ਪੰਜਾਬ ਕ੍ਰਿਕਟ ਐਸੋਸੀਏਸ਼ਨ ’ਚ ਪੈਰ ਪਸਾਰ ਰਹੀ ਹੈ ਸੱਟੇਬਾਜ਼ੀ !

Wednesday, Oct 12, 2022 - 06:44 PM (IST)

ਪੰਜਾਬ ਕ੍ਰਿਕਟ ਐਸੋਸੀਏਸ਼ਨ ’ਚ ਪੈਰ ਪਸਾਰ ਰਹੀ ਹੈ ਸੱਟੇਬਾਜ਼ੀ !

ਜਲੰਧਰ (ਜ. ਬ.) : ਕ੍ਰਿਕਟ ਵਿਚ ‘ਪੈਸਿਆਂ ਦਾ ਮੀਂਹ’ ਵਰ੍ਹਦਾ ਦੇਖ ਹੋਏ ਹਰ ਕੋਈ ਇਸ ਖੇਡ ਵਿਚ ਆਪਣੇ ਭਵਿੱਖ ਦੀ ਭਾਲ ਕਰ ਰਿਹਾ ਹੈ। ਇਹ ਭਾਲ ਸਿਰਫ ਖਿਡਾਰੀਆਂ ਤਕ ਹੀ ਸੀਮਤ ਨਹੀਂ ਹੈ। ਇਸ ਵਿਚ ਖਿਡਾਰੀਆਂ ਦੇ ਨਾਲ-ਨਾਲ ਅਧਿਕਾਰੀ ਤੇ ਟੀ. ਵੀ. ਦੇ ਸਾਹਮਣੇ ਮੈਚ ਦੇਖ ਰਹੇ ਕਰੋੜਾਂ ਲੋਕ ਵੀ ਗਲਤ ਤਰੀਕਿਆਂ ਨਾਲ ਪੈਸਾ ਕਮਾਉਣ ਲਈ ਬੇਸ਼ਰਮੀ ਨਾਲ ਜੁੜੇ ਹੋਏ ਹਨ, ਜਿਸ ਨੂੰ ਕ੍ਰਿਕਟ ਦਾ ਸੱਟਾ ਬਾਜ਼ਾਰ ਵੀ ਕਿਹਾ ਜਾਂਦਾ ਹੈ। ਕ੍ਰਿਕਟ ਦੇ ਇਸ ਸੱਟਾ ਬਾਜ਼ਾਰ ਤੇ ਮੈਚ ਫਿਕਸਿੰਗ ਦੇ ਇਸ ਗੋਰਖ ਧੰਦੇ ਨੂੰ ਰੋਕਣ ਲਈ ਸੁਪਰੀਮ ਕੋਰਟ ਨੇ ਲੋਢਾ ਕਮੇਟੀ ਦੀ ਸਥਾਪਨਾ ਕੀਤੀ ਤੇ ਜਸਟਿਸ ਲੋਢਾ ਨੇ ਮੈਚ ਫਿਕਸਿੰਗ ਨੂੰ ਰੋਕਣ ਲਈ ਕਈ ਤਰ੍ਹਾਂ ਦੀਆਂ ਸਿਫਾਰਿਸ਼ਾਂ ਕੀਤੀਆਂ ਜਿਹੜੀਆਂ ਅੱਧੀਆਂ-ਅਧੂਰੀਆਂ ਹੀ ਲਾਗੂ ਕੀਤੀਆਂ ਗਈਆਂ, ਜਿਸ ਨਾਲ ਲੋਢਾ ਕਮੇਟੀ ਬਣਾਉਣ ਦਾ ਮਕਸਦ ਆਪਣੇ ਸਹੀ ਮੁਕਾਮ ਤਕ ਨਹੀਂ ਪਹੁੰਚ ਸਕਿਆ।

ਇਹ ਖ਼ਬਰ ਵੀ ਪੜ੍ਹੋ - 1983 ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਬਣੇਗਾ ਅਗਲਾ BCCI ਪ੍ਰਧਾਨ, ਗਾਂਗੁਲੀ ਦੀ ਲਵੇਗਾ ਜਗ੍ਹਾ

ਬੀ. ਸੀ. ਸੀ. ਆਈ. ਤੇ ਰਾਜ ਕ੍ਰਿਕਟ ਸੰਘ ਮੈਚ ਫਿਕਸਿੰਗ ਤੇ ਸੱਟਾ ਬਾਜ਼ਾਰ ਦੇ ਇਸ ਅਨੈਤਿਕ ਤੇ ਸ਼ਰਮਨਾਕ ਮਨਸੂਬੇ ਨੂੰ ਰੋਕਣ ਦੀ ਭਰਪੂਰ ਕੋਸ਼ਿਸ਼ ਕਰ ਰਹੇ ਹਨ ਪਰ ਸੱਟਾ ਬਾਜ਼ਾਰ ਦੀ ਲੌਬੀ ਐਨੀ ਸਰਗਰਮ ਤੇ ਲਾਮਬੰਦ ਹੈ ਕਿ ਕਈ ਵਾਰ ਉਹ ਆਪਣੇ ਕਰਿੰਦਿਆਂ ਨੂੰ ਐਸੋਸੀਏਸ਼ਨ ਦੇ ਮਹੱਤਵਪੂਰਨ ਅਹੁਦਿਆਂ ਤਕ ਪਹੁੰਚਾਉਣ ਵਿਚ ਸਫਲ ਹੋ ਜਾਂਦੇ ਹਨ। ਬਿਲਕੁਲ ਅਜਿਹੇ ਹੀ ਹਾਲਾਤ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ.ਏ.) ਜੂਝ ਰਿਹਾ ਹੈ। ਇਸ ਸਮੇਂ ਪੀ. ਸੀ. ਏ ਵਿਚ ਇਕ ਮਹੱਤਵਪੂਰਨ ਅਹੁਦੇ ’ਤੇ ਇਕ ਅਜਿਹਾ ਵਿਅਕਤੀ ਬੈਠਾ ਹੈ, ਜਿਹੜਾ ਸੱਟੇਬਾਜ਼ੀ ਦੇ ਗੋਰਖਧੰਦੇ ਵਿਚ ਆਪਣੀ ਇਕ ਵਿਸ਼ੇਸ਼ ਪਛਾਣ ਬਣਾ ਚੁੱਕਿਆ ਹੈ। ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਵਿਚ ਗਾਲ੍ਹੀ-ਗਲੋਚ ਕਰਦੇ ਹੋਏ ਉਸ ਦੀ ਇਕ ਆਡੀਓ ਵੀ ਕਾਫੀ ਵਾਇਰਲ ਹੋ ਚੁੱਕੀ ਹੈ। ਹੈਰਾਨੀ ਤੇ ਪ੍ਰੇਸ਼ਾਨੀ ਦਾ ਸਬੱਬ ਇਹ ਹੈ ਕਿ ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦਾ ਇਕ ਬਹੁਤ ਵੱਡਾ ਪਗੜੀਧਾਰੀ ਕ੍ਰਿਕਟਰ ਖੜ੍ਹਾ ਹੈ। ਜੇਕਰ ਅਜਿਹਾ ਕਿਹਾ ਜਾਵੇ ਕਿ ਉਹ ਸੱਟੇਬਾਜ਼ ਇਸ ਵੱਡੇ ਕ੍ਰਿਕਟਰ ਦੀ ਵਜ੍ਹਾ ਨਾਲ ਹੀ ਉਸ ਮਹੱਤਵਪੂਰਨ ਅਹੁਦੇ ’ਤੇ ਕਬਜ਼ਾ ਕਰੀ ਬੈਠਾ ਹੈ ਤਾਂ ਇਸ ਵਿਚ ਕੁੱਝ ਗਲਤ ਨਹੀਂ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਟੀ-20 ਰੈਂਕਿੰਗ : ਦੀਪਤੀ ਸ਼ਰਮਾ ਨੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ, ਇਸਮਾਈਲ ਨੂੰ ਛੱਡਿਆ ਪਿੱਛੇ

ਬੀ. ਸੀ. ਸੀ. ਆਈ. ਤੇ ਪੀ. ਸੀ. ਏ. ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ ਕਿ ਅਜਿਹੇ ਵਿਅਕਤੀ ਦਾ ਸਿੱਧੇ ਤੌਰ ’ਤੇ ਕ੍ਰਿਕਟ ਨਾਲ ਜੁੜੇ ਰਹਿਣਾ ਕ੍ਰਿਕਟ ਦੇ ਹਿੱਤ ਵਿਚ ਨਹੀਂ ਹੈ ਤੇ ਨਾ ਹੀ ਕਿਸੇ ਖਿਡਾਰੀ ਦੇ ਹਿੱਤ ਵਿਚ ਹੈ। ਖਾਸ ਤੌਰ ’ਤੇ ਉਸ ਵੱਡੇ ਕ੍ਰਿਕਟਰ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਕ੍ਰਿਕਟ ਨੇ ਤੁਹਾਨੂੰ ਦੁਨੀਆ ਭਰ ਵਿਚ ਜਿਹੜਾ ਸਨਮਾਨ ਦਿੱਤਾ ਹੈ, ਅਜਿਹੇ ਵਿਚ ਕਿਤੇ ਇਸ ਸੱਟੇਬਾਜ਼ੀ ਦੀ ਵਜ੍ਹਾ ਨਾਲ ਤੁਹਾਡਾ ਸਨਮਾਨ ਮਿੱਟੀ ਵਿਚ ਨਾ ਮਿਲ ਜਾਵੇ। ਪੀ. ਸੀ. ਏ. ਵਿਚ ਪੈਰ ਪਸਾਰ ਰਹੀ ਸੱਟੇਬਾਜ਼ੀ ਨੂੰ ਤੁਰੰਤ ਰੋਕਣ ਦੀ ਲੋੜ ਹੈ, ਨਹੀਂ ਤਾਂ ਕ੍ਰਿਕਟ ਕਿੱਥੇ ਪਹੁੰਚ ਜਾਵੇਗੀ, ਇਸ ਦੀ ਸ਼ਾਇਦਾ ਕਿਸੇ ਨੇ ਕਲਪਣਾ ਵੀ ਨਹੀਂ ਕੀਤੀ ਹੋਵੇਗੀ।


author

Anuradha

Content Editor

Related News