ਭਗਵੰਤ ਮਾਨ ''ਤੇ ਮਜੀਠੀਆ ਦਾ ਖੁਲਾਸਾ

07/26/2016 6:03:09 PM

ਚੰਡੀਗੜ੍ਹ : ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਗਾਇਆ ਹੈ ਕਿ ਸੰਸਦ ਦੀ ਵੀਡੀਓ ਸੋਸ਼ਲ ਮੀਡੀਆ ''ਤੇ ਪਾਉਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਦੇ ਸੰਬੰਧ ਵਿਦੇਸ਼ੀ ਏਜੰਸੀਆਂ ਨਾਲ ਹਨ। ਮਜੀਠੀਆ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਦੇਸ਼ ਦੀ ਸੁਰੱਖਿਆ ਨਾਲ ਕੋਝਾ ਮਜ਼ਾਕ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦੀ ਗ੍ਰਿਫਤਾਰੀ ਤੋਂ ਬਾਅਦ ਹੋ ਰਹੇ ਪ੍ਰਦਰਸ਼ਨ ਨੂੰ ਮਜੀਠੀਆ ਨੇ ''ਆਪ'' ਪਾਰਟੀ ਦੀ ਦੋਗਲੀ ਨੀਤੀ ਦੱਸਿਆ ਹੈ।
ਦੱਸ ਦਈਏ ਕਿ ਸੰਸਦ ਦੀ ਵੀਡੀਓ ਬਣਾ ਕੇ ਵਿਵਾਦਾਂ ''ਚ ਆਏ ਭਗਵੰਤ ਮਾਨ ''ਤੇ ਆਏ ਦਿਨ ਵਿਰੋਧੀ ਧਿਰਾਂ ਵਲੋਂ ਹਮਲੇ ਜਾਰੀ ਹਨ। ਇਸ ਵਿਵਾਦ ਦੇ ਚੱਲਦੇ ਸਪੀਕਰ ਵਲੋਂ 3 ਅਗਸਤ ਤੱਕ ਭਗਵੰਤ ਮਾਨ ਦੇ ਸੰਸਦ ''ਚ ਜਾਣ ''ਤੇ ਬੈਨ ਲਗਾ ਦਿੱਤਾ ਹੈ।


Gurminder Singh

Content Editor

Related News