ਭਗਵੰਤ ਮਾਨ ਤੋਂ ਸੁਣੋ, ਕੈਪਟਨ ਸਰਕਾਰ ਬਣਨ ਨਾਲ ਪੰਜਾਬ 'ਚ ਕੀ ਹੋਇਆ ਬਦਲਾਅ (ਵੀਡੀਓ)

Sunday, Mar 04, 2018 - 06:31 PM (IST)

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਦੇ ਪਿੰਡ ਲਖਮੀਰਵਾਲਾ 'ਚ ਮੀਟਿੰਗ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਕਾਂਗਰਸ ਸਰਕਾਰ ਨੂੰ ਲੰਮੇ ਹੱਥੀਂ ਲੈਂਦੇ ਹੋਏ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਆਪਣੇ ਹੀ ਅੰਦਾਜ਼ 'ਚ ਕਾਂਗਰਸ ਨੂੰ ਭੰਡਦਿਆਂ ਮਾਨ ਨੇ ਦੱਸਿਆ ਕਿ ਕੈਪਟਨ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ 'ਚ ਕੀ ਕੁਝ ਬਦਲਿਆ ਹੈ। ਮਾਨ ਨੇ ਕਿਹਾ ਕਿ ਸਰਕਾਰ ਨੇ ਜਨਤਾ ਨਾਲ ਕੀਤੇ ਵਾਅਦੇ ਤਾਂ ਕੀ ਪੂਰੇ ਕਰਨ ਸੀ ਸਗੋਂ ਇਕ ਸਾਲ ਵਿਚ ਸੂਬੇ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਦੁਖੀ ਕਰ ਦਿੱਤਾ ਹੈ।
ਮਾਨ ਨੇ ਕਿਹਾ ਕਿ ਪੰਜਾਬ ਵਿਚ ਜੇ ਕੁਝ ਬਦਲਿਆ ਹੈ ਤਾਂ ਉਹ ਇਹ ਹੈ ਕਿ ਪਹਿਲਾਂ ਲੋਕ ਮਾਰ ਖਾਣ ਬਠਿੰਡਾ ਜਾਂਦੇ ਸਨ ਜਦਕਿ ਹੁਣ ਪਟਿਆਲਾ ਜਾਣਾ ਪੈਂਦਾ ਹੈ। ਇਸਦੇ ਨਾਲ ਹੀ 'ਆਪ' ਸਾਂਸਦ ਨੇ ਕਾਂਗਰਸ ਵਲੋਂ 17 ਲੱਖ ਕਿਸਾਨਾਂ ਦੀ ਕਰਜ਼ਾ ਮੁਆਫੀ ਨੂੰ ਵੀ ਮਹਿਜ਼ ਖਾਨਾਪੂਰਤੀ ਕਰਾਰ ਦਿੱਤਾ।


Related News