ਭਗਵੰਤ ਮਾਨ 'ਤੇ ਸੰਗਰੂਰ ਦੇ ਲੋਕਾਂ ਦਾ ਤੰਜ 'ਮਾਨ ਲੱਭਦਾ ਕਿੱਥੇ ਹੈ'

Monday, Jul 29, 2019 - 12:23 PM (IST)

ਭਗਵੰਤ ਮਾਨ 'ਤੇ ਸੰਗਰੂਰ ਦੇ ਲੋਕਾਂ ਦਾ ਤੰਜ 'ਮਾਨ ਲੱਭਦਾ ਕਿੱਥੇ ਹੈ'

ਸੰਗਰੂਰ (ਵੈੱਬ ਡੈਸਕ) : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਸੀ ਪਰ ਹੁਣ ਉਹ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਹਨ। ਘੱਗਰ ਵਿਚ ਆਏ ਹੜ੍ਹ ਕਾਰਨ ਸੰਗਰੂਰ ਦੇ 6 ਪਿੰਡਾਂ ਦਾ ਕਾਫੀ ਨੁਕਸਾਨ ਹੋਣ ਦੇ ਬਾਅਦ ਵੀ ਮਾਨ ਇੱਥੇ ਸਥਿਤੀ ਦਾ ਜਾਇਜ਼ਾ ਲੈਣ ਨਹੀਂ ਪਹੁੰਚੇ। ਮਾਨ ਦੀ ਗੈਰ-ਹਾਜ਼ਰੀ ਨੇ ਪਿੰਡ ਵਾਸੀਆਂ ਨੂੰ ਭਾਰੀ ਠੇਸ ਪਹੁੰਚਾਈ ਹੈ।

ਲੋਕਾਂ ਨੇ ਮਾਨ 'ਤੇ ਤੰਜ ਕੱਸਦੇ ਹੋਏ ਚੋਣਾਂ ਦੌਰਾਨ ਭਗਵੰਤ ਵੱਲੋਂ ਚਲਾਏ ਜਾ ਰਹੇ ਪੰਜਾਬੀ ਗਾਣੇ 'ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ ਆ' ਦਾ ਉਲਟ ਕਰ ਦਿੱਤਾ ਹੈ। ਹੁਣ ਲੋਕ ਕਹਿ ਰਹੇ ਹਨ 'ਮਾਨ ਲੱਭਦਾ ਕਿੱਥੇ ਹੈ'। ਉਥੇ ਹੀ ਉਨ੍ਹਾਂ ਦੇ ਸਮਰਥਨ ਵਿਚ ਉਤਰੇ 'ਆਪ' ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਾਨ ਵਿਦੇਸ਼ ਯਾਤਰਾ 'ਤੇ ਸਨ ਅਤੇ ਜਲਦੀ ਹੀ ਉਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ।


author

cherry

Content Editor

Related News