ਲੋਕ ਅਕਾਲੀਆਂ ਤੋਂ ਬਾਅਦ ਹੁਣ ਕਾਂਗਰਸ ਦੇ ਨਿਜ਼ਾਮ ਤੋਂ ਵੀ ਅੱਕੇ : ਭਗਵੰਤ ਮਾਨ

Tuesday, Jun 12, 2018 - 05:28 AM (IST)

ਲੋਕ ਅਕਾਲੀਆਂ ਤੋਂ ਬਾਅਦ ਹੁਣ ਕਾਂਗਰਸ ਦੇ ਨਿਜ਼ਾਮ ਤੋਂ ਵੀ ਅੱਕੇ : ਭਗਵੰਤ ਮਾਨ

ਖੰਨਾ(ਸੁਖਵਿੰਦਰ ਕੌਰ)—ਸਥਾਨਕ ਰਾਮਗੜ੍ਹੀਆ ਭਵਨ ਖੰਨਾ ਵਿਖੇ ਹੋਈ ਜ਼ਿਲਾ ਪੱਧਰੀ ਮੀਟਿੰਗ ਦੌਰਾਨ ਆਪ ਦੇ ਮੈਂਬਰ ਪਾਰਲੀਮੈਂਟ ਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਪਾਰਟੀ ਆਗੂਆਂ ਅਤੇ ਵਾਲੰਟੀਅਰਾਂ ਨੂੰ ਸੰਬੋਧਨ ਕੀਤਾ। ਮੀਟਿੰਗ ਦੌਰਾਨ ਸੂਬਾ ਪ੍ਰਧਾਨ ਭਗਵੰਤ ਮਾਨ, ਮੀਤ ਪ੍ਰਧਾਨ ਡਾ. ਬਲਵੀਰ ਸਿੰਘ, ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਜਗਤਾਰ ਸਿੰਘ, ਵਿਧਾਇਕ ਹਰਪਾਲ ਸਿੰਘ ਚੀਮਾ ਦਿੜ੍ਹਬਾ, ਮਾਲਵਾ ਜ਼ੋਨ 2 ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਸਮੇਤ ਵੱਡੀ ਗਿਣਤੀ ਵਿਚ ਸੀਨੀਅਰ ਆਗੂਆਂ ਨੇ ਸ਼ਮੁਲੀਅਤ ਕੀਤੀ। ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਤੇ ਕਾਂਗਰਸੀ ਇੱਕੋ ਥਾਲੀ ਦੇ ਚੱਟੇ-ਵੱਟੇ ਹਨ। ਪਿਛਲੇ 10 ਸਾਲਾਂ ਦੌਰਾਨ ਸੁਬੇ ਵਿੱਚ ਭ੍ਰਿਸ਼ਟਾਚਾਰ ਜ਼ੋਰਾਂ 'ਤੇ ਰਿਹਾ, ਹੁਣ ਉਸੇ ਹੀ ਤਰ੍ਹਾਂ ਕਾਂਗਰਸ ਦੀ ਸਰਕਾਰ ਵਿੱਚ ਵੀ ਬਹੁਤ ਬੁਰਾ ਹਾਲ ਹੈ, ਲੋਕਾਂ ਨੂੰ ਉਨ੍ਹਾਂ ਦੀਆਂ ਬੁਨਿਆਦੀ ਸਹੁਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਅਕਾਲੀ-ਭਾਜਪਾ ਸਰਕਾਰ ਦੇ ਭ੍ਰਿਸ਼ਟ ਨਿਜ਼ਾਮ ਤੋਂ ਪੰਜਾਬ ਦੇ ਲੋਕ ਅੱਕ ਚੁੱੱਕੇ ਹਨ ਅਤੇ ਆਉਣ ਵਾਲੀਆਂ ਚੋਣਾਂ 'ਚ ਇਨ੍ਹਾਂ ਦੋਵੇਂ ਹੀ ਧਿਰਾਂ ਨੂੰ ਮੂੰਹ ਨਹੀਂ ਲਗਾਉਣਗੇ।  ਇਸ ਮੌਕੇ ਪਾਰਟੀ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਧਮੋਟ, ਮਾਲਵਾ ਜ਼ੋਨ-2 ਦੇ ਮੀਤ ਪ੍ਰਧਾਨ ਧਰਮਿੰਦਰ ਸਿੰਘ ਰੂਪਰਾਏ, ਹਲਕਾ ਸਮਰਾਲਾ ਤੋਂ ਸਰਬੰਸ ਸਿੰਘ ਮਾਣਕੀ, ਸੰਤੋਖ ਸਿੰਘ ਸਲਾਣਾ, ਲੈਫਟੀਨੈਂਟ ਰਾਮ ਸਿੰਘ ਹੌਲ, ਲਛਮਣ ਸਿੰਘ ਗਰੇਵਾਲ, ਮਲਕੀਤ ਸਿੰਘ ਮੀਤਾ, ਰਾਜਬੀਰ ਸ਼ਰਮਾ, ਗੁਰਦਰਸ਼ਨ ਸਿੰਘ ਕੂਹਲੀ, ਸੁਰਜੀਤ ਸਿੰਘ ਮਹਿੰਦੀ, ਅਮਰਦੀਪ ਸਿੰਘ ਭੱਟੀਆਂ, ਭੁਪਿੰਦਰ ਸਿੰਘ ਸਰਾਂ, ਡਾ. ਅੰਬਰੀਸ਼ ਬਰਾੜ, ਹਰਨੇਕ ਸਿੰਘ ਸੇਖੋਂ, ਪੂਰਨ ਚੰਦ, ਕੁਲਬੀਰ ਸਿੰਘ ਬਿੱਲਾ, ਮਨਪ੍ਰੀਤ ਸਿੰਘ, ਬੂਟਾ ਸਿੰਘ ਰਾਣੋ, ਜੋਤੀ ਰਸੂਲੜਾ, ਰਾਜੂ ਜੱਸਲ, ਨਿਜ਼ਾਮ ਮੁਹੰਮਦ ਚਕੋਹੀ, ਸਤੀਸ਼ ਕੁਮਾਰ, ਮੁਖਤਿਆਰ ਸਿੰਘ, ਮਹਿੰਦਰ ਸਿੰਘ ਮੀਲੂ, ਰਾਜ ਕੁਮਾਰ, ਧੀਰਾ ਭੱਟੀਆਂ ਸਮੇਤ ਵੱਡੀ ਗਿਣਤੀ 'ਚ ਵਰਕਰਜ਼ ਹਾਜ਼ਰ ਸਨ।


Related News