ਗੋਲਕ ''ਚੋਂ ਪੈਸੇ ਚੋਰੀ ਕਰਨ ਵਾਲਾ ਭਗੌੜਾ ਗ੍ਰਿਫ਼ਤਾਰ

Friday, Mar 16, 2018 - 11:48 PM (IST)

ਗੋਲਕ ''ਚੋਂ ਪੈਸੇ ਚੋਰੀ ਕਰਨ ਵਾਲਾ ਭਗੌੜਾ ਗ੍ਰਿਫ਼ਤਾਰ

ਰਾਹੋਂ, (ਪ੍ਰਭਾਕਰ)- ਇਕ ਮੁਕੱਦਮੇ 'ਚ ਭਗੌੜੇ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਰਾਹੋਂ ਦੇ ਐੱਸ.ਐੱਚ.ਓ. ਸੁਭਾਸ਼ ਬਾਠ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬਾਗ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਨੇ ਗੁਰਦੁਆਰਾ ਪਿੰਡ ਬਾਗ ਦੀ ਗੋਲਕ ਤੋੜ ਕੇ ਪੈਸੇ ਚੋਰੀ ਕਰਨ ਸਬੰਧੀ ਰਣਜੀਤ ਸਿੰਘ ਉਰਫ ਗੋਲਡੀ ਪੁੱਤਰ ਰਣਜੀਤ ਸਿੰਘ ਵਾਸੀ ਥਾਣਾ ਲਾਡੋਵਾਲ ਜ਼ਿਲਾ ਲੁਧਿਆਣਾ ਖਿਲਾਫ ਕੇਸ ਦਰਜ ਕਰਵਾਇਆ ਸੀ, ਜੋ ਅਦਾਲਤ ਵੱਲੋਂ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਥਾਣਾ ਰਾਹੋਂ ਦੇ ਏ.ਐੱਸ.ਆਈ. ਸੁਰਿੰਦਰ ਸਿੰਘ ਨੇ ਅੱਜ ਉਕਤ ਨੂੰ ਗ੍ਰਿਫ਼ਤਾਰ ਕੀਤਾ। 


Related News