CM ਮਾਨ ਦੇ ਲੁਧਿਆਣਾ ਦੌਰੇ ਨਾਲ ਕਈਆਂ ਨੂੰ ਆਈਆਂ ‘ਤ੍ਰੇਲੀਆਂ’, ਬਲਾਕ ਪ੍ਰਧਾਨਾਂ ਦੇ ਚਿਹਰਿਆਂ ’ਤੇ ਲਾਲੀ
Tuesday, Aug 01, 2023 - 07:09 PM (IST)
ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੁਧਿਆਣਾ ਦੌਰੇ ਦੌਰਾਨ 31 ਜੁਲਾਈ ਨੂੰ ਸ਼ਾਮ ਲੁਧਿਆਣਾ ਦੇ ਆਲੀਸ਼ਾਨ ਹੋਟਲ ਜਿਥੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਸ਼ਾਨਦਾਰ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਇਹ ਵੀ ਚਰਚਾ ਰਹੀ ਕਿ ਉਹ ਸ਼ਾਮ ਨੂੰ ਵਿਧਾਇਕਾਂ ਨੂੰ ਨਹੀਂ ਮਿਲੇ, ਸਿਰਫ਼ ਰਾਤ ਨੂੰ ਬਲਾਕ ਪ੍ਰਧਾਨ ਬੁਲਾ ਕੇ ਹੋਟਲ ’ਚ ਉਨ੍ਹਾਂ ਨੂੰ ਖਾਣੇ ਦੀ ਦਾਅਵਤ ਦਿੱਤੀ ਅਤੇ ਉਨ੍ਹਾਂ ਦੇ ਨਾਲ ਖੁੱਲੀਆਂ ਗੱਲਾਂ ਕੀਤੀਆਂ ਅਤੇ ਉਨ੍ਹਾਂ ਦੇ ਢਿੱਡ ਦੀਆਂ ਗੱਲਾਂ ਵੀ ਸੁਣੀਆਂ। ਇਹ ਗੱਲਾਂ ਕੀ ਸਨ ਅਤੇ ਕਿਸ ਦੇ ਹੱਕ ’ਚ ਜਾਂ ਕਿਸ ਦੇ ਖ਼ਿਲਾਫ਼ ਸਨ, ਇਹ ਤਾਂ ਮੁੱਖ ਮੰਤਰੀ ਜਾਂ ਉਹ ਬਲਾਕ ਪ੍ਰਧਾਨ ਹੀ ਦੱਸ ਸਕਦੇ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਨਾਲ ਰਾਤ ਦਾ ਖਾਣਾ ਖਾਧਾ ਹੈ। ਬਾਕੀ ਪਿਛਲੇ ਕੁਝ ਦਿਨਾਂ ਤੋਂ ਮੀਡੀਆ ’ਚ ਇਹ ਖ਼ਬਰ ਪ੍ਰਮੁੱਖਤਾ ਨਾਲ ਵਾਰ-ਵਾਰ ਅੱਗੇ ਆ ਰਹੀ ਹੈ ਕਿ ‘ਆਪ’ ਦੀ ਹਾਈ ਕਮਾਂਡ ਲੁਧਿਆਣਾ ਦੇ ਛੇ ਵਿਧਾਇਕਾਂ ਦਾ ਕਾਰਗੁਜ਼ਾਰੀ ਦੀ ਰਿਪੋਰਟ ਅਤੇ ਉਨ੍ਹਾਂ ਦੀ ਪਾਰਟੀ ਪ੍ਰਤੀ ਫੀਡਬੈਕ ਲਈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਮਰਹੂਮ ਗਾਇਕ ਸੁਰਿੰਦਰ ਛਿੰਦਾ ਦੇ ਪਰਿਵਾਰ ਨਾਲ ਦੁੱਖ ਵੰਡਾਇਆ
ਜਿਸ ਦੇ ਚਲਦੇ ਚਾਰ ਵਿਧਾਇਕਾਂ ’ਤੇ ਉਂਗਲ ਉੱਠਣ ਦੀਆਂ ਵੀ ਖਬਰਾਂ ਹਨ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਜ਼ੀ ਫੇਰੀ ਨਾਲ ਬਲਾਕ ਪ੍ਰਧਾਨਾਂ ਦੇ ਚਿਹਰਿਆਂ ’ਤੇ ਲਾਲੀ ਜ਼ਰੂਰ ਆ ਗਈ ਹੋਵੇਗੀ ਪਰ ਜਿਨ੍ਹਾਂ ਨੂੰ ਰਾਜਸੀ ਤ੍ਰੇਲੀਆਂ ਆਈਆਂ ਹਨ, ਉਹ ਖੁਦ ਹੀ ਮਹਿਸੂਸ ਕਰ ਰਹੇ ਹੋਣਗੇ ਕਿ ਉਨ੍ਹਾਂ ਨੇ ਪਿਛਲੇ 15 ਮਹੀਨਿਆਂ ’ਚ ਸਰਕਾਰ ਦੇ ਚਲਦੇ ਕਿੰਨੇ ਕੁ ਵਿਕਾਸ ਕਾਰਜ ਜਾਂ ਲੋਕਾਂ ਨਾਲ ਨੇੜਤਾ ਵਧਾਈ ਹੈ ਜਾਂ ਕੰਮਕਾਰ ਕਰਵਾਉਣ ’ਚ ਕਿੰਨੀ ਭੂਮਿਕਾ ਨਿਭਾਈ ਹੈ ਜਿਸ ਦੀ ਫੀਡਬੈਕ ਪਾਰਟੀ ਤੇ ਸਰਕਾਰ ਨੂੰ ਪਿਛਲੇ ਦਿਨੀਂ ਲਈ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਕਲਾਕਾਰ ਦੇ ਦੋਸਤ ਰਣਬੀਰ ਸਿੰਘ ਬਾਠ ਦੇ ਘਰ ਐੱਨ. ਆਈ. ਏ. ਵੱਲੋਂ ਛਾਪੇਮਾਰੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8