ਬਹਿਰਾਮਪੁਰ ’ਚ ਸ਼ੱਕੀ ਹਾਲਾਤ ’ਚ ਜਨਾਨੀ ਦੀ ਮੌਤ, 4 ਸਾਲ ਪਹਿਲਾਂ ਹੋਇਆ ਸੀ ਵਿਆਹ

Thursday, May 12, 2022 - 05:51 PM (IST)

ਬਹਿਰਾਮਪੁਰ ’ਚ ਸ਼ੱਕੀ ਹਾਲਾਤ ’ਚ ਜਨਾਨੀ ਦੀ ਮੌਤ, 4 ਸਾਲ ਪਹਿਲਾਂ ਹੋਇਆ ਸੀ ਵਿਆਹ

ਬਹਿਰਾਮਪੁਰ (ਗੋਰਾਇਆ) - ਥਾਣਾ ਬਹਿਰਾਮਪੁਰ ਦੇ ਪਿੰਡ ਈਸਾਪੁਰ ’ਚ ਇਕ 30 ਸਾਲਾ ਵਿਆਹੁਤਾ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਬਹਿਰਾਮਪੁਰ ਦੇ ਇੰਚਾਰਜ ਦੀਪਿਕਾ ਨੇ ਦੱਸਿਆ ਕਿ ਰਾਜ ਰਾਣੀ ਪਤਨੀ ਗੁਰਮੀਤ ਚੰਦ ਵਾਸੀ ਸੰਘੋਰ ਥਾਣਾ ਦੋਰਾਂਗਲਾ ਨੇ ਦੱਸਿਆ ਕਿ ਉਸ ਦੀ ਕੁੜੀ ਚੰਚਲਾ ਦੇਵੀ ਉਰਫ ਜੋਤੀ ਦਾ ਵਿਆਹ 4 ਸਾਲ ਪਹਿਲਾਂ ਬਲਬੀਰ ਚੰਦ ਪੁੱਤਰ ਨਾਨਕੂ ਵਾਸੀ ਈਸਾਪੁਰ ਦੇ ਨਾਲ ਹੋਇਆ ਸੀ।

ਪੜ੍ਹੋ ਇਹ ਵੀ ਖ਼ਬਰ: ਮੋਹਾਲੀ ਰਾਕੇਟ ਹਮਲਾ: ਖੁਫ਼ੀਆ ਏਜੰਸੀ ਵੱਲੋਂ ਹੋਰ ਸ਼ੱਕੀਆਂ ਦੀਆਂ ਲਿਸਟਾਂ ਤਿਆਰ, ਹਿਰਾਸਤ 'ਚ ਲਏ ਸਨ 4 ਵਿਅਕਤੀ

ਉਸ ਨੇ ਦੱਸਿਆ ਕਿ ਉਸ ਦਾ ਇਕ ਢਾਈ ਸਾਲ ਦਾ ਮੁੰਡਾ ਵੀ ਹੈ। ਕੁੜੀ ਦੇ ਸਹੁਰੇ ਪਰਿਵਾਰ ਨੇ 2-5-22 ਨੂੰ ਉਸ ਨੂੰ ਤਾਰਾਗੜ੍ਹ ਦੇ ਇਕ ਨਿੱਜੀ ਹਸਪਤਾਲ ਭਰਤੀ ਕਰਵਾਇਆ ਸੀ ਪਰ ਸਾਨੂੰ ਨਹੀਂ ਦੱਸਿਆ। ਉਸ ਦੀ ਕੁੜੀ ਚੰਚਲਾ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੀ ਮਾਂ ਰਾਜ ਰਾਣੀ ਦੇ ਬਿਆਨ ਦਰਜ ਕਰ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਅਗਲੇਰੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ


 


author

rajwinder kaur

Content Editor

Related News