ਦੀ ਥਾਂ ਮੌਤ ਦੇ ਮੂੰਹ 'ਚ ਪਹੁੰਚਾਈ 'ਧੀ'

ਗ੍ਰਹਿ ਮਹਿਕਮੇ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਇਕ ਅਧਿਕਾਰਕ ਪੱਤਰ ’ਚ ਕਿਹਾ ਗਿਆ ਕਿ ਲੌਂਗੋਵਾਲ ਨੂੰ ਅਜਿਹੀ ਕੋਈ ਧਮਕੀ ਨਹੀਂ ਮਿਲੀ ਹੈ, ਜਿਸ ਤਰ੍ਹਾਂ ਉਹ ਦੱਸ ਰਹੇ ਹਨ। ਇਸ ਬਾਰੇ ਜਾਂਚ ਕਰਵਾ ਲਈ ਗਈ ਹੈ, ਫਿਰ ਵੀ ਜੇਕਰ ਪੰਜਾਬ ਸਰਕਾਰ ਨੂੰ ਅਜਿਹਾ ਲੱਗਦਾ ਹੈ ਕਿ ਲੌਂਗੋਵਾਲ ਨੂੰ ਸਥਾਨਕ ਪੱਧਰ ’ਤੇ ਕੋਈ ਖ਼ਤਰਾ ਹੈ ਤਾਂ ਉਹ ਆਪਣੇ ਪੱਧਰ ’ਤੇ ਲੌਂਗੋਵਾਲ ਦੀ ਸੁਰੱਖਿਆ ਨੂੰ ਲੈ ਕੇ ਕੋਈ ਇੰਤਜ਼ਾਮ ਕਰ ਸਕਦੀ ਹੈ। ਉੱਧਰ ਸੂਬੇ ਦੀਆਂ ਖ਼ੁਫੀਆ ਏਜੰਸੀਆਂ ਇਸ ਗੱਲ ਨੂੰ ਟਟੋਲਣ ’ਚ ਲੱਗ ਗਈਆਂ ਹਨ ਕਿ ਪ੍ਰਧਾਨ ਦਾ ਅਹੁਦਾ ਖੁੱਸ ਜਾਣ ਤੋਂ ਬਾਅਦ ਲੌਂਗੋਵਾਲ ਨੂੰ ਕਿਸ ਤੋਂ ਖ਼ਤਰਾ ਹੋ ਸਕਦਾ ਹੈ।
ਨੋਟ : ਅੱਤਵਾਦੀਆਂ ਤੋਂ ਜਾਨ ਦਾ ਖ਼ਤਰਾ ਦੱਸਦਿਆਂ ਲੌਂਗੋਵਾਲ ਵੱਲੋਂ ਕੇਂਦਰ ਨੂੰ ਲਿਖੀ ਚਿੱਠੀ ਬਾਰੇ ਦਿਓ ਆਪਣੀ ਰਾਏ


author

Babita

Content Editor

Related News