ਦੁਸਹਿਰੇ ਮੌਕੇ ਮੋਹਾਲੀ ਪੁੱਜੇ CM ਮਾਨ ਬੋਲੇ, ਭਗਵਾਨ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ
Wednesday, Oct 05, 2022 - 06:43 PM (IST)
ਮੋਹਾਲੀ (ਵੈੱਬ ਸੈਕਸ਼ਨ)—ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਵਿਖੇ ਫੇਸ-8 ’ਚ ਰੱਖੇ ਗਏ ਸਮਾਗਮ ’ਚ ਸ਼ਿਰਕਤ ਕਰਨ ਪੁੱਜੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਆਪਣੇ ਸੰਬੋਧਨ ’ਚ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਸਾਰੇ ਧਰਮ ਏਕਤਾ ਦਾ ਪ੍ਰਤੀਕ ਹਨ ਅਤੇ ਮਨੁੱਖਤਾ ਦੀ ਭਲਾਈ ਦਾ ਸੁਨੇਹਾ ਦਿੰਦੇ ਹਨ। ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਦੁਸਹਿਰੇ ਮੌਕੇ ਜਲੰਧਰ 'ਚ ਭਾਰਗੋ ਕੈਂਪ ਦੇ 16 ਸਾਲਾ ਮੁੰਡੇ ਨੇ ਤਿਆਰ ਕੀਤਾ ਵੱਖਰੇ ਢੰਗ 'ਚ ਰਾਵਣ, ਹੋ ਰਹੀਆਂ ਤਾਰੀਫ਼ਾਂ
ਉਨ੍ਹਾਂ ਕਿਹਾ ਕਿ ਸਾਡਾ ਮੁਲਖ ਇਕ ਫੁਲਵਾਰੀ ਹੈ ਅਤੇ ਇਸ ’ਚ ਵੱਖ-ਵੱਖ ਤਰ੍ਹਾਂ ਦੇ ਫੁੱਲ ਹਨ, ਇਹ ਫੁੱਲ ਵੀ ਸਾਡਾ ਹੀ ਹੈ ਅਤੇ ਹਰ ਧਰਮ ਨਾਲ ਸਬੰਧਤ ਤਿਉਹਾਰ ਮਨਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਭਗਵਾਨ ਸ਼੍ਰੀ ਰਾਮ ਦੀਆਂ ਸਿੱਖਿਆਵਾਂ ਦੇ ਰਾਹ ’ਤੇ ਚੱਲਣ ਲਈ ਵੀ ਲੋਕਾਂ ਨੂੰ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਕੁੜੀ ਨੇ ਸ਼ਰੇਆਮ ਕੀਤੇ ਹਵਾਈ ਫਾਇਰ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੂੰ ਪਈਆਂ ਭਾਜੜਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ