''ਭਗਵੰਤ ਮਾਨ'' ਨੇ ਕਿਸਾਨਾਂ ਦੇ ਹੱਕ ''ਚ ਮਾਰਿਆ ਨਾਅਰਾ, ਟਵਿੱਟਰ ''ਤੇ ਛੇੜੀ ਸਿਆਸੀ ਜੰਗ
Monday, Oct 05, 2020 - 07:56 AM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਅਤੇ 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕੇਂਦਰ ਦੇ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ ਦੇ ਹੱਕ 'ਚ ਨਾਅਰਾ ਮਾਰਿਆ ਹੈ ਅਤੇ ਇਸ ਦੇ ਨਾਲ ਹੀ ਟਵਿੱਟਰ 'ਤੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਖ਼ਿਲਾਫ਼ ਸਿਆਸੀ ਜੰਗ ਛੇੜ ਦਿੱਤੀ ਹੈ। ਕਿਸਾਨਾਂ ਦੇ ਮੁੱਦੇ 'ਤੇ ਭਗਵੰਤ ਮਾਨ ਨੇ ਤਿੰਨੇ ਸਿਆਸੀ ਪਾਰਟੀਆਂ ਨੂੰ ਘੇਰਿਆ ਹੈ।
ਭਗਵੰਤ ਮਾਨ ਨੇ ਟਵੀਟ ਕੀਤਾ, ''ਕਾਂਗਰਸ ਦੀ ਨਜ਼ਰ...ਟਰੈਕਟਰ 'ਤੇ, ਭਾਜਪਾ ਦੀ ਨਜ਼ਰ...ਟਰੈਕਟਰ 'ਤੇ, ਅਕਾਲੀ ਦਲ ਦੀ ਨਜ਼ਰ...ਟਰੈਕਟਰ 'ਤੇ, ਕਿਸਾਨਾਂ ਦੀ ਨਜ਼ਰ...ਇਨ੍ਹਾਂ ਦੇ ਦੋਗਲੇ ਕਰੈਕਟਰ 'ਤੇ।'' ਇਸ ਤੋਂ ਬਾਅਦ ਭਗਵੰਤ ਮਾਨ ਨੇ ਇਕ ਹੋਰ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਅਟਲ ਟਨਲ ਦਾ ਉਦਘਾਟਨ ਕਰਨ ਮੌਕੇ ਦੀ ਤਸਵੀਰ ਸਾਂਝੀ ਕੀਤੀ ਅਤੇ ਕਿਹਾ, ''ਦੇਸ਼ ਰੰਗਾ ਹੈ, ਵਿਰੋਧ ਕੇ ਰੰਗ ਮੇਂ...ਲੋਗ ਸੜਕੋਂ ਪਰ, ਪ੍ਰਧਾਨ ਸੇਵਕ ਸੁਰੰਗ ਮੇਂ'',
ਇਹ ਵੀ ਪੜ੍ਹੋ : ਸਮਰਾਲਾ 'ਚ ਸਨਸਨੀਖੇਜ਼ ਮਾਮਲਾ, ਸਿਵਲ ਹਸਪਤਾਲ ਦੇ ਮੁਲਾਜ਼ਮ ਨੇ ਵਾਕਫ਼ ਬੀਬੀ ਨਾਲ ਕੀਤੀ ਖ਼ੁਦਕੁਸ਼ੀ
ਜਿਸ ਤੋਂ ਬਾਅਦ ਕਈ ਲੋਕਾਂ ਨੇ ਭਗਵੰਤ ਮਾਨ ਨੂੰ ਇਨ੍ਹਾਂ ਟਵੀਟਾਂ ਕਾਰਨ ਬੁਰੀ ਤਰ੍ਹਾਂ ਟਰੋਲ ਕੀਤਾ ਅਤੇ ਕਈ ਲੋਕ ਉਨ੍ਹਾਂ ਦੇ ਬਚਾਅ 'ਚ ਵੀ ਉਤਰ ਆਏ। ਦੱਸ ਦੇਈਏ ਕਿ ਕੇਂਦਰ ਸਰਕਾਰ ਦਾ ਖੇਤੀ ਬਿੱਲ ਹੁਣ ਕਾਨੂੰਨ ਦਾ ਰੂਪ ਲੈ ਚੁੱਕਾ ਹੈ ਅਤੇ ਪੰਜਾਬ-ਹਰਿਆਣਾ 'ਚ ਇਸ ਕਾਨੂੰਨ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ : ਝੋਨੇ ਦੀਆਂ ਬੱਲੀਆਂ ਚੁਗਦੀ ਜਨਾਨੀ ਦਰਦਨਾਕ ਹਾਦਸੇ ਦਾ ਸ਼ਿਕਾਰ, ਗਮਗੀਨ ਹੋਇਆ ਮਾਹੌਲ
ਜਿੱਥੇ ਕਾਂਗਰਸ ਦੇ ਨਾਲ-ਨਾਲ ਭਾਜਪਾ ਦੀ ਭਾਈਵਾਲ ਰਹੀ ਅਕਾਲੀ ਦਲ ਪਾਰਟੀ ਨੇ ਵੀ ਕੇਂਦਰ ਸਰਕਾਰ 'ਤੇ ਇਸ ਕਾਨੂੰਨ ਲਈ ਨਿਸ਼ਾਨਾ ਸਾਧਿਆ ਹੈ, ਉੱਥੇ ਹੀ ਆਮ ਆਦਮੀ ਪਾਰਟੀ ਵੀ ਲਗਾਤਾਰ ਪੰਜਾਬ 'ਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਘੇਰ ਰਹੀ ਹੈ।