ਕਚਹਿਰੀ ਪੁੱਜੀ ਪਤਨੀ ਨਾਲ ਕੁੱਟਮਾਰ

Saturday, Jan 20, 2018 - 07:27 AM (IST)

ਕਚਹਿਰੀ ਪੁੱਜੀ ਪਤਨੀ ਨਾਲ ਕੁੱਟਮਾਰ

ਅੰਮ੍ਰਿਤਸਰ,(ਅਰੁਣ)- ਆਪਸੀ ਤਕਰਾਰ ਕਾਰਨ ਚੱਲ ਰਹੇ ਅਦਾਲਤੀ ਕੇਸ ਦੌਰਾਨ ਤਰੀਕ 'ਤੇ ਪੁੱਜੀ ਪਤਨੀ ਨਾਲ ਅਸ਼ਲੀਲ ਵਿਵਹਾਰ ਕਰਦਿਆਂ ਕੁੱਟਮਾਰ ਕਰਨ ਵਾਲੇ ਪਤੀ ਖਿਲਾਫ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤ ਵਿਚ ਸੁਨੈਨਾ ਕਿਵਲਾਨੀ ਨੇ ਪੁਲਸ ਨੂੰ ਦੱਸਿਆ ਕਿ ਫਰਵਰੀ 2006 ਵਿਚ ਉਸ ਦਾ ਵਿਆਹ ਨਿਤਿਸ਼ ਕਿਵਲਾਨੀ ਪੁੱਤਰ ਅਸ਼ੋਕ ਕਿਵਲਾਨੀ ਵਾਸੀ ਗੋਕਲ ਨਗਰ ਕਸ਼ਮੀਰ ਨਾਲ ਹੋਇਆ ਸੀ, ਦਾਜ ਨੂੰ ਲੈ ਕੇ ਉਸ ਦੇ ਪਤੀ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਸਬੰਧੀ ਜ਼ਿਲਾ ਕਚਹਿਰੀ ਵਿਚ ਉਸ ਦਾ ਕੇਸ ਚੱਲ ਰਿਹਾ ਸੀ। 15 ਜਨਵਰੀ ਦੇ ਦਿਨ ਜਦੋਂ ਉਹ ਕਚਹਿਰੀ ਤੋਂ ਬਾਹਰ ਆਈ ਤਾਂ ਮੁਲਜ਼ਮ ਨਿਤਿਸ਼ ਉਸ ਨਾਲ ਅਸ਼ਲੀਲ ਵਿਵਹਾਰ ਕਰਨ ਲੱਗ ਪਿਆ। ਵਿਰੋਧ ਕਰਨ 'ਤੇ ਉਸ ਨੇ ਕੁੱਟਮਾਰ ਕਰਦਿਆਂ ਉਸ ਦੇ ਕੱਪੜੇ ਪਾੜ ਦਿੱਤੇ।


Related News