ਰੁੱਸੀ ਪਤਨੀ ਨੂੰ ਅਮਰੀਕਾ ਜਾ ਕੇ ਮਨਾਉਣਗੇ 'ਭਗਵੰਤ ਮਾਨ'

Monday, Jun 03, 2019 - 11:37 AM (IST)

ਰੁੱਸੀ ਪਤਨੀ ਨੂੰ ਅਮਰੀਕਾ ਜਾ ਕੇ ਮਨਾਉਣਗੇ 'ਭਗਵੰਤ ਮਾਨ'

ਚੰਡੀਗੜ੍ਹ : ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਅੰਦਰ ਆਪਣੀ ਰੁੱਸੀ ਹੋਈ ਪਤਨੀ ਲਈ ਮੋਹ ਜਾਗ ਗਿਆ ਹੈ। ਇਸੇ ਲਈ ਤਾਂ ਉਹ ਹੁਣ ਆਪਣੀ ਪਤਨੀ ਨੂੰ ਮਨਾਉਣ ਲਈ ਅਮਰੀਕਾ ਜਾ ਰਹੇ ਹਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਭਗਵੰਤ ਮਾਨ ਪੁਰਾਣੀਆਂ ਤਲਖੀਆਂ ਨੂੰ ਖਤਮ ਕਰਕੇ ਆਪਣੇ ਪਰਿਵਾਰਕ ਜੀਵਨ ਨੂੰ ਦੁਬਾਰਾ ਵਧੀਆ ਢੰਗ ਨਾਲ ਚਲਾਉਣਾ ਚਾਹੁੰਦੇ ਹਨ। ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਭਗਵੰਤ ਮਾਨ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਅਮਰੀਕਾ ਚਲੀ ਗਈ ਸੀ। ਭਗਵੰਤ ਮਾਨ ਦਾ ਇਕ ਬੇਟਾ ਅਤੇ ਇਕ ਬੇਟੀ ਹੈ, ਜੋ ਕਿ ਉਨ੍ਹਾਂ ਦੀ ਪਤਨੀ ਨਾਲ ਹੀ ਅਮਰੀਕਾ 'ਚ ਰਹਿ ਰਹੇ ਹਨ। 

ਭਗਵੰਤ ਮਾਨ ਨੇ ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਵਿਊ 'ਚ ਆਪਣੀ ਪਤਨੀ ਦੀ ਕਾਫੀ ਤਾਰੀਫ ਕੀਤੀ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਜਦੋਂ ਉਨ੍ਹਾਂ ਦੀ ਜਿੱਤ ਹੋਈ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨਾਲ ਨਹੀਂ ਸਨ, ਜਦੋਂ ਕਿ ਬਾਕੀ ਸਾਰੇ ਉਮੀਦਵਾਰਾਂ ਦੇ ਪਰਿਵਾਰ ਉਨ੍ਹਾਂ ਨਾਲ ਕੰਮ ਕਰਵਾ ਰਹੇ ਸਨ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਗਲਤੀ ਹੋਵੇਗੀ ਤਾਂ ਉਹ ਆਪਣੀ ਪਤਨੀ ਤੋਂ ਮੁਆਫੀ ਵੀ ਮੰਗਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਦੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਉਹ ਆਪਣੀ ਪਤਨੀ ਦੀ ਇੱਜ਼ਤ ਕਰਦੇ ਹਨ।


author

Babita

Content Editor

Related News