ਨਵਜੋਤ ਸਿੱਧੂ ਦੇ ਟੀ. ਵੀ. ਸ਼ੋਅ ਨੂੰ ਲੈ ਕੇ ਭਗਵੰਤ ਮਾਨ ਦੀ ਨਸੀਹਤ, ਦਿੱਤਾ ਵੱਡਾ ਬਿਆਨ...

03/22/2017 6:29:07 PM

ਸੰਗਰੂਰ : ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਟੀ. ਵੀ. ਜਗਤ ਤੋਂ ਦੂਰੀ ਬਣਾ ਕੇ ਕੈਬਨਿਟ ਮੰਤਰੀ ਵਜੋਂ ਲੋਕਾਂ ਦੀ ਸੇਵਾ ਕਰਨ ਦੀ ਨਸੀਹਤ ਦਿੱਤੀ ਹੈ। ਭਗਵੰਤ ਮਾਨ ਨੇ ਆਪਣੀ ਉਦਾਹਰਣ ਦੇ ਕੇ ਸਿੱਧੂ ਨੂੰ ਸਿਰਫ ਸਿਆਸਤ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਕਾਲੀ ਸਰਕਾਰ ਦਾ 97 ਸਾਲ ਪੁਰਾਣਾ ਕਿਲ੍ਹਾ ਹਿਲਾ ਕੇ ਰੱਖ ਦਿੱਤਾ। ਇੰਨਾ ਹੀ ਨਹੀਂ ਮਾਨ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਬਾਖੂਬੀ ਨਾਲ ਨਿਭਾਏਗੀ ਅਤੇ ਕਾਂਗਰਸ ਦੇ ਹਰ ਚੰਗੇ ਮਾੜੇ ਕੰਮਾਂ ''ਤੇ ਬਾਰੀਕੀ ਨਾਲ ਨਜ਼ਰ ਰੱਖੇਗੀ।


Gurminder Singh

Content Editor

Related News